ਲੁਧਿਆਣਾ, (ਮਹੇਸ਼)- ਬਹਾਦੁਰਕੇ ਰੋਡ ਦੇ ਚਿੱਟੀ ਕਾਲੋਨੀ ਇਲਾਕੇ ਵਿਚ ਘਰੇਲੂ ਕਲੇਸ਼ ਕਾਰਨ 23 ਸਾਲਾ ਇਕ ਨੌਜਵਾਨ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਸੁਨੀਲ ਕੁਮਾਰ ਉਰਫ ਸੰਨੀ ਦੀ ਲਾਸ਼ ਸ਼ਨੀਵਾਰ ਨੂੰ ਉਸ ਦੇ ਘਰ ਵਿਚ ਲਟਕਦੀ ਹੋਈ ਮਿਲੀ। ਸਲੇਮ ਟਾਬਰੀ ਪੁਲਸ ਨੇ ਮ੍ਰਿਤਕ ਦੇ ਮਾਸਡ਼ ਸਾਦਾ ਰਾਮ ਦੀ ਸ਼ਿਕਾਇਤ ’ਤੇ ਪਤਨੀ ਸੋਨੀਆ ਖਿਲਾਫ ਆਪਣੇ ਪਤੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ ਪਰ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ।ਸੰਨੀ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਸੋਨੀਆ ਨਾਲ ਹੋਇਆ ਸੀ ਜੋ ਕਿ ਜਲੰਧਰ ਦੇ ਕੋਲ ਪਿੰਡ ਦਕੋਹਾ ਦੀ ਰਹਿਣ ਵਾਲੀ ਹੈ। ਸੰਨੀ ਦੇ ਮਾਤਾ-ਪਿਤਾ ਦਾ ਬਚਪਨ ਵਿਚ ਦਿਹਾਂਤ ਹੋ ਗਿਆ ਸੀ, ਜਿਸ ਕਾਰਨ ਮਾਸਡ਼ ਤੇ ਮਾਸੀ ਨੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਆਪਣੀ ਅੌਲਾਦ ਵਾਂਗ ਪਾਲਿਆ ਅਤੇ ਸੰਨੀ ਦਾ ਬਡ਼ੇ ਹੀ ਚਾਅ ਨਾਲ ਵਿਆਹ ਵੀ ਕੀਤਾ।
ਪਤਨੀ ਕਾਰਨ ਰਹਿੰਦਾ ਸੀ ਘਰ ’ਚ ਕਲੇਸ਼
ਸਾਦਾ ਦਾ ਦੋਸ਼ ਹੈ ਕਿ ਸੋਨੀਆ ਦੇ ਘਰ ਆਉਣ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਕਲੇਸ਼ ਰਹਿਣ ਲੱਗਾ। ਸੋਨੀਆ ਬਿਨਾਂ ਕਿਸੇ ਕਾਰਨ ਸੰਨੀ ਨਾਲ ਲਡ਼ਾਈ-ਝਗਡ਼ਾ ਕਰਦੀ ਰਹਿੰਦੀ ਸੀ। ਕਈ ਵਾਰ ਪੰਚਾਇਤ ਨੇ ਦੋਵਾਂ ਵਿਚ ਸਮਝੌਤਾ ਵੀ ਕਰਵਾਇਆ ਸੀ। ਪਿਛਲੇ ਕੁਝ ਦਿਨਾਂ ਤੋਂ ਫਿਰ ਇਨ੍ਹਾਂ ਵਿਚ ਝਗਡ਼ਾ ਚੱਲ ਰਿਹਾ ਸੀ। ਕੱਲ ਸੋਨੀਆ ਦੇ ਪੇਕਿਅਾਂ ਵੱਲੋਂ ਪੰਚਾਇਤ ਦੇ ਕੁਝ ਲੋਕਾਂ ਨੇ ਆਉਣਾ ਵੀ ਸੀ।
ਘਰ ਗਿਆ ਤਾਂ ਸੋਨੀਆ ਨੇ ਝੂਠ ਬੋਲਿਆ
ਸਾਦਾ ਰਾਮ ਨੇ ਦੱਸਿਆ ਕਿ ਸੰਨੀ ਦੇ ਠੀਕ ਘਰ ਦੇ ਸਾਹਮਣੇ ਉਸ ਦਾ ਘਰ ਹੈ। ਅੱਜ ਸਵੇਰ ਜਦੋਂ ਉਹ ਸੰਨੀ ਦੇ ਘਰ ਗਿਆ ਤਾਂ ਸੋਨੀਆ ਨੇ ਉਸ ਨਾਲ ਝੂਠ ਬੋਲਿਆ ਕਿ ਸੰਨੀ ਕੰਮ ’ਤੇ ਚਲਾ ਗਿਆ ਹੈ, ਜਿਸ ’ਤੇ ਉਹ ਵਾਪਸ ਆ ਗਿਆ। ਕਰੀਬ 10 ਮਿੰਟ ਬਾਅਦ ਹੀ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਉਸ ਨੂੰ ਆ ਕੇ ਦੱਸਿਆ ਕਿ ਸੰਨੀ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ।ਸੰਨੀ ਦੀ ਲਾਸ਼ ਲਟਕਦੀ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਉਹ ਬਦਹਵਾਸੀ ਦੀ ਹਾਲਤ ਵਿਚ ਸੰਨੀ ਦੇ ਘਰ ਵੱਲ ਭੱਜਾ। ਸੰਨੀ ਨੂੰ ਚੁੰਨੀ ਦੇ ਸਹਾਰੇ ਲਟਕਦਾ ਹੋਇਆ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਦੋਂਕਿ ਸੋਨੀਆ ਦੇ ਚਿਹਰੇ ’ਤੇ ਕਿਸੇ ਤਰ੍ਹਾਂ ਦਾ ਕੋਈ ਰੰਜ਼ ਨਹੀਂ ਸੀ। ਉਹ ਬਡ਼ੇ ਆਰਾਮ ਨਾਲ ਖਡ਼੍ਹੀ ਸੀ। ਉਸ ਨੇ ਲੋਕਾਂ ਦੀ ਮਦਦ ਨਾਲ ਸੰਨੀ ਨੂੰ ਫਾਹੇ ਤੋਂ ਥੱਲੇ ਉਤਾਰਿਆ ਪਰ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ। ਉਸ ਨੇ ਇਸ ਦੀ ਜਾਣਕਾਰੀ ਫੌਰਨ ਪੁਲਸ ਨੂੰ ਦਿੱਤੀ। ਸਾਦਾ ਦਾ ਦੋਸ਼ ਹੈ ਕਿ ਸੰਨੀ ਨੇ ਸੋਨੀਆ ਕਾਰਨ ਖੁਦਕੁਸ਼ੀ ਕੀਤੀ ਹੈ।
ਲਡ਼ਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਕਾਰਵਾਈ ’ਤੇ ਉਠਾਏ ਸਵਾਲ
ਪੁਲਸ ’ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਸੋਨੀਆ ਦੇ ਪਰਿਵਾਰ ਵਾਲਿਆਂ ਨੇ ਆਪਣੇ ਹਮਾਇਤੀਆਂ ਦੇ ਨਾਲ ਥਾਣੇ ਦੇ ਬਾਹਰ ਧਰਨਾ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਸ ਦਬਾਅ ਵਿਚ ਆ ਕੇ ਉਨ੍ਹਾਂ ਦੇ ਬੇਟੀ ਖਿਲਾਫ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦਾ ਤਰਕ ਸੀ ਕਿ ਮੌਕੇ ’ਤੇ ਪੁਲਸ ਨੂੰ ਨਾ ਤਾਂ ਕੋਈ ਸੁਸਾਇਡ ਨੋਟ ਮਿਲਿਆ ਅਤੇ ਨਾ ਹੀ ਅਜਿਹੀ ਕੋਈ ਚੀਜ਼ ਮਿਲੀ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸੰਨੀ ਨੇ ਸੋਨੀਆ ਕਾਰਨ ਖੁਦਕੁਸ਼ੀ ਕੀਤੀ ਹੈ, ਜਦੋਂਕਿ ਸੋਨੀਆ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ। ਪੁਲਸ ਨੇ ਬਿਨਾਂ ਜਾਂਚ ਪਡ਼ਤਾਲ ਕੀਤੇ ਇਕ ਬਿਆਨ ਦੇ ਆਧਾਰ ’ਤੇ ਇਕ ਨਿਰਦੋਸ਼ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ ਗਿਆ ਹੈ।
ਮੇਰੇ ’ਤੇ ਲਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ : ਸੋਨੀਆ
ਸੋਨੀਆ ਦਾ ਕਹਿਣਾ ਹੈ ਕਿ ਉਸ ’ਤੇ ਲਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਹ ਆਪਣੇ ਪਤੀ ਦੇ ਨਾਲ ਬੇਹੱਦ ਖੁਸ਼ ਸੀ। ਉਨ੍ਹਾਂ ਵਿਚ ਅਜਿਹਾ ਕੋਈ ਝਗਡ਼ਾ ਨਹੀਂ ਸੀ ਜਿਸ ਕਾਰਨ ਉਸ ਦਾ ਪਤੀ ਖੁਦਕੁਸ਼ੀ ਕਰਦਾ, ਜਦੋਂਕਿ ਸੰਨੀ ਨੇ ਮਾਸਡ਼ ਤੇ ਮਾਸੀ ਕਾਰਨ ਖੁਦਕੁਸ਼ੀ ਕੀਤੀ ਹੈ। ਸੰਨੀ ਪਿਛਲੇ ਕਈ ਦਿਨਾਂ ਤੋਂ ਘਰ ਦੇ ਕਾਗਜ਼ ਮੰਗ ਰਿਹਾ ਸੀ ਜਿਸ ਨੂੰ ਮਾਸਡ਼ ਤੇ ਮਾਸੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਸੰਨੀ ਪ੍ਰੇਸ਼ਾਨ ਰਹਿੰਦਾ ਸੀ।
ਮਾਨਸਿਕ ਪ੍ਰੇਸ਼ਾਨੀ ਕਾਰਨ ਮਾਂ-ਧੀ ਨੇ ਖਾਧੀ ਜ਼ਹਿਰੀਲੀ ਦਵਾਈ, ਧੀ ਦੀ ਮੌਤ
NEXT STORY