ਰੂਪਨਗਰ/ਨੰਗਲ (ਚੋਵੇਸ਼ ਲਟਾਵਾ)- ਨੰਗਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਮੰਦਿਰ ਵਿਚ ਆਪਣੇ ਮਾਪਿਆਂ ਨਾਲ ਮੱਥਾ ਟੇਕਣ ਗਈ ਡੇਢ ਸਾਲ ਦੀ ਬੱਚੀ ਸਤਲੁਜ ਦਰਿਆ ਵਿਚ ਰੁੜ ਗਈ। ਮੱਥਾ ਟੇਕਣ ਤੋਂ ਬਾਅਦ ਛੋਟੀ ਬੱਚੀ ਦਾ ਪੈਰ ਫਿਸਲਣ ਕਾਰਨ ਬੱਚੀ ਸਤਲੁਜ ਦਰਿਆ ਵਿੱਚ ਰੁੜੀ। ਮਿਲੀ ਜਾਣਕਾਰੀ ਮੁਤਾਬਕ ਸਤਲੁਜ ਦਰਿਆ ਦੇ ਕੰਢੇ 'ਤੇ ਬਣੇ ਬਾਬਾ ਉਦੋਂ ਦੇ ਮੰਦਿਰ ਵਿੱਚ ਪਰਿਵਾਰ ਆਪਣੇ ਬੱਚਿਆਂ ਮੱਥਾ ਟੇਕਣ ਦੇ ਲਈ ਮੰਦਿਰ ਗਿਆ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਦਿਲ ਇਸ਼ਨਾਨ ਕਰਨ ਲਈ ਕੀਤਾ ਤਾਂ ਪਰਿਵਾਰ ਇਸ਼ਨਾਨ ਲਈ ਚਲਾ ਗਿਆ। ਇਸ ਦੌਰਾਨ ਡੇਢ ਸਾਲ ਦੀ ਬੱਚੀ ਹੱਥ ਛੁੜਵਾ ਕੇ ਦਰਿਆ ਵੱਲ ਨੂੰ ਚਲੀ ਗਈ, ਜਿੱਥੇ ਉਸ ਦਾ ਪੈਰ ਫਿਸਲਣ ਕਾਰਨ ਉਹ ਦਰਿਆ ਵਿਚ ਜਾ ਰੁੜੀ।
ਇਹ ਵੀ ਪੜ੍ਹੋ- ਜਲੰਧਰ ਦੀ PPR ਮਾਰਕਿਟ 'ਚ ਕਰਮਚਾਰੀ ਦੀ ਕੁੱਟਮਾਰ, ASI ਨੇ ਰੈਸਟੋਰੈਂਟ 'ਚੋਂ ਬਾਹਰ ਕੱਢ ਕੇ ਜੜ ਦਿੱਤੇ ਥੱਪੜ
ਉਸ ਬੱਚੀ ਦੇ ਦਰਿਆ ਵਿੱਚ ਰੁੜਨ ਦਾ ਖ਼ਦਸ਼ਾ ਪਰਿਵਾਰ ਦੇ ਮੈਂਬਰਾਂ ਨੇ ਦਰਸਾਇਆ ਹੈ ਅਤੇ ਕਿਹਾ ਹੈ ਤੇਜ਼ ਵਹਾਅ ਹੋਣ ਕਾਰਨ ਬੱਚੀ ਪਾਣੀ ਦੇ ਵਿੱਚ ਚਲੀ ਗਈ। ਜਿਸ ਦੇ ਕਾਰਨ ਨੰਗਲ ਪੁਲਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦਾ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਤਾ ਲੱਗਾ ਹੈ ਕਿ ਬੱਚੀ ਹੱਥ ਛੁੜਵਾ ਕੇ ਰੁੜਦੀ ਹੋਈ ਦਰਿਆ ਕੋਲ ਚਲੀ ਗਈ, ਜਿਸ ਕਾਰਨ ਇਹ ਭਾਣਾ ਵਾਪਰ ਗਿਆ। ਹਾਦਸੇ ਦਾ ਸ਼ਿਕਾਰ ਹੋਇਆ ਉਕਤ ਪਰਿਵਾਰ ਬਿਲਾਸਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮੌਕੇ ਉਤੇ ਬੱਚੀ ਦੇ ਪਿਤਾ ਨੇ ਛਾਲ ਮਾਰ ਕੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ-ਪਿਤਾ ਆਪਣੀ ਚਾਰ ਸਾਲ ਦੀ ਅਤੇ ਡੇਢ ਸਾਲ ਦੀ ਬੱਚੀ ਨੂੰ ਲੈ ਕੇ ਬਾਬਾ ਉਦੋਂ ਮੰਦਿਰ 'ਚ ਦਰਸ਼ਨ ਕਰਨ ਆਏ ਸਨ। ਗੋਤਾਖੋਰਾਂ ਦੀ ਟੀਮ ਬੱਚੀ ਨੂੰ ਲੱਭਣ ਵਿਚ ਲੱਗੀ ਹੋਈ ਸੀ ਪਰ ਹਨ੍ਹੇਰਾ ਹੋਣ ਕਾਰਨ ਤਲਾਸ਼ੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਅਤੇ ਅੱਜ ਫਿਰ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਮਾਟਰ ਦੀਆਂ ਕੀਮਤਾਂ 100 ਰੁਪਏ ਪਾਰ, ਵਿਗੜਿਆ ਸਬਜ਼ੀਆ ਦਾ ਸੁਆਦ
NEXT STORY