ਧਰਮਕੋਟ (ਸਤੀਸ਼) : ਮੋਗਾ ਦੇ ਧਰਮਕੋਟ ਹਲਕੇ ਦੇ ਪਿੰਡਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਜੰਗਲੀ ਸੂਰਾਂ ਕਾਰਨ ਲੋਕ ਕਾਫੀ ਦਹਿਸ਼ਤ ਵਿਚ ਹਨ। ਬੀਤੇ ਦਿਨ ਜੰਗਲੀ ਸੂਰਾਂ ਵੱਲੋਂ ਕੀਤੇ ਹਮਲੇ ਕਾਰਨ ਪਿੰਡ ਅੰਮੀਵਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਿੰਡ ਅੰਮੀਵਾਲ ਦੇ ਸਰਪੰਚ ਰੇਸ਼ਮ ਸਿੰਘ, ਸੁਰਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨ ਇਨ੍ਹਾਂ ਜੰਗਲੀ ਸੂਰਾਂ ਵੱਲੋਂ ਪਿੰਡ ਦੇ ਚਮਕੌਰ ਸਿੰਘ ਪੁੱਤਰ ਬਲਵੀਰ ਸਿੰਘ ਉਮਰ 55 ਸਾਲ ਜੋ ਕਿ ਖੇਤਾਂ ਵਿਚ ਕੰਮ ਕਰ ਰਿਹਾ ਸੀ ਤੇ ਜੰਗਲੀ ਸੂਰ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਨਾਲ ਹੀ ਜਦ ਉਹ ਆਪਣੇ ਘਰ ਭੱਜ ਕੇ ਆਇਆ ਤਾਂ ਸੂਰ ਵੀ ਉਸ ਦੇ ਪਿੱਛੇ ਹੀ ਆ ਗਿਆ। ਚਮਕੋਰ ਸਿੰਘ ਨੂੰ ਬਚਾਉਣ ਆਏ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਰ ਨੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਪਸ਼ੂ ਨੂੰ ਵੀ ਜ਼ਖਮੀ ਕਰ ਦਿੱਤਾ। ਸੂਰ ਦੇ ਹਮਲੇ ਵਿਚ ਗੰਭੀਰ ਜ਼ਖਮੀ ਹੋਏ ਚਮਕੌਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਲਾਈਕਸ ਦੀ ਅਜਿਹੀ ਭੁੱਖ ਕਿ ਆਪਣੀ ਤੇ ਰਿਸ਼ੇਤਦਾਰ ਦੀ ਅਸ਼ਲੀਲ ਫੋਟੋ ਕਰ ਦਿੱਤੀ ਅਪਲੋਡ
ਸਰਪੰਚ ਰੇਸ਼ਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਨੇੜਲੇ ਪਿੰਡਾਂ ਦੇ ਲੋਕ ਵੀ ਦਹਿਸ਼ਤ ਵਿਚ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਅਨਾਊਸਮੈਂਟ ਕਰਵਾਈ ਗਈ ਹੈ ਕਿ ਲੋਕ ਇਨ੍ਹਾਂ ਸੂਰਾਂ ਤੋਂ ਚੌਕਸ ਰਹਿਣ ਅਤੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇਣ। ਸਰਪੰਚ ਰੇਸ਼ਮ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਨ੍ਹਾਂ ਜੰਗਲੀ ਸੂਰਾਂ ਨੂੰ ਕਾਬੂ ਕਰੇ ਤਾਂ ਜੋ ਪਿੰਡਾਂ ਦੇ ਲੋਕ ਸੁਰੱਖਿਅਤ ਰਹਿ ਸਕਣ।
ਇਹ ਵੀ ਪੜ੍ਹੋ : ਮੰਦਰ ’ਚ ਕੁੜੀ ਦਾ ਗਲ਼ਾ ਵੱਢਣ ਵਾਲਾ ਦਰਿੰਦਾ ਗ੍ਰਿਫ਼ਤਾਰ, ਵਾਰਦਾਤ ’ਚ ਹੋਇਆ ਵੱਡਾ ਖ਼ੁਲਾਸਾ
ਪੰਜ ਸਾਲਾਂ ਤੋਂ ਪਿੰਡਾਂ ’ਚ ਜੰਗਲੀ ਸੂਰ ਰਹਿ ਰਹੇ ਹਨ : ਸਰਪੰਚ ਅਵਤਾਰ ਸਿੰਘ
ਪਿੰਡ ਬੱਡੂਵਾਲ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਜੰਗਲੀ ਸੂਰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪਿੰਡ ਅਤੇ ਲਾਗਲੇ ਪਿੰਡਾਂ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦੀਆਂ ਫਸਲਾਂ ਦਾ ਕਮਾਦ ਦਾ ਅਤੇ ਸਬਜ਼ੀ ਦਾ ਉਜਾੜਾ ਕਰਦੇ ਹਨ। ਰਾਤ ਦੇ ਸਮੇਂ ਕਿਸਾਨ ਆਪਣੀਆਂ ਮੋਟਰਾਂ ’ਤੇ ਇਨ੍ਹਾਂ ਦੇ ਡਰ ਕਾਰਨ ਗੇੜਾ ਵੀ ਮਾਰਨ ਨਹੀਂ ਜਾਂਦੇ ਕਿਉਂਕਿ ਇਹ ਖੂੰਖਾਰ ਹੋ ਜਾਂਦੇ ਹਨ ਅਤੇ ਕਈ ਵਾਰ ਪਿੰਡ ਵਾਸੀਆਂ ਨੂੰ ਜ਼ਖਮੀ ਕਰ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੂੰ ਕਾਬੂ ਕੀਤਾ ਜਾਵੇ।
