ਮੋਗਾ (ਕਸ਼ਿਸ਼ ਸਿੰਗਲਾ)- ਇਸ ਦੁਨੀਆ 'ਚ ਵਿਆਹ ਤਾਂ ਕਈ ਤਰ੍ਹਾਂ ਦੇ ਹੁੰਦੇ ਹਨ। ਹਰ ਕੋਈ ਆਪਣਾ ਵਿਆਹ ਯਾਦਗਾਰ ਤੇ ਸਭ ਤੋਂ ਖ਼ਾਸ ਬਣਾਉਣਾ ਚਾਹੁੰਦਾ ਹੈ। ਪਰ ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ, ਕਿ ਅਜਿਹੇ ਮੌਕੇ ਨਾ ਚਾਹੁੰਦੇ ਹੋਏ ਵੀ ਲੋਕਾਂ ਦੇ ਮਨਾਂ 'ਚ ਬੈਠ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ, ਜਿੱਥੇ ਫੇਸਬੁੱਕ 'ਤੇ ਹੋਈ ਦੋਸਤੀ ਮਗਰੋਂ ਜਦੋਂ ਗੱਲ ਵਿਆਹ ਤੱਕ ਪਹੁੰਚ ਗਈ ਤਾਂ ਫ਼ਿਰ ਵਿਆਹ ਵਾਲੇ ਦਿਨ ਜੋ ਹੋਇਆ, ਦੇਖ-ਸੁਣ ਸਭ ਹੈਰਾਨ ਰਹਿ ਗਏ।
ਅਸਲ 'ਚ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਮਡਿਆਲਾ, ਤਹਿਸੀਲ ਨਕੋਦਰ ਜੋ ਕਿ ਦੁਬਈ 'ਚ ਕੰਮ ਕਰਦਾ ਹੈ, ਦੀ ਸੋਸ਼ਲ ਮੀਡੀਆ 'ਤੇ ਮੋਗਾ ਦੀ ਰਹਿਣ ਵਾਲੀ ਇਕ ਮਨਪ੍ਰੀਤ ਕੌਰ ਨਾਂ ਦੀ ਕੁੜੀ ਨਾਲ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਇਹ ਦੋਸਤੀ ਇੰਨੀ ਡੂੰਘੀ ਹੋ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ। ਪਰ ਇਸ ਦੌਰਾਨ ਨਾ ਤਾਂ ਉਹ ਇੱਕ-ਦੂਜੇ ਨੂੰ ਮਿਲੇ ਅਤੇ ਨਾ ਹੀ ਕਿਸੇ ਨੇ ਇੱਕ-ਦੂਜੇ ਨੂੰ ਦੇਖਿਆ।
ਇਸ ਮਗਰੋਂ ਜਦੋਂ ਪੂਰੇ ਚਾਵਾਂ ਨਾਲ ਦੀਪਕ ਕੁਮਾਰ ਬਾਰਾਤ ਲੈ ਕੇ ਮਨਪ੍ਰੀਤ ਕੌਰ ਦੇ ਦੱਸੇ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਮੋਗਾ ਪੁੱਜ ਗਏ। ਇਸ ਮਗਰੋਂ ਬਹੁਤ ਪੁੱਛ-ਪੜਤਾਲ ਕਰਨ ਮਗਰੋਂ ਜਦੋਂ ਉਨ੍ਹਾਂ ਨੂੰ ਰੋਜ਼ ਗਾਰਡਨ ਨਾਂ ਦਾ ਪੈਲੇਸ ਨਾ ਮਿਲਿਆ ਤਾਂ ਉਹ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਮੋਗਾ 'ਚ ਇਸ ਨਾਂ ਦਾ ਕੋਈ ਪੈਲੇਸ ਹੈ ਹੀ ਨਹੀਂ।
ਜਦੋਂ ਉਸ ਨੇ ਕੁੜੀ ਮਨਪ੍ਰੀਤ ਨੂੰ ਫ਼ੋਨ ਕੀਤਾ ਤਾਂ ਉਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਰੁਕੋ, ਅਸੀਂ ਤੁਹਾਨੂੰ ਲੈਣ ਆ ਰਹੇ ਹਾਂ। ਬਸ, ਇਸ ਤੋਂ ਬਾਅਦ ਉਨ੍ਹਾਂ ਦਾ ਫੋਨ ਬੰਦ ਹੋ ਗਿਆ। ਜਦੋਂ ਲਾੜਾ 100 ਦੇ ਕਰੀਬ ਬਰਾਤੀਆਂ ਨੂੰ ਲੈ ਕੇ ਭੁੱਖਾ-ਪਿਆਸਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲੋਹਾਰਾ ਚੌਕ 'ਚ ਖੜਾ ਰਿਹਾ ਤੇ ਜਦੋਂ ਕੁੜੀ ਵਾਲਿਆਂ ਦੀ ਕੋਈ ਖ਼ਬਰ-ਸਾਰ ਨਾ ਆਈ ਤਾਂ ਆਖ਼ਿਰ ਸ਼ਾਮ 6 ਵਜੇ ਉਨ੍ਹਾਂ ਨੇ ਥਾਣੇ 'ਚ ਰਿਪੋਰਟ ਦਰਜ ਕਰਵਾਈ।
ਇਹ ਵੀ ਪੜ੍ਹੋ- ਬੱਚੀ ਨੂੰ ਬਾਹੋਂ ਫੜ ਸਕੂਲੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਜਦੋਂ ਮੀਡੀਆ ਨੇ ਲਾੜੇ ਦੀਪਕ ਅਤੇ ਉਸ ਦੇ ਪਿਤਾ ਪ੍ਰੇਮ ਚੰਦ ਨਾਲ ਥਾਣੇ ਵਿੱਚ ਗੱਲ ਕੀਤੀ ਤਾਂ ਲਾੜੇ ਦੀਪਕ ਨੇ ਦੱਸਿਆ ਕਿ ਉਹ ਤਹਿਸੀਲ ਨਕੋਦਰ ਦੇ ਪਿੰਡ ਮੜਿਆਲਾ ਮਹਿਤਪੁਰ ਦਾ ਵਸਨੀਕ ਹੈ ਅਤੇ ਦੁਬਈ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। ਇਸ ਦੌਰਾਨ ਉਸ ਦੀ ਸੋਸ਼ਲ ਮੀਡੀਆ 'ਤੇ ਮਨਪ੍ਰੀਤ ਕੌਰ ਨਾਂ ਦੀ ਇਕ ਕੁੜੀ ਨਾਲ ਗੱਲਬਾਤ ਸ਼ੁਰੂ ਹੋ ਗਈ ਅਤੇ ਦੋਵਾਂ ਵਿਚਾਲੇ ਵਿਆਹ ਦੀ ਗੱਲ ਵੀ ਪੱਕੀ ਹੋ ਗਈ। ਲੜਕੀ ਨੇ ਉਸ ਕੋਲੋਂ ਵਿਆਹ ਵਾਲੇ ਦਿਨ ਖ਼ਰਚੇ ਲਈ 50 ਹਜ਼ਾਰ ਦੇ ਕਰੀਬ ਰੁਪਏ ਵੀ ਮੰਗੇ।
ਦੋਵਾਂ ਦਾ ਵਿਆਹ ਪੱਕਾ ਹੋ ਗਿਆ ਤੇ ਉਹ ਬਰਾਤ ਲੈ ਕੇ ਕੁੜੀ ਨੂੰ ਵਿਆਹੁਣ ਲਈ ਮੋਗਾ ਪਹੁੰਚ ਗਿਆ। ਪਰ ਪੂਰਾ ਦਿਨ ਤੇ ਅੱਧੀ ਰਾਤ ਤੱਕ ਉਹ ਵਿਆਹ ਲਈ ਕੁੜੀ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਨਾ ਆਇਆ। ਇਸ ਮਗਰੋਂ ਅੱਕ ਕੇ ਉਹ ਆਪਣੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਏ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਪੁੱਛੇ ਜਾਣ 'ਤੇ ਕਿ ਉਸ ਨੇ ਲੜਕੀ ਨਾਲ ਉਸ ਦੇ ਘਰ ਜਾਂ ਉਸ ਦੇ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਹੈ ਜਾਂ ਨਹੀਂ ? ਤਾਂ ਲਾੜੇ ਦੇ ਪਿਤਾ ਨੇ ਕਿਹਾ ਕਿ ਉਸ ਦੀ ਕੋਈ ਨਿੱਜੀ ਗੱਲਬਾਤ ਨਹੀਂ ਹੋਈ, ਸਗੋਂ ਉਸ ਦੀ ਲੜਕੀ ਨਾਲ 2 ਦਸੰਬਰ ਨੂੰ ਵਿਆਹ ਦੀ ਗੱਲ ਹੋਈ ਸੀ, ਪਰ ਲੜਕੀ ਨੇ ਕਿਹਾ ਕਿ ਉਸ ਦੇ ਪਿਤਾ ਦੀ ਤਬੀਅਤ ਠੀਕ ਨਹੀਂ ਹੈ, ਇਸ ਲਈ 6 ਦਸੰਬਰ ਦਾ ਦਿਨ ਵਿਆਹ ਲਈ ਤੈਅ ਕੀਤਾ ਗਿਆ ਸੀ, ਜਿਸ ਮਗਰੋਂ ਅੱਜ ਇਹ ਵਾਕਾ ਹੋ ਗਿਆ।
ਇਹ ਵੀ ਪੜ੍ਹੋ- ਪਹਿਲਾਂ DJ 'ਤੇ ਇਕੱਠਿਆਂ ਪਾਇਆ ਭੰਗੜਾ, ਫ਼ਿਰ ਪਿਓ-ਪੁੱਤ ਨੇ ਕਰ'ਤਾ ਨੌਜਵਾਨ ਦਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ ਦਾ ਦਿੱਲੀ ਵੱਲ ਕੂਚ ਤੇ ਪੰਧੇਰ ਨੇ ਕਰ'ਤਾ ਵੱਡਾ ਐਲਾਨ, ਜਾਣੋਂ ਅੱਜ ਦੀਆਂ ਟੌਪ-10 ਖਬਰਾਂ
NEXT STORY