ਹੁਸ਼ਿਆਰਪੁਰ, (ਘੁੰਮਣ)- ਪੰਜਾਬ ਦੇ ਵਣ ਮੰਤਰੀ ਦੇ ਆਦੇਸ਼ 'ਤੇ ਜ਼ਿਲੇ 'ਚ ਵਣ ਸੁਰੱਖਿਆ ਹਿੱਤ ਕਮੇਟੀਆਂ ਦਾ ਗਠਨ ਵਣ ਮੰਡਲ ਅਧਿਕਾਰੀ ਸੁਰਜੀਤ ਸਿੰਘ ਸਹੋਤਾ ਤੇ ਵਣ ਰੇਂਜ ਅਧਿਕਾਰੀ ਵਿਜੇ ਕੁਮਾਰ ਦੁਆਰਾ ਕੀਤਾ ਗਿਆ ਹੈ।
ਕਮੇਟੀ ਮੈਂਬਰ ਬਲਾਕ ਅਧਿਕਾਰੀ ਸਤਵੰਤ ਸਿੰਘ, ਵਣ ਗਾਰਡ ਗੁਰਜੀਤ ਸਿੰਘ ਤੇ ਕੁਲਦੀਪ ਸਿੰਘ ਦੀ ਟੀਮ ਨੇ ਗਸ਼ਤ ਦੌਰਾਨ 6-7 ਮਈ ਦੀ ਅੱਧੀ ਰਾਤ ਨੂੰ ਵੇਖਿਆ ਕਿ ਪੱਟੀ ਦੇ ਸਰਕਾਰੀ ਜੰਗਲ 'ਚ ਕੁਝ ਲੋਕ ਨਾਜਾਇਜ਼ ਤੌਰ 'ਤੇ ਖੈਰ ਦੇ ਦਰ²ਖਤ ਕੱਟ ਕੇ ਵਾਹਨ 'ਚ ਰੱਖ ਰਹੇ ਸਨ। ਟੀਮ ਦੇ ਮੈਂਬਰਾਂ ਨੂੰ ਵੇਖਦਿਆਂ ਹੀ ਮੌਕੇ ਤੋਂ ਖੈਰ ਚੋਰ ਹਨੇਰੇ ਦਾ ਲਾਭ ਉਠਾਉਂਦਿਆਂ ਫ਼ਰਾਰ ਹੋ ਗਏ। ਖੈਰ ਨਾਲ ਲੱਦੀ ਮਹਿੰਦਰਾ ਪਿੱਕਅਪ ਵੈਨ ਨੂੰ ਕਬਜ਼ੇ 'ਚ ਲੈ ਲਿਆ ਗਿਆ। ਇਸ ਮੌਕੇ ਸਰਪੰਚ ਲਖਬੀਰ ਸਿੰਘ, ਕਮੇਟੀ ਪ੍ਰਧਾਨ ਸ਼ਲਿੰਦਰ ਸਿੰਘ, ਪੰਚ ਅਮਰਜੀਤ ਸਿੰਘ ਤੇ ਵਿਸ਼ਾਲ ਆਦਿ ਹਾਜ਼ਰ ਸਨ।
'ਜ਼ਿਲੇ 'ਚ ਹੋਈ 2 ਲੱਖ 98 ਹਜ਼ਾਰ 340 ਮੀਟਰਕ ਟਨ ਕਣਕ ਦੀ ਖਰੀਦ'
NEXT STORY