ਨਵੀਂ ਦਿੱਲੀ/ਹੈਦਰਾਬਾਦ- ਤੇਲੰਗਾਨਾ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡਾਟਾ ਚੋਰੀ ਦਾ ਕੇਸ ਹੱਲ ਕਰ ਲਿਆ ਹੈ। ਆਈ. ਟੀ. ਗਰਿੱਡ ਇੰਡੀਆ ਦੀਆਂ ