ਹਾਜੀਪੁਰ, (ਜੋਸ਼ੀ)- ਪੁਲਸ ਸਟੇਸ਼ਨ ਤਲਵਾੜਾ ਅਧੀਨ ਪੈਂਦੇ ਪਿੰਡ ਘਗਵਾਲ ਤੇ ਨਾਰਨੋਲ ਵਿਚਕਾਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਕ ਔਰਤ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਸ਼ੱਲਿਆ ਦੇਵੀ ਪਤਨੀ ਕਰਮ ਚੰਦ ਵਾਸੀ ਬਿਸੋਚੱਕ ਥਾਣਾ ਦਸੂਹਾ ਜੋ ਆਪਣੇ ਮਾਪਿਆਂ ਦੇ ਘਰ ਪਿੰਡ ਨਾਰਨੋਲ ਥਾਣਾ ਤਲਵਾੜਾ ਵਿਖੇ ਇਕ ਰਸਮ ਪਗੜੀ 'ਚ ਭਾਗ ਲੈਣ ਲਈ ਆ ਰਹੀ ਸੀ ਜਦੋਂ ਉਹ ਪਿੰਡ ਘਗਵਾਲ ਵਿਖੇ ਬੱਸ 'ਚੋਂ ਉਤਰ ਕੇ ਪਿੰਡ ਨਾਰਨੋਲ ਜਾ ਰਹੀ ਸੀ ਤਾਂ ਕੁਝ ਹੀ ਦੂਰੀ 'ਤੇ ਪਿੱਛੋਂ 2 ਮੋਟਰਸਾਈਕਲ ਸਵਾਰ ਆਏ ਅਤੇ ਉਸ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ।
ਇਸ ਲੁੱਟ ਦੀ ਘਟਨਾ ਦੀ ਜਾਣਕਾਰੀ ਤਲਵਾੜਾ ਪੁਲਸ ਨੂੰ ਦੇ ਦਿੱਤੀ ਹੈ।
ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ 1 ਗ੍ਰਿਫ਼ਤਾਰ
NEXT STORY