ਹੁਸ਼ਿਆਰਪੁਰ (ਅਮਰੀਕ)- ਆਏ ਦਿਨ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਨਾਲ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇਕ 30 ਸਾਲਾ ਨੌਜਵਾਨ ਦੀ ਨਿਊਜ਼ੀਲੈਂਡ ਦੀ ਧਰਤੀ 'ਤੇ ਮੌਤ ਹੋ ਗਈ।
ਜਿਵੇਂ ਹੀ ਆਪਣੇ ਪੁੱਤ ਹਾਦਸੇ ਦੀ ਦੀ ਖ਼ਬਰ ਮਾਪਿਆਂ ਨੂੰ ਮਿਲਦੀ ਹੈ ਤਾਂ ਉਹ ਵੀ ਤੁਰੰਤ ਨਿਊਜ਼ੀਲੈਂਡ ਲਈ ਰਵਾਨਾ ਹੋ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੌਰਵ ਸੈਣੀ ਵਜੋਂ ਹੋਈ ਹੈ, ਜੋਕਿ ਸਾਲ 2013 ਵਿਚ ਨਿਊਜ਼ੀਲੈਂਡ ਗਿਆ ਸੀ ਅਤੇ ਸਾਲ 2019 ਵਿਚ ਉਸ ਦਾ ਨਿਊਜ਼ੀਲੈਂਡ 'ਚ ਹੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ: ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ
ਜਾਣਕਾਰੀ ਦਿੰਦੇ ਹੋਏ ਸੌਰਵ ਦੇ ਤਾਇਆ ਅਤੇ ਭਰਾ ਨੇ ਦੱਸਿਆ ਕਿ ਸੌਰਵ ਸੈਣੀ ਨਾਲ ਬੀਤੀ 25 ਜਨਵਰੀ ਨੂੰ ਹਾਦਸਾ ਹੋਇਆ ਸੀ ਅਤੇ ਕੰਮ ਕਰਦਿਆਂ ਦੌਰਾਨ ਸੌਰਵ ਲੱਕੜ ਵਾਲੀ ਮਸ਼ੀਨ ਵਿਚ ਆ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਤਪਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਪਰ 8 ਫਰਵਰੀ ਨੂੰ ਸੌਰਵ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸੌਰਵ ਦਾ ਅੰਤਿਮ ਸੰਸਕਾਰ ਨਿਊਜ਼ੀਲੈਂਡ ਵਿਚ ਹੀ ਕੀਤਾ ਜਾਵੇਗਾ ਅਤੇ ਉਸ ਦਾ ਇਕ 6 ਮਹੀਨਿਆਂ ਦਾ ਬੱਚਾ ਵੀ ਹੈ। ਪਰਿਵਾਰ ਨੇ ਉਧਰ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੌਰਵ ਦਾ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ ਤਾਂ ਜੋ ਉਸ ਦੀ ਆਖਰੀ ਨਿਸ਼ਾਨੀ ਉਹ ਆਪਣੇ ਕੋਲ ਰੱਖ ਸਕਣ ਅਤੇ ਇਸ ਤੋਂ ਇਲਾਵਾ ਨਿਊਜ਼ੀਲੈਂਡ ਸਰਕਾਰ ਸੌਰਵ ਦੇ ਮਾਪਿਆਂ ਦੀ ਵੀ ਮਦਦ ਕਰੇ ਤਾਂ ਜੋ ਬੁਢਾਪੇ ਵਿਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਏ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ’ਚ ਰਿਕਾਰਡ ਬਿਜਲੀ ਦੀ ਮੰਗ, ਥਰਮਲਾਂ ਦੇ ਪੰਜ ਯੂਨਿਟ ਬੰਦ
NEXT STORY