ਮੋਗਾ (ਕਸ਼ਿਸ਼ ਸਿੰਗਲਾ): ਇੱਕ ਪਾਸੇ ਜਿੱਥੇ ’ਪਿਆਰ’ ਮਗਰੋਂ ਵਿਆਹ ਬੰਧਨ ਵਿਚ ਬੱਝਦਿਆਂ ਸੱਤ ਜਨਮਾਂ ਤੱਕ ਦੇ ਸਾਥ ਨਿਭਾਉਣ ਦੇ ਕਸਮਾਂ ਅਤੇ ਵਾਅਦੇ ਕੀਤੇ ਜਾਂਦੇ ਹਨ। ਉੱਥੇ 6 ਵਰ੍ਹੇ ਪਹਿਲਾਂ ਫਿਰੋਜ਼ਪੁਰ ਨਿਵਾਸੀ ਇੱਕ ਲੜ੍ਹਕੀ ਵਲੋਂ ਆਪਣੇ ਮਾਪਿਆਂ ਦੀ ਸਹਿਮਤੀ ਬਿਨ੍ਹਾਂ ਅਕਾਸ਼ ਮਹਿਤਾ ਨਾਲ ਕਰਵਾਏ ਗਏ ਵਿਆਹ ਦਾ ਉਦੋਂ ਦੁਖਦਾਈ ਅੰਤ ਹੋ ਗਿਆ ਜਦੋਂ ਤਿੰਨ ਦਿਨ ਪਹਿਲਾਂ ਫਿਰੋਜ਼ਪੁਰ ਵਿਖੇ ਆਪਣੀ ਪਤਨੀ ਨੂੰ ਲੁਧਿਆਣਾ ਵਿਖੇ ਵਿਆਹ ਜਾਣ ਦਾ ਆਖ ਕੇ ਆਏ ਪਤੀ ਨੇ ਅੱਜ ਮੋਗਾ ਵਿਖੇ ਇੱਕ ਹੋਰ ਲੜ੍ਹਕੀ ਨਾਲ ’ਲਵ- ਮੈਰਿਜ’ ਕਰਵਾ ਲਈ।
ਇਸ ਤੋਂ ਪਹਿਲਾ ਨੇੜਲੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਦੋਂ ਅਕਾਸ ਮਹਿਤਾ ਨੇ ਆਨੰਦ ਕਾਰਜ ਕਰਵਾ ਲਏ ਤਾਂ ਇਸ ਦੀ ਭਿਣਕ ਕਿਸੇ ਤਰ੍ਹਾਂ ਨਾਲ ਇੱਕ ਰਿਸ਼ਤੇਦਾਰ ਰਾਹੀ ਪਹਿਲੀ ਪਤਨੀ ਨੂੰ ਪੈ ਗਈ। ਕਰਮਾ ਮਾਰੀ ਦੇ ਪੈਰਾਂ ਹੇਠੋਂ ਇਹ ਗੱਲ ਸੁਣ ਕੇ ਜ਼ਮੀਨ ਨਿਕਲ ਗਈ ਤੇ ਪਿਤਾ ਦਾ ਸਾਇਆਂ ਨਾ ਹੋਣ ਕਰਕੇ ’ਭੁੱਬੀ-ਰੋਂਦੀ’ ਪੀੜ੍ਹਤਾ ਆਪਣੀ ਮਾਂ ਅਤੇ ਤਿੰਨ ਸਾਲਾਂ ਦੇ ਅਣਭੋਲ ਨਾਲ ਇੱਥੇ ਜ਼ੀਰਾ ਰੋਡ ਸਥਿਤ ਵਿਆਹ ਸਮਾਗਮ ਵਿਚ ਪੁੱਜੀ। ਲੰਮਾਂ ਸਮਾਂ ਪੁਲਸ ਦੀ ਇੰਤਜ਼ਾਰ ਕਰਦੀ ਰਹੀ ਪੀੜ੍ਹਤਾਂ ਦੀ ਪਹਿਲਾ ਤਾਂ ਲੰਮਾਂ ਸਮਾਂ ਕਿਸੇ ਨੇ ਸੁਣਵਾਈ ਨਾ ਕੀਤੀ ਤਾਂ ਅੰਦਰ ਵਿਆਹ ਸਮਾਗਮ ਲਗਾਤਾਰ ਚੱਲਦਾ ਰਿਹਾ।
