ਚੰਡੀਗੜ੍ਹ (ਵੈੱਬ ਡੈਸਕ, ਹਾਂਡਾ, ਸੁਸ਼ੀਲ) : ਚੰਡੀਗੜ੍ਹ ਦੇ ਧਨਾਸ ਬੈਰੀਅਰ ਸਥਿਤ ਲੇਬਰ ਚੌਂਕ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇਕ ਵਿਅਕਤੀ ਦੀ ਖੜ੍ਹੇ-ਖੜ੍ਹੇ ਹੀ ਸੌਂਦੇ ਹੋਏ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਬੰਦਾ ਕਾਫੀ ਦੇਰ ਤੱਕ ਅੱਖਾਂ ਬੰਦ ਕਰਕੇ ਇੱਕੋ ਹੀ ਜਗ੍ਹਾ 'ਤੇ ਖੜ੍ਹਾ ਰਿਹਾ ਅਤੇ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਹਿੱਲ-ਜੁੱਲ ਨਹੀਂ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮੁਫ਼ਤ ਕਣਕ ਨੂੰ ਲੈ ਕੇ ਵਿਭਾਗ ਨੇ ਲਿਆ ਨਵਾਂ ਫ਼ੈਸਲਾ
ਜਦੋਂ ਲੋਕਾਂ ਨੇ ਅਜਿਹਾ ਅਜੀਬੋ-ਗਰੀਬ ਮਾਮਲਾ ਦੇਖਿਆ ਤਾਂ ਉਕਤ ਬੰਦੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁੱਝ ਲੋਕਾਂ ਨੇ ਉਸ ਨੂੰ ਆਵਾਜ਼ ਦੇ ਕੇ ਜਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਲੰਬੇ ਸਮੇਂ ਤੱਕ ਇੱਕੋ ਤਰ੍ਹਾਂ ਦੀ ਸਥਿਤੀ 'ਚ ਖੜ੍ਹਾ ਰਿਹਾ। ਹਾਲਾਂਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੂੰ ਸ਼ਾਇਦ ਬਹੁਤ ਜ਼ਿਆਦਾ ਥਕਾਵਟ ਕਾਰਨ ਨੀਂਦ ਆ ਗਈ ਸੀ ਤਾਂ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਵਿਅਕਤੀ ਨਸ਼ੇ ਦੇ ਪ੍ਰਭਾਵ 'ਚ ਸੀ।
ਇਹ ਵੀ ਪੜ੍ਹੋ : ਤਮਾਸ਼ੇ 'ਚ ਬਦਲਿਆ ਪਤਨੀ ਦਾ ਅੰਤਿਮ ਸਸਕਾਰ! ਸਾਲਿਆਂ ਨੇ ਕੁੱਟਿਆ ਜੀਜਾ, ਪੜ੍ਹੋ ਪੂਰਾ ਮਾਮਲਾ
ਵਿਅਕਤੀ ਨਾਲ ਅਜਿਹਾ ਕਿਉਂ ਹੋਇਆ, ਅਜੇ ਤੱਕ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਲੋਕਾਂ 'ਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਫਿਲਹਾਲ ਪ੍ਰਸ਼ਾਸਨ ਜਾਂ ਪੁਲਸ ਵਲੋਂ ਇਸ ਮਾਮਲੇ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਦੀ ਸੰਜੇ ਗਾਂਧੀ ਕਾਲੋਨੀ 'ਚ ਹੰਗਾਮਾ, ਪੁਲਸ ਦੀ ਕਾਰਜ ਪ੍ਰਣਾਲੀ 'ਤੇ ਉੱਠੇ ਸਵਾਲ
NEXT STORY