ਜਲੰਧਰ (ਵੈੱਬ ਡੈਸਕ)- ਅੱਜਕਲ੍ਹ ਬੱਚਿਆਂ ਦਾ ਪੜ੍ਹਾਈ ਵਿਚ ਧਿਆਨ ਨਹੀਂ ਲੱਗ ਰਿਹਾ ਅਤੇ ਜਲਦੀ ਹੀ ਝਗੜ ਪੈਂਦੇ ਹਨ। ਬੱਚੇ ਜ਼ਿੱਦੀ ਵੀ ਹੋ ਰਹੇ ਹਨ। ਵਾਰ-ਵਾਰ ਕਲਾਸ ਵਿਚੋਂ ਉੱਠ ਕੇ ਬਾਹਰ ਜਾਣਾ, ਵਾਸ਼ਰੂਮ ਦਾ ਬਹਾਨਾ ਬਣਾਉਣਾ, ਮਿੱਠਾ ਖਾਣ ਦੀ ਜ਼ਿੱਦ ਕਰਨ ਵਰਗੇ ਕੇਸ ਵਧ ਗਏ ਹਨ। ਅਜਿਹੀਆਂ ਸ਼ਿਕਾਇਤਾਂ ਹਰ ਚੌਥੇ ਮਾਤਾ-ਪਿਤਾ ਦੀ ਹੈ, ਜੋ ਬੱਚਿਆਂ ਦੇ ਬਦਲ ਰਹੇ ਰਵੱਈਏ ਨੂੰ ਲੈ ਕੇ ਮਨੋਵਿਗਿਆਨੀਆਂ ਕੋਲ ਪਹੁੰਚ ਰਹੇ ਹਨ। ਮਨੋਵਿਗਿਆਨੀ ਅਜਿਹੇ ਬੱਚਿਆਂ ਨੂੰ ADAD (ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ) ਵਜੋਂ ਸ਼੍ਰੇਣੀਬੱਧ ਕਰਦੇ ਹਨ। ਉਹ ਧਿਆਨ ਕੇਂਦਰਿਤ ਕਰਨ ਵਿੱਚ ਅਸਮਰੱਥਾ ਦੀ ਸ਼ਿਕਾਇਤ ਕਰਦੇ ਹਨ। ਉਹ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਸਰਗਰਮ ਹੋ ਜਾਂਦੇ ਹਨ ਅਤੇ ਇਕ ਚੀਜ਼ 'ਤੇ ਧਿਆਨ ਕੇਂਦਰਿਤ ਨਹੀਂ ਕਰ ਸਕਦੇ। ਸ਼ਹਿਰ ਦੇ ਮਨੋਵਿਗਿਆਨੀਆਂ ਕੋਲ ਆਉਣ ਵਾਲੇ ਚਾਰ ਬੱਚਿਆਂ ਵਿੱਚੋਂ ਹਰ ਬੱਚਾ ਅਜਿਹਾ ਹੀ ਆ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਹੋਵੇਗਾ ਵੱਡਾ ਫਾਇਦਾ! ਇਸ ਟਰੈਕ 'ਤੇ ਬਣੇਗਾ ਅੰਡਰਬ੍ਰਿਜ

ਅਜਿਹੇ ਬੱਚੇ ਕ੍ਰਿਏਟਿਵ ਹੋ ਸਕਦੇ ਹਨ, ਉਨ੍ਹਾਂ ਦਾ ਦਿਮਾਗ ਅਤੇ ਐਨਰਜੀ ਸਹੀ ਦਿਸ਼ਾ ਵਿਚ ਲਗਾਓ
ਮਨੋਵਿਗਿਆਨੀ ਆਰਜੂ ਅਰੋੜਾ ਅਤੇ ਸਮਿਤਾ ਵਾਸੂਦੇਵ ਮੁਤਾਬਕ ਅਜਿਹੇ ਬੱਚੇ ਕ੍ਰਿਏਟਿਵ ਹੋ ਸਕਦੇ ਹਨ। ਉਨ੍ਹਾਂ ਦਾ ਧਿਆਨ ਅਤੇ ਊਰਜਾ ਸਹੀ ਦਿਸ਼ਾ ਵਿੱਚ ਲਗਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਅਜਿਹੇ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ 7 ਸਾਲ ਦੇ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਚਿੰਤਤ ਹਨ ਕਿ ਉਨ੍ਹਾਂ ਦਾ ਬੱਚਾ ਚੁੱਪ ਨਹੀਂ ਬੈਠਦਾ ਵਾਰ-ਵਾਰ ਬਾਥਰੂਮ ਦੀ ਵਰਤੋਂ ਕਰਨ 'ਤੇ ਜ਼ੋਰ ਦਿੰਦਾ ਹੈ, ਅਤੇ ਪੂਰੀ ਤਰ੍ਹਾਂ ਸੁਣੇ ਬਿਨਾਂ ਅਧਿਆਪਕ ਨੂੰ ਰੋਕਦਾ ਹੈ। ਅਜਿਹੇ ਬੱਚੇ 4 ਤੋਂ 13 ਸਾਲ ਦੇ ਹੁੰਦੇ ਹਨ। ਉਨ੍ਹਾਂ ਨੂੰ ਵਿਖਾਈ ਦੇਣ ਵਾਲੇ ਚਾਰ ਬੱਚਿਆਂ ਵਿੱਚੋਂ ਇਕ ਇਸ ਤਰ੍ਹਾਂ ਦਾ ਹੁੰਦਾ ਹੈ। ਜੇਕਰ ਅਣਦੇਖਾ ਕੀਤਾ ਜਾਵੇ ਤਾਂ ਅਜਿਹੇ ਬੱਚੇ ਬਾਅਦ ਵਿੱਚ ਹਿੰਸਕ ਹੋ ਸਕਦੇ ਹਨ। ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਗਤੀਵਿਧੀਆਂ 'ਤੇ ਨਜ਼ਰ ਰੱਖੋ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਰ ਹੋਵੇਗਾ ਸੌਖਾਲਾ, ਸ਼ੁਰੂ ਹੋਣ ਜਾ ਰਿਹੈ ਇਹ ਵੱਡਾ ਪ੍ਰਾਜੈਕਟ
ਬੱਚਿਆਂ ਦੀ ਨੀਂਦ ਪੂਰੀ ਅਤੇ ਸ੍ਰਕੀਨ ਟਾਈਮ ਘੱਟ ਕਰੋ
ਮਨੋਵਿਗਿਆਨੀਆਂ ਮੁਤਾਬਕ ਜੇਕਰ ਬੱਚਾ ਇਕ ਥਾਂ 'ਤੇ ਟਿੱਕ ਕੇ ਨਹੀਂ ਬੈਠਦਾ, ਧਿਆਨ ਕੇਂਦਰਿਤ ਨਹੀਂ ਕਰ ਸਕਦਾ, ਚਿੜਚਿੜਾ ਹੈ, ਘੱਟ ਸੌਂਦਾ ਹੈ, ਬੈਠਦੇ ਸਮੇਂ ਹਿੱਲਦਾ ਰਹਿੰਦਾ ਹੈ, ਹਿੰਸਕ ਹੋ ਰਿਹਾ ਹੈ, ਜ਼ਿਆਦਾ ਜ਼ਿੱਦੀ ਵਿਖਾਈ ਦੇਣ ਲੱਗ ਪੈਂਦਾ ਹੈ ਤਾਂ ਮਾਪਿਆਂ ਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਈ ਵਾਰ ਜ਼ਿਆਦਾ ਮਿੱਠਾ ਖਾਣਾ, 8 ਘੰਟਿਆਂ ਤੋਂ ਘੱਟ ਨੀਂਦ ਲੈਣਾ, ਸਕ੍ਰੀਨ ਟਾਈਮ ਵਧਾਉਣਾ, ਖੇਡਾਂ ਵੱਲ ਘੱਟ ਧਿਆਨ ਦੇਣਾ, ਜੈਨੇਟਿਕ ਸਮੱਸਿਆਵਾਂ ਅਤੇ ਪ੍ਰੋਸੈਸਡ ਭੋਜਨ ਦਾ ਸੇਵਨ ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਸ ਨੂੰ ਰੋਕਣ ਲਈ ਬੱਚਿਆਂ ਨੂੰ 20-20 ਨਿਯਮ ਦੀ ਪਾਲਣਾ ਕਰਨ ਲਈ ਕਹੋ, ਯਾਨੀ ਕਿ 20 ਮਿੰਟ ਪੜ੍ਹਾਈ ਅਤੇ 20-20 ਮਿੰਟ ਹੋਰਾਂ ਕੰਮਾਂ ਨੂੰ ਦਿਓ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਨੂੰ ਮਿਲਿਆ ਇਸ ਪਾਰਟੀ ਦਾ ਸਮਰਥਨ
ਲੁਟੇਰਿਆਂ ਨੂੰ ਜ਼ਰਾ ਵੀ ਨਹੀਂ ਆਇਆ ਤਰਸ, ਮੂੰਗਫਲੀ ਦੀ ਫੜੀ ਲਗਾਉਣ ਵਾਲੇ ਨਾਲ ਮਿੰਟਾਂ 'ਚ...
NEXT STORY