ਇਸ ਮਗਰੋਂ ਜਦੋਂ ਪੀੜ੍ਹਤਾਂ ਦੀ ਇਸ ਸਮੱਸਿਆਂ ਸਬੰਧੀ ਮੀਡੀਆਂ ਨੂੰ ਪਤਾ ਲੱਗਾ ਤਾਂ ਮੌਕੇ 'ਤੇ ਪੁੱਜੇ ਮੀਡੀਆਂ ਕਰਮੀਆਂ ਨੂੰ ਪੀੜ੍ਹਤਾਂ ਨੇ ਦੱਸਿਆ ਕਿ 6 ਵਰ੍ਹੇ ਪਹਿਲਾ ਇਸ ਨੇ 'ਮਿੰਨਤਾ’ ਤਰਲੇ ਨਾਲ ਉਸ ਨਾਲ ਵਿਆਹ ਕਰਵਾਇਆਂ ਤੇ ਉਸ ਨੇ ਇਸ ਨੂੰ ਆਰਥਿਕ ਤੌਰ 'ਤੇ ਪੈਰਾਂ ਸਿਰ ਖੜ੍ਹਾ ਕਰਨ ਲਈ 9 ਲੱਖ ਰੁਪਏ ਕਰਜ਼ ਲੈ ਕੇ ਇਸ ਦਾ ਫਾਇਨਾਂਸ ਦਾ ਕੰਮ ਚਲਾਇਆਂ ਤੇ ਹੁਣ ਜਦੋਂ ਪਿਛਲੇ 2 ਸਾਲਾਂ ਤੋਂ ਇਹ ਆਰਥਿਕ ਤੌਰ 'ਤੇ ਮਜ਼ਬੂਤ ਹੋ ਗਿਆ ਤਾਂ ਇਸ ਨੇ ਤੇ ਇਸ ਦੇ ਪਰਵਾਰਿਕ ਮੈਬਰਾਂ ਨੇ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਸ ਨੇ ਫ਼ਿਰ ਵੀ ਆਪਣੇ ਨੰਨ੍ਹੇ ਬੇਟੇ ਨਾਲ ਇਸ ਦੇ ਘਰ ਰਹਿੰਦਿਆਂ ਹਰ ਜ਼ਿੰਮੇਵਾਰੀ ਨਿਭਾਈ ਜੋ ਇੱਕ ਪਤਨੀ ਲਈ ਜ਼ਰੂਰੀ ਹੁੰਦੀ ਹੈ।
ਉਸ ਨੇ ਕਿਹਾ ਕਿ 10 ਦਿਨ ਪਹਿਲਾਂ ਉਸ ਪਤਾ ਲੱਗਾ ਕਿ ਇਹ ਇੱਕ ਫ਼ਿਰੋਜ਼ਪੁਰ ਨਿਵਾਸੀ ਹੋਰ ਕੁੜੀ ਨਾਲ ਪਿਆਰ ਕਰਨ ਲੱਗਾ ਹੈ। ਉਸ ਨੇ ਇਸ ਨੂੰ ਤੇ ਕੁੜੀ ਨੂੰ ਰੋਕਿਆ ਕੇ ਸਾਡਾ ਘਰ ਬਰਬਾਦ ਹੋਵੇਗਾ ਪ੍ਰੰਤੁ ਉਸ ਨੂੰ ਇਸ ਗੱਲ ਦਾ ਰੱਤੀ ਭਰ ਵੀ ਪਤਾ ਨਹੀਂ ਸੀ ਕਿ ਇਹ ਇਸ ਤਰ੍ਹਾਂ ਕਰੇਗਾ। ਉਸ ਨੇ ਇਸ ਨੂੰ ਤਿੰਨ ਦਿਨ ਪਹਿਲਾ ਵਿਸ਼ਵਾਸ ਨਾਲ ਵਿਆਹ ਸਮਾਗਮ ਲਈ ਭੇਜਿਆ ਤੇ ਇਸ ਨੇ ਅੱਜ ਨਵਾਂ ਵਿਆਹ ਕਰਵਾ ਲਿਆ। ਜਦੋਂ ਉਸ ਨੇ ਅੱਜ ਫੋਨ ਕੀਤਾ ਤਾਂ ਇਸ ਨੇ ਕਿਹਾ ਜੋ ਮਰਜ਼ੀ ਕਰ ਲੈ ਮੈਂ ਤੇਰੇ ਨਾਲ ਨਹੀਂ ਰਹਿਣਾ।
ਥਾਣਾ ਸਿਟੀ ਤੇ ਘੱਲ ਕਲਾਂ ਦੇ ਏਰੀਏ 'ਚ ਫ਼ਸੀ ਰਹੀ ਪੁਲਸ
