ਭਵਾਨੀਗੜ੍ਹ (ਵਿਕਾਸ) : ਸੰਘਣੀ ਧੁੰਦ ਦੌਰਾਨ ਇੱਥੇ ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪਿੰਡ ਘਾਬਦਾਂ ਨੇੜੇ ਕੈਮੀਕਲ ਨਾਲ ਭਰਿਆ ਇਕ ਟੈਂਕਰ ਪਲਟ ਜਾਣ ਕਾਰਨ ਹਫੜਾ-ਦਫੜੀ ਮੱਚ ਗਈ। ਘਟਨਾ ’ਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਟਨਾ ਸਬੰਧੀ ਥਾਣਾ ਸਦਰ ਸੰਗਰੂਰ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਬੀਤੀ ਸਵੇਰੇ ਈਥਾਨੌਲ (ਕੈਮੀਕਲ) ਨਾਲ ਭਰੀ ਇਕ ਗੱਡੀ ਭਵਾਨੀਗੜ੍ਹ ਸਾਈਡ ਨੂੰ ਮੁੱਖ ਸੜਕ ’ਤੇ ਜਾ ਰਹੀ ਸੀ ਤਾਂ ਭਾਈ ਗੁਰਦਾਸ ਕਾਲਜ ਨੇੜੇ ਸੰਘਣੀ ਧੁੰਦ ਕਾਰਨ ਕਿਸੇ ਵਾਹਨ ਵੱਲੋਂ ਇਸ ਨੂੰ ਅਚਾਨਕ ਕੱਟ ਮਾਰ ਦੇਣ ’ਤੇ ਕੈਮੀਕਲ ਦੀ ਭਰੀ ਉਕਤ ਗੱਡੀ ਬੇਕਾਬੂ ਹੋ ਕੇ ਸੜਕ ਕੰਢੇ ਜਾ ਪਲਟੀ।
ਇਹ ਵੀ ਪੜ੍ਹੋ : 26 ਜਨਵਰੀ ਦੇ ਮੱਦੇਨਜ਼ਰ ਪੂਰਾ ਪੰਜਾਬ ਹਾਈ ਅਲਰਟ 'ਤੇ, ਫੀਲਡ 'ਚ ਉਤਰੇ ਵੱਡੇ ਪੁਲਸ ਅਧਿਕਾਰੀ
ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਸਾਵਧਾਨੀ ਵਜੋਂ ਸੜਕ ਦੀ ਇਕ ਸਾਈਡ ਦੀ ਆਵਾਜਾਈ ਨੂੰ ਰੋਕ ਕੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ’ਚ ਟੈਂਕਰ ਚਾਲਕ ਦਾ ਸੱਟਾਂ ਤੋਂ ਬਚਾਅ ਰਿਹਾ। ਇਸ ਤੋਂ ਇਲਾਵਾ ਮੌਕੇ ’ਤੇ ਮੌਜੂਦ ਇੰਡੀਅਨ ਆਇਲ ਦੇ ਸਕਿਓਰਿਟੀ ਅਫ਼ਸਰ ਗੁਰਤੇਜ਼ ਸਿੰਘ ਨੇ ਦੱਸਿਆ ਕਿ ਉਕਤ ਟੈਂਕਰ ਬਰਨਾਲਾ ਤੋਂ ਈਥਾਨੌਲ ਭਰ ਕੇ ਕੇਰਲਾ ਲਈ ਚੱਲਿਆ ਸੀ।
ਇਹ ਵੀ ਪੜ੍ਹੋ : ਕੇਂਦਰ ਵਲੋਂ ਰੱਦ ਕੀਤੀ ਪੰਜਾਬ ਦੀ ਝਾਕੀ ਬਣੇਗੀ ਸੂਬਾ ਪੱਧਰੀ ਸਮਾਰੋਹ ਦੀ ਸ਼ਾਨ
ਸੂਚਨਾ ਮਿਲਦਿਆਂ ਹੀ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਟੈਂਕਰ ’ਚੋਂ ਲੀਕ ਹੋ ਰਹੇ ਈਥਾਨੌਲ ਨੂੰ ਰੋਕਣ ਲਈ ਫੌਮ ਦੀ ਪਰਤ ਨਾਲ ਟੈਂਕਰ ਨੂੰ ਢੱਕ ਕੇ ਪੂਰੀ ਸਾਵਧਾਨੀ ਤੇ ਫੁਰਤੀ ਨਾਲ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ’ਤੇ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤੇ ਹੋਰ ਨੁਕਸਾਨ ਹੋਣ ਤੋਂ ਬਚਾਅ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਲਗਾਤਾਰ ਕਾਰਜਸ਼ੀਲ ਰਹੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਵਲੋਂ ਰੱਦ ਕੀਤੀ ਪੰਜਾਬ ਦੀ ਝਾਕੀ ਬਣੇਗੀ ਸੂਬਾ ਪੱਧਰੀ ਸਮਾਰੋਹ ਦੀ ਸ਼ਾਨ
NEXT STORY