ਜਲੰਧਰ (ਮ੍ਰਿਦੁਲ)–ਥਾਣਾ ਨੰਬਰ 6 ਅਧੀਨ ਪੈਂਦੇ ਪ੍ਰਤਾਪ ਨਗਰ ਵਿਚ ਲੁੱਟ-ਖੋਹ ਦੇ ਕੇਸ ਵਿਚ ਜ਼ਮਾਨਤ ’ਤੇ ਆਏ ਨੌਜਵਾਨ ਕੈਦੀ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਵੱਲੋਂ ਖੁਦਕੁਸ਼ੀ ਕਰਨ ਦਾ ਸਵੇਰੇ ਦੁਕਾਨ ਖੋਲ੍ਹਣ ’ਤੇ ਪਤਾ ਲੱਗਾ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।
ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਤਿੰਦਰ ਕੁਮਾਰ ਉਰਫ ਜੈਕੀ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਪ੍ਰਤਾਪ ਨਗਰ ਨੇੜੇ ਵਡਾਲਾ ਕਾਲੋਨੀ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਇਕ ਫਰਨੀਚਰ ਦੀ ਦੁਕਾਨ ਹੈ, ਜਿਥੇ ਅਕਸਰ ਜੈਕੀ ਸੌਂ ਜਾਂਦਾ ਸੀ।
ਇਹ ਵੀ ਪੜ੍ਹੋ- ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ
ਲਗਭਗ ਇਕ ਮਹੀਨਾ ਪਹਿਲਾਂ ਜਦੋਂ ਉਹ ਜੇਲ ਵਿਚੋਂ ਜ਼ਮਾਨਤ ’ਤੇ ਆਇਆ ਸੀ ਤਾਂ ਘਰ ਹੀ ਰਹਿੰਦਾ ਸੀ। ਰਾਤ ਨੂੰ ਉਹ ਘਰ ਦੇ ਨਾਲ ਲੱਗਦੀ ਫਰਨੀਚਰ ਦੀ ਦੁਕਾਨ ’ਤੇ ਸੁੱਤਾ ਸੀ। ਸਵੇਰ ਜਦੋਂ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਉਸਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਜੈਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਜਾਂਚ ਵਿਚ ਪਤਾ ਲੱਗਾ ਕਿ ਜੈਕੀ ’ਤੇ ਲਗਭਗ 5 ਲੁੱਟ-ਖੋਹ ਦੇ ਕੇਸ ਦਰਜ ਸਨ, ਜਿਨ੍ਹਾਂ ਵਿਚੋਂ ਕਈ ਕੇਸਾਂ ਵਿਚ ਉਹ ਪੁਲਸ ਨੂੰ ਲੋੜੀਂਦਾ ਸੀ। ਉਹ ਹਾਲ ਹੀ ਵਿਚ ਥਾਣਾ ਭਾਰਗੋ ਕੈਂਪ ਵਿਚ ਇਕ ਕੇਸ ਵਿਚ ਜੇਲ ਵਿਚੋਂ ਜ਼ਮਾਨਤ ’ਤੇ ਆਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਪੰਜਾਬ ਨੇ ਮੌਤ ਦਰ ’ਤੇ ਕਾਬੂ ਪਾਉਣ ਲਈ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਰਕਰਨ ਦਾ ਟੀਚਾ ਮਿੱਥਿਆ
NEXT STORY