ਹਿਸਾਰ/ਬਠਿੰਡਾ : ਹਿਸਾਰ ਤੋਂ ਬਠਿੰਡਾ ਆ ਰਹੀ ਮਾਲਗੱਡੀ ਦੇ ਟੈਂਕਰਾਂ 'ਚੋਂ ਤੇਲ ਲੀਕ ਹੋਣ ਦੀ ਵੱਡੀ ਘਟਨਾ ਵਾਪਰੀ। ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਅੱਗ ਦੇ ਭਾਂਬੜ ਮਚ ਗਏ। ਤੇਲ ਲੀਕ ਤੋਂ ਬਾਅਦ ਪੂਰੀ ਪਟੜੀ 'ਤੇ ਦੂਰ-ਦੂਰ ਤੱਕ ਅੱਗ ਫੈਲ ਗਈ। ਜਾਣਕਾਰੀ ਮੁਤਾਬਕ ਉਕਤ ਮਾਲਗੱਡੀ ਹਿਸਾਰ ਤੋਂ ਕੱਚੇ ਤੇਲ ਨੂੰ ਲੈ ਕੇ ਬਠਿੰਡਾ ਆ ਰਹੀ ਸੀ।
ਇਹ ਵੀ ਪੜ੍ਹੋ : ਡੇਂਗੂ ਨਾਲ ਪੀੜਤ MP ਮੀਤ ਹੇਅਰ ਦੀ ਸਿਹਤ ਬਾਰੇ ਤਾਜ਼ਾ Update, ਡਾਕਟਰ ਕਰ ਰਹੇ ਇਲਾਜ
ਅਚਾਨਕ ਤੇਲ ਵਾਲੇ ਟੈਂਕਰਾਂ 'ਚ ਲੀਕੇਜ ਹੋ ਗਈ, ਜਿਸ ਕਾਰਨ ਪੂਰੀ ਪਟੜੀ 'ਤੇ ਅੱਗ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਮਾਲਗੱਡੀ ਦੇ ਲੋਕੋ ਪਾਇਲਟਾਂ ਨੂੰ ਇਸ ਘਟਨਾ ਬਾਰੇ ਪਤਾ ਹੀ ਨਹੀਂ ਲੱਗਿਆ।
ਇਹ ਵੀ ਪੜ੍ਹੋ : ਕੈਪਟਨ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
ਜਿਵੇਂ ਹੀ ਮਾਲਗੱਡੀ ਸਟੇਸ਼ਨ ਤੋਂ ਨਿਕਲੀ ਤਾਂ ਜਿੱਥੇ-ਜਿੱਥੇ ਤੇਲ ਲੀਕ ਹੁੰਦਾ ਗਿਆ, ਉੱਥੇ ਅੱਗ ਲੱਗ ਗਈ। ਇਸ ਦੌਰਾਨ ਬਚਾਅ ਇਹ ਰਿਹਾ ਕਿ ਵੱਡਾ ਧਮਾਕਾ ਨਹੀਂ ਹੋਇਆ। ਜੇਕਰ ਟੈਂਕਰਾਂ ਨੂੰ ਅੱਗ ਲੱਗ ਜਾਂਦੀ ਤਾਂ ਬਹੁਤ ਵੱਡਾ ਧਮਾਕਾ ਹੋ ਸਕਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਪਟਨ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
NEXT STORY