ਕਰਨਾਲ — ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੂੰ ਰਾਮ ਰਹੀਮ ਦੇ ਕੁਰਬਾਨੀ ਗੈਂਗ' ਵਲੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਰਾਮ ਰਹੀਮ ਅਤੇ ਹਨੀਪ੍ਰੀਤ ਖਿਲਾਫ ਮੀਡੀਆ ਸਾਹਮਣੇ ਕਈ ਅਹਿਮ ਖੁਲਾਸੇ ਕਰਨ ਕਾਰਨ ਮਿਲੀ ਹੈ। ਵਿਸ਼ਵਾਸ ਗੁਪਤਾ ਦਾ ਨਾਂ ਰਾਮ ਰਹੀਮ ਦੇ 'ਕੁਰਬਾਨੀ ਗੈਂਗ' ਵਲੋਂ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੀ ਚਿੱਠੀ 'ਚ ਸ਼ਾਮਲ ਹੈ। ਇਸ ਧਮਕੀ ਵਾਲੀ ਚਿੱਠੀ ਦੇ ਅਧਾਰ 'ਤੇ ਵਿਸ਼ਵਾਸ ਗੁਪਤਾ ਅਤੇ ਉਸਦੇ ਪਿਤਾ ਮਹਿੰਦਰ ਗੁਪਤਾ ਨੇ ਪੁਲਸ ਸਟੇਸ਼ਨ ਜਾ ਕੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਕਰਨਾਲ ਦੇ ਸੈਕਟਰ ਨੰਬਰ 4 ਅਧੀਨ ਆਉਂਦੇ ਪੁਲਸ ਥਾਣੇ 'ਚ ਦੋਵਾਂ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।

ਘਟਨਾ ਅਨੁਸਾਰ ਵਿਸ਼ਵਾਸ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਦਾ ਕਹਿਣਾ ਹੈ ਕਿ ਰਾਮ ਰਹੀਮ ਦੇ ਕੁਰਬਾਨੀ ਗੈਂਗ ਨੇ ਕੱਲ੍ਹ ਚਿੱਠੀ ਪੋਸਟ ਕੀਤੀ ਹੈ ਜੋ ਕਿ ਚੰਡੀਗੜ੍ਹ 'ਚ ਸਾਰੇ ਨਿਊਜ਼ ਚੈਨਲਾਂ ਨੂੰ ਮਿਲ ਗਈ ਹੈ। ਇਸ ਚਿੱਠੀ 'ਚ ਕਈ ਨਿਊਜ਼ ਚੈਨਲਾਂ, ਪੁਲਸ ਅਫਸਰਾਂ, ਹੰਸਰਾਜ, ਵਿਸ਼ਵਾਸ ਗੁਪਤਾ, ਗੁਰਦਾਸ ਤੂਰ, ਖੱਟਾ ਸਿੰਘ ਅਤੇ ਗੇਰਾ ਜੀ ਜੋ ਕਿ ਟੀ.ਵੀ. ਤੇ ਆ ਰਹੇ ਹਨ ਆਦਿ ਦੇ ਨਾਂ ਸ਼ਾਮਲ ਹਨ। ਇਸ ਚਿੱਠੀ 'ਚ ਸਾਫ ਤੌਰ 'ਤੇ ਧਮਕੀ ਦਿੱਤੀ ਗਈ ਹੈ ਕਿ ਇਨ੍ਹਾਂ ਦਿੱਤੇ ਗਏ ਨਾਵਾਂ 'ਚੋਂ ਕਿਸੇ ਨੂੰ ਨਹੀਂ ਛੱਡਣਗੇ ਅਤੇ ਪੁਲਸ ਵਾਲਿਆਂ ਨੂੰ ਵੀ ਮਾਰ ਦੇਣਗੇ।
ਵਿਸ਼ਵਾਸ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਦਾ ਕਹਿਣਾ ਹੈ ਕਿ ਰਾਮ ਰਹੀਮ ਜੇਲ 'ਚ ਰਹਿ ਕੇ ਵੀ ਬਹੁਤ ਕੁਝ ਕਰ ਸਕਦਾ ਹੈ, ਉਹ ਕਿਸੇ ਨੂੰ ਨਹੀਂ ਛੱਡੇਗਾ। ਉਸਦੇ ਇਸ ਕੁਰਬਾਨੀ ਗੈਂਗ 'ਚ 200 ਦੇ ਕਰੀਬ ਲੋਕ ਸ਼ਾਮਲ ਹਨ ਜੋ ਕਿ ਸ਼ਾਰਪ ਸ਼ੂਟਰ ਵੀ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੰਨੀ ਸੁਰੱਖਿਆ ਉਨ੍ਹਾਂ ਨੂੰ ਦਿੱਤੀ ਗਈ ਹੈ ਉਸ ਤੋਂ ਉਹ ਸੰਤੁਸ਼ਟ ਨਹੀਂ ਹਨ ਇਸ ਕਾਰਨ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇ।
ਫਿਲਹਾਲ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਹੁਣ ਵਿਸ਼ਵਾਸ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਮਹਿੰਦਰ ਗੁਪਤਾ ਡੀ.ਜੀ.ਪੀ. ਨੂੰ ਮਿਲਣ ਲਈ ਚੰਡੀਗੜ੍ਹ ਦੇ ਲਈ ਰਵਾਨਾ ਹੋ ਚੁੱਕੇ ਹਨ।
ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕਰਵਾਈ ''ਦੌੜਤਾ ਪੰਜਾਬ'' ਮਿਨੀ ਮੈਰਾਥਨ (ਤਸਵੀਰਾਂ)
NEXT STORY