ਬਾਬਾ ਬਕਾਲਾ ਸਾਹਿਬ (ਰਾਕੇਸ਼)- ਸੂਬੇ ਭਰ ਦੀ ਪੁਲਸ ਵੱਲੋਂ ਨਸ਼ਿਆਂ ਦੀ ਵਿਕਰੀ ‘ਤੇ ਰੋਕਥਾਮ ਲਾਉਣ ਲਈ ਹਰ ਹੀਲੇ ਵਰਤੇ ਜਾ ਰਹੇ ਹਨ, ਪਰ ਸੂਬੇ ਦੀ ਪੁਲਸ ਹੁਣ ਤੱਕ ਕਿਸੇ ਵੀ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕੀ, ਜਿਸ ਨਾਲ ਅੱਜ ਵੀ ਨਸ਼ਿਆਂ ਦਾ ਬੋਲਬਾਲਾ ਹੈ ਤੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਦਲਦਲ ‘ਚ ਫਸੇ ਹੋਏ ਹਨ। ਇਥੋਂ ਤੱਕ ਕਿ ਹੁਣ ਤੱਕ ਕਈ ਕੀਮਤੀ ਜਾਨਾਂ ਵੀ ਇਸ ਨਸ਼ੇ ਦੀਆਂ ਭੇਂਟ ਚੜ ਚੁੱਕੀਆਂ ਹਨ। ਪੰਜਾਬ ਪੁਲਸ ਵੱਲੋਂ ਸੂਬੇ ‘ਚ ‘ਕਾਸੋ ਓਪਰੇਸ਼ਨ’ਚਲਾਇਆ ਗਿਆ ਸੀ, ਜਿਸ ਵਿਚ ਹੇਠਲੇ ਪੱਧਰ ਤੋਂ ਲੈ ਕੇ ਏ.ਡੀ.ਜੀ.ਪੀ ਤੱਕ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਦੀ ਅਗਵਾਈ ਕੀਤੀ ਗਈ ਸੀ, ਪਰ ਥੋੜਾ ਬਹੁਤਾ ਨਸ਼ਾ ਮਿਲਣਾ ਇਸਨੂੰ ਕਾਮਯਾਬੀ ਨਹੀਂ ਕਿਹਾ ਜਾ ਸਕਦਾ। ਜਿਸ ਤੋਂ ਸਾਬਤ ਹੁੰਦਾ ਹੈ ਕਿ ਨਸ਼ਾ ਤਸਕਰਾਂ ਦੇ ਵੀ ਕਿਤੇ ਨਾ ਕਿਤੇ ਹੱਥ ਰਲੇ ਹੋਏ ਹਨ।
ਇਹ ਵੀ ਪੜ੍ਹੋ- CM ਮਾਨ ਦੀ ਪਤਨੀ ਨੇ ਲਾਇਆ 'ਜਨਤਾ ਦਰਬਾਰ', ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਇਥੇ ਇਹ ਵੀ ਵਰਨਣਯੋਗ ਹੈ ਕਿ ਹਮੇਸ਼ਾਂ ਹੀ ਮੀਡੀਆ ਵਿਚ ਇਹ ਦਰਸਾਇਆ ਜਾਂਦਾ ਹੈ ਕਿ ਪੁਲਸ ਗਸ਼ਤ ਕਰ ਰਹੀ ਸੀ ਤਾਂ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ ਅਤੇ ਉਸਦੀ ਤਲਾਸ਼ੀ ਲੈਣ ‘ਤੇ ਉਸ ਪਾਸੋਂ ਇਸ ਕਿਸਮ ਦੀ ਨਸ਼ੇ ਦੀ ਬਰਾਮਦਗੀ ਕੀਤੀ ਗਈ ਹੈ, ਜੋ ਕਿ ਸਰਾਸਰ ਝੂਠੀ ਕਹਾਣੀ ਬਣਾ ਕੇ ਪੇਸ਼ ਕੀਤੀ ਜਾਂਦੀ ਹੈ। ਜੇਕਰ ਗਸ਼ਤ ਦੌਰਾਨ ਹੀ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਜਾਂ ਉਨ੍ਹਾਂ ਕੋਲੋ ਬਰਾਮਦਗੀ ਕੀਤੀ ਜਾ ਸਕਦੀ ਹੈ, ਤਾਂ ਲੱਖਾਂ ਰੁਪੈ ਖਰਚ ਕਰਕੇ ਸਰਚ ਅਭਿਆਨ ਚਲਾਉਣ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ। ਪੁਲਸ ਵੱਲੋਂ ਹਮੇਸ਼ਾਂ ਹੀ ਮਨਘੜਤ ਕਹਾਣੀ ਬਣਾ ਕੇ ਲੋਕਾਂ ਸਾਹਮਣੇ ਜਾਂ ਮੀਡੀਆ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਅਤੇ ਮਾਨਯੋਗ ਅਦਾਲਤਾਂ ਨੂੰ ਵੀ ਧੋਖੇ ‘ਚ ਰੱਖਿਆ ਜਾਂਦਾ ਹੈ, ਪਰ ਆਖਰਕਾਰ ਪੁਲਸ ਦੀ ਇਹ ਝੂਠੀ ਕਹਾਣੀ ਕਦੋਂ ਤੱਕ ਚੱਲਦੀ ਰਹੇਗੀ।
ਇਹ ਵੀ ਪੜ੍ਹੋ- ਲੋਕ ਸਭਾ 'ਚ ਅੰਮ੍ਰਿਤਪਾਲ ਦੇ ਹੱਕ 'ਚ ਬੋਲੇ ਹਰਸਿਮਰਤ ਬਾਦਲ, ਆਖੀਆਂ ਵੱਡੀਆਂ ਗੱਲਾਂ
ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਸ਼ਾ ਤਸਕਰ ਸੜਕਾਂ ‘ਤੇ ਹੀ ਨਸ਼ੇ ਦੀ ਵਿਕਰੀ ਕਰਦੇ ਹਨ, ਜਦਕਿ ਉਨ੍ਹਾਂ ਦੇ ਘਰਾਂ ਵਿਚ ਜਾਂ ਹੋਰ ਸ਼ੱਕੀ ਟਿਕਾਣਿਆ ‘ਤੇ ਅਜਿਹੀ ਕੋਈ ਵੀ ਵਸਤੂ ਨਹੀਂ ਪਾਈ ਜਾਂਦੀ ਰਹੀ। ਇਥੇ ਇਹ ਵੀ ਵਰਨਣਯੋਗ ਹੈ ਕਿ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੇ ਦੋ ਪਿੰਡਾਂ ਖਿਲਚੀਆਂ ਅਤੇ ਭਿੰਡਰ ਵਿਚ ਨਸ਼ੇ ਨਾਲ ਦੋ ਨੌਜਵਾਨਾਂ ਦੀ ਇਕ ਹਫਤੇ ਦੌਰਾਨ ਹੀ ਮੌਤ ਹੋ ਚੁੱਕੀ ਹੈ, ਪਰ ਪੁਲਸ ਪ੍ਰਸ਼ਾਸ਼ਨ ਅਜੇ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਇਹ ਵੀ ਪੜ੍ਹੋ- SHO ਤੇ ASI ਦੀ ਵਾਇਰਲ ਆਡੀਓ ਨੇ ਮਚਾਈ ਤਰਥੱਲੀ, DGP ਦਾ ਨਾਂ ਲੈ ਕੇ ਆਖੀ ਵੱਡੀ ਗੱਲ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਗਾ 'ਚ ਭਿਆਨਕ ਹਾਦਸਾ, ਤਿੰਨ ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ
NEXT STORY