ਜੰਗਲੀ ਸੂਰ ਲੋਕਾਂ ਦਾ ਜਿਉਣਾ ਕੀਤਾ ਦੁੱਭਰ : ਸਰਪੰਚ ਅਮਰਜੀਤ ਸਿੰਘ
ਪਿੰਡ ਬੀਜਾਪੁਰ ਅਤੇ ਸਿਰਸੜੀ ਦੇ ਸਰਪੰਚ ਅਮਰਜੀਤ ਸਿੰਘ ਬਿੱਟੂ ਬੀਜਾਪੁਰ ਨੇ ਦੱਸਿਆ ਪਿਛਲੇ ਪੰਜ ਸਾਲ ਤੋਂ ਇੰਨ੍ਹਾਂ ਜੰਗਲੀ ਸੂਰਾਂ ਨੇ ਇਸ ਖੇਤਰ ਦੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਪਿੰਡ ਮੰਝਲੀ, ਭੋਏਪੁਰ, ਰੇੜਵਾਂ, ਅੰਮੀਵਾਲ, ਸੰਗਲਾ, ਕਮਾਲਕੇ ਮੰਡ, ਸੈਦ ਜਲਾਲਪੁਰ, ਫਿਰੋਜ਼ਵਾਲ ਆਦਿ ਪਿੰਡਾ ਦੇ ਕਿਸਾਨਾਂ ਦੀਆ ਫਸਲਾਂ ਦਾ ਵੱਡੇ ਪੱਧਰ ’ਤੇ ਸੂਰਾਂ ਵੱਲੋਂ ਨੁਕਸ਼ਾਨ ਕੀਤਾ ਜਾਂਦਾ ਹੈ। ਸਬਜ਼ੀ ਆਲੂ ਦੀ ਫਸਲ ਅਸੀਂ ਇਨ੍ਹਾਂ ਕਾਰਨ ਪੈਦਾ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਮੰਦਰ ’ਚ ਕੁੜੀ ਦਾ ਗਲ਼ਾ ਵੱਢਣ ਵਾਲਾ ਦਰਿੰਦਾ ਗ੍ਰਿਫ਼ਤਾਰ, ਵਾਰਦਾਤ ’ਚ ਹੋਇਆ ਵੱਡਾ ਖ਼ੁਲਾਸਾ
ਕੀ ਕਹਿਣੈ ਐੱਸ. ਡੀ. ਐੱਮ. ਦਾ
ਇਸ ਸਬੰਧੀ ਜਦ ਧਰਮਕੋਟ ਦੇ ਐੱਸ. ਡੀ. ਐੱਮ. ਮੈਡਮ ਚਾਰੂਮਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਜੰਗਲੀ ਸੂਰਾਂ ਨੂੰ ਫੜਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਛੇਤੀ ਹੀ ਇਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਜੋ ਆਮ ਪਬਲਿਕ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਕੀ ਕਹਿਣੈ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਦਾ
ਜਦ ਇਸ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਜੰਗਲੀ ਸੂਰਾ ਕਾਰਨ ਵਾਪਰੇ ਹਾਦਸੇ ਕਾਰਨ ਹੋਈ ਮੌਤ ਦਾ ਉਨ੍ਹਾਂ ਨੂੰ ਡੂੰਘਾ ਦੁੱਖ ਲੱਗਾ। ਇਸ ਗਰੀਬ ਪਰਿਵਾਰ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਉਹ ਇਸ ਪਰਿਵਾਰ ਨਾਲ ਹਨ ਅਤੇ ਸਰਕਾਰ ਵੱਲੋਂ ਪਰਿਵਾਰ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਜੰਗਲੀ ਸੂਰਾਂ ਤੋਂ ਇਲਾਕਾ ਨਿਵਾਸੀਆਂ ਨੂੰ ਰਾਹਤ ਦਿਵਾਉਣ ਲਈ ਜੰਗਲਾਤ ਵਿਭਾਗ ਦੀਆਂ ਟੀਮਾਂ ਨੂੰ ਭੇਜਿਆ ਗਿਆ ਹੈ ਤਾਂ ਜੋ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਇਹ ਟੀਮਾਂ ਵੱਲੋਂ ਸੂਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਹੋਟਲ ’ਚ ਵਿਦੇਸ਼ੀ ਕੁੜੀਆਂ ਦੀ ਵੀਡੀਓ ਹੋਈ ਵਾਇਰਲ, ਅਮੀਰਜ਼ਾਦਿਆਂ ਦੀ ਕਰਤੂਤ ਵੀ ਹੋਈ ਕੈਦ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਹੁਰਿਆਂ ਤੋਂ ਤੰਗ ਆਈ ਨਵੀਂ ਵਿਆਹੀ ਵਕੀਲ ਨੂੰਹ ਨੇ ਲਿਆ ਫ਼ਾਹਾ, ਰੂਹ ਝੰਜੋੜ ਕੇ ਰੱਖ ਦੇਵੇਗੀ ਇਹ ਵੀਡੀਓ
NEXT STORY