ਬਠਿੰਡਾ (ਵਿਜੇ ਵਰਮਾ) : ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ। ਅਜਿਹਾ ਹੀ ਮਾਮਲਾ ਬਠਿੰਡਾ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦੀ ਕਿਸਮਤ 15 ਫਰਵਰੀ ਨੂੰ ਨਿਕਲੀ ਲਾਟਰੀ ਨਾਲ ਚਮਕ ਗਈ ਹੈ। ਜਿਸ ਨੇ ਨਾਗਾਲੈਂਡ ਸਟੇਟ ਡੀਅਰ ਦੀ 500 ਰੁਪਏ ਵਾਲੀ ਲਾਟਰੀ ਪਾਈ ਸੀ, ਅਤੇ ਉਸ ਦਾ ਢਾਈ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਹ ਲਾਟਰੀ ਲਾਲੇ ਵਲੋਂ ਵੇਚੀ ਗਈ ਸੀ, ਜੋ ਕਿ ਭਗਵਤੀ ਇੰਟਰਪ੍ਰਾਈਜਸ, ਬਠਿੰਡਾ ਤੋਂ ਲਾਟਰੀ ਖਰੀਦ ਕੇ ਵਿਕਰੀ ਕਰਦੇ ਹਨ। ਹੁਣ ਤੱਕ ਲਾਟਰੀ ਜਿੱਤਣ ਵਾਲੇ ਦੀ ਪਹਿਚਾਨ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦਾ ਪੰਜਾਬ ਸਟੇਟ ਡੀਅਰ ਹੋਲੀ ਬੰਪਰ 2025, ਜਿਸ ਵਿਚ ਪਹਿਲਾ ਇਨਾਮ 2.50 ਕਰੋੜ ਰੁਪਏ ਦਾ ਕੱਢਿਆ ਜਾਵੇਗਾ। ਦੂਜੇ ਪੁਰਸਕਾਰ ਤਹਿਤ 20-20 ਲੱਖ ਰੁਪਏ ਦੇ ਪੰਜ ਇਨਾਮ, ਤੀਜੇ ਪੁਰਸਕਾਰ ਤਹਿਤ 10-10 ਲੱਖ ਰੁਪਏ ਦੇ ਪੰਜ ਇਨਾਮ ਕੱਢੇ ਜਾਣਗੇ। ਚੌਥੇ ਪੁਰਸਕਾਰ ਵਜੋਂ 5-5 ਲੱਖ ਰੁਪਏ ਦੇ ਪੰਜ ਇਨਾਮ ਕੱਢੇ ਜਾਣਗੇ। ਡਰਾਅ 22 ਮਾਰਚ ਨੂੰ ਕੱਢਿਆ ਜਾਵੇਗਾ। ਟਿਕਟ ਦੀ ਕੀਮਤ ਪੰਜ ਸੌ ਰੁਪਏ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਦਿਲ ਦਹਿਲਾਉਣ ਵਾਲੀ ਵਾਰਦਾਤ, ਘਰ ਅੰਦਰ ਵੜ ਕੇ ਗੋਲ਼ੀਆਂ ਨਾਲ ਭੁੰਨਿਆ ਮੁੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
New Admissions ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਲਈ ਵੱਡਾ ਫ਼ੈਸਲਾ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ
NEXT STORY