112 ਤੇ ਇਨਸਾਫ਼ ਲਈ ਸ਼ਕਾਇਤ ਦਰਜ ਕਰਵਾਉਣ ਮਗਰੋਂ ਜਦੋਂ ਥਾਣਾ ਸਿਟੀ ਦੀ ਪੁਲਸ ਦੇ ਕੁਝ ਅਧਿਕਾਰੀ ਪੁੱਜੇ ਤਾਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਸਾਡਾ ਏਰੀਆ ਨਹੀਂ ਇਸ ਮਗਰੋਂ 3 ਘੰਟੇ ਵਿਆਹ ਸਮਾਗਮ ਚੱਲਦਾ ਰਿਹਾ ਤੇ ਕੋਈ ਕਰਵਾਈ ਨਾ ਹੋਈ। ਹਾਲਾਕਿ ਇੱਕ ਮਹਿਲਾ ਪੁਲਸ ਕਰਮਚਾਰੀ ਨੂੰ ਜ਼ਰੂਰ ਪੀੜ੍ਹਤਾ ਦੀ ਮਦਦ ਲਈ ਅੱਗੇ ਆਈ ਪ੍ਰੰਤੂ ਉਸ ਨੂੰ ਵੀ ਵੱਡੇ ਸਾਹਿਬ ਦੇ ਹੁਕਮਾਂ ਨੇ ਬੇਵੱਸ ਕਰ ਦਿੱਤਾ ਕਿ ਸਾਡਾ ਏਰੀਆ ਨਹੀਂ ਜਦੋਂ ਲੰਮੇਂ ਸਮੇਂ ਮਗਰੋਂ ਥਾਣਾ ਘੱਲ ਕਲਾਂ ਦੀ ਪੁਲਸ ਆਈ ਤਾਂ ਉਨ੍ਹਾਂ ਸਭ ਨੂੰ ਘਰੋਂ ਘਰੀ ਭੇਜ ਦਿੱਤਾ ਤੇ ਪੀੜ੍ਹਤਾ ਮਿੰਨਤਾ ਤਰਲੇ ਕਰਦੀ ਵਾਪਿਸ ਬੇਵੱਸ ਘਰ ਪਰਤ ਗਈ।
ਜਦੋਂ ਬਾਪ ਅੰਦਰ ਇੱਕ ਹੋਰ ਲੜ੍ਹਕੀ ਨਾਲ ਵਿਆਹ ਕਰਵਾ ਰਿਹਾ ਸੀ ਤਾਂ ਤਿੰਨ ਸਾਲਾਂ ਭੁੱਖਣ ਭਾਣਾ ਮਾਸੂਮ ਮਾਂ ਦੀ ਗੋਦੀ ਵਿਚ 'ਪਾਪਾ- ਪਾਪਾ’ ਕਰਕੇ ਆਪਣੇ ਬਾਪ ਨੂੰ ਉਡੀਕ ਰਿਹਾ ਸੀ। ਬੇਟੇ ਦੀ ਮਾਸੂਮੀਅਤ ਅਤੇ ਭਾਵੁਕਤਾ ਦੇਖ ਕੇ ਲੋਕਾਂ ਦੀਆਂ ਭਾਵੇਂ ਅੱਖਾਂ ਵਿਚ ਅੱਥਰੂ ਆ ਗਏ ਪ੍ਰੰਤੂ ਵਿਆਹ ਸਮਾਗਮ ਵਿਚ ਆਏ ਕਿਸੇ ਵਿਅਕਤੀ ਜਾਂ ਔਰਤ ਨੂੰ ਇਸ ਮਾਸੂਮ ਤੇ ਤਰਸ ਨਾਂ ਆਇਆ।
ਕਾਰਵਾਈ ਜਾਰੀ
ਇਸ ਸਬੰਧੀ ਮੌਕੇ 'ਤੇ ਪੁੱਜੇ ਥਾਣਾ ਮੁਖੀ ਹਰਿੰਦਰ ਸਿੰਘ ਮੰਡ ਦਾ ਕਹਿਣਾ ਸੀ ਕਿ ਉਹ 112 ਦੀ ਸ਼ਕਾਇਤ 'ਤੇ ਮੌਕੇ 'ਤੇ ਪੁੱਜੇ ਹਨ ਪ੍ਰੰਤੂ ਲਿਖਤੀ ਸ਼ਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਹੋਟਲ ਦੀ ਚੈਕਿੰਗ ਦੌਰਾਨ ਲੜ੍ਹਕਾ ਮੌਕੇ 'ਤੇ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਗਲੇਰੀ ਕਰਵਾਈ ਜਾਰੀ ਹੈ।
Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
NEXT STORY