ਜੈਤੋ (ਰਘੂਨੰਦਨ ਪਰਾਸ਼ਰ): ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਉਪ ਮੰਡਲ ਦੇ ਪਿੰਡ ਗੋਬਿੰਦਗੜ੍ਹ (ਦਬੜੀਖਾਨਾ) ਦੀ ਹੋਣਹਾਰ ਖਿਡਾਰਨ ਦਲਜੀਤ ਕੌਰ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਖੇਡ ਮੰਚ ਤੇ ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਅਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ 2 ਅਕਤੂਬਰ ਤੋਂ 5 ਅਕਤੂਬਰ 2026 ਤੱਕ ਕਰਵਾਏ ਜਾ ਰਹੇ 12ਵੇ ‘ਪੇਸਾਪਾਲੋ ਵਰਲਡ ਕੱਪ ‘ਲਈ ਭਾਰਤੀ ਟੀਮ ‘ਚ ਦਲਜੀਤ ਕੌਰ ਦੀ ਚੋਣ ਹੋਈ ਹੈ । ਇਸ ਖ਼ਬਰ ਨਾਲ ਪਿੰਡ ‘ ਦਬੜੀਖਾਨਾ ‘ਜ਼ਿਲ੍ਹਾ ਫ਼ਰੀਦਕੋਟ ਦੇ ਵਸਨੀਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਖਿਡਾਰਨ ਦਲਜੀਤ ਕੌਰ ਨੇ ਦੱਸਿਆ ਕਿ ਟੀਮ ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ 30 ਸਤੰਬਰ ਨੂੰ ਅਸਟ੍ਰੇਲੀਆ ਲਈ ਰਵਾਨਾ ਹੋਵੇਗੀ। ਦਲਜੀਤ ਕੌਰ ਇੱਕ ਵਧੀਆ ਅੰਤਰਰਾਸ਼ਟਰੀ ਖਿਡਾਰਨ ਹੋਣ ਦੇ ਨਾਲ-ਨਾਲ ਇੱਕ ਨਿਪੁੰਨ ਡੀ.ਪੀ.ਈ. ਅਧਿਆਪਕਾ ਵੀ ਹੈ । ਜੋ ਖੇਡਾਂ ਦੇ ਨਾਲ-ਨਾਲ ਬੱਚਿਆਂ ਨੂੰ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਦੀ ਹੈ ।
ਇਸ ਤੋਂ ਪਹਿਲਾਂ ਵਿਸ਼ਵ ਕੱਪ ਜਾਪਾਨ ਵਿੱਚ 2008 ਵਿੱਚ ਵੀ ਪਾਰਟੀਸਪੈਟ ਕੀਤਾ ਸੀ । ਉਸ ਤੋਂ ਬਾਅਦ ਸੀਨੀਅਰ ਨੈਸਨਲ ਵਿੱਚ ਦੋ ਗੋਲ਼ਡ, ਤਿੰਨ ਸਿਲਵਰ ਅਤੇ ਦੋ ਬਰਾਊਂਜ ਮੈਡਲ ਜਿੱਤੇ ਹਨ । ਇਸ ਲਈ ਇੰਡੀਆ ਦੀ ਟੀਮ ਵਲੋਂ ਖੇਡ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਖੇਡਾਂ ਪ੍ਰਤੀ ਅਥਾਹ ਪਿਆਰ , ਸਖ਼ਤ ਮਿਹਨਤ ਤੇ ਲਗਨ ਅਤੇ ਸਖ਼ਤ ਮਿਹਨਤ ਦੇਖਦਿਆਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਹੋ ਜਿਹੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੀ ਪਹਿਲ ਦਿੱਤੀ ਜਾਵੇ । ਵਿਦੇਸ਼ਾਂ ਦੀ ਯਾਤਰਾ ਦਾ ਖ਼ਰਚਾ, ਵੀਜ਼ਾ ਫ਼ੀਸ, ਹਵਾਈ ਟਿਕਟ, ਖਾਣ-ਪੀਣ ਤੇ ਰਹਿਣ- ਸਹਿਣ ਇਹ ਸਾਰੇ ਖ਼ਰਚੇ ਉਹਨੇ ਆਪਣੇ ਪੱਧਰ ਤੇ ਹੀ ਚੁਕਣੇ ਪੈਂਦੇ ਹਨ । ਇਹ ਖਿਡਾਰਨ ਦੋ ਧੀਆਂ ਦੀ ਮਾਂ ਹੈ ਤੇ ਆਰਥਿਕ ਤੌਰ ਤੇ ਘਰੋਂ ਬਹੁਤ ਕਮਜ਼ੋਰ ਹੈ । ਇਹੋ ਜਿਹੀਆਂ ਖਿਡਾਰਨਾਂ ਨੂੰ ਯੋਗ ਵਿੱਤੀ ਸਹਾਇਤਾ ਦੀ ਜ਼ਰੂਰਤ ਹੈ । ਜੋ ਕਿ ਆਰਥਿਕ ਤੰਗੀਆਂ ਤੋਂ ਬਿਨਾਂ ਕਿਸੇ ਮਾਨਸਿਕ ਦਬਾਉ ਦੇ ਦੇਸ਼ ਲਈ ਵਧੀਆ ਪ੍ਰਦਰਸ਼ਨ ਕਰ ਸਕਣ ।
ਇਲਾਕੇ ਦੇ ਲੋਕਾਂ ਅਤੇ ਪਿੰਡ ਨੂੰ ਪੂਰੀ ਉਮੀਦ ਹੈ ਅਸਟ੍ਰੇਲੀਆ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਇਲਾਕੇ ,ਪਿੰਡ ਅਤੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਗੀ ।ਇਸ ਮੌਕੇ ਰਿਸ਼ਤੇਦਾਰ, ਪਿੰਡ ਦੇ ਮੋਹਤਵਾਰ ਵਿਅਕਤੀ ਅਤੇ ਪਿੰਡ ਦਬੜੀਖਾਨਾ ਦੇ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਕੁਮੈਟਟੇਟਰ ਮੁਹੰਮਦ ਗੌਰੀ ਆਦਿ ਨੇ ਖਿਡਾਰਨ ਦਿਲਜੀਤ ਕੌਰ ਨੂੰ ਸੁਭ ਇੱਛਾਵਾਂ ਦਿੱਤੀਆਂ |
ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ: ਅਮਿਤ ਸ਼ਾਹ
NEXT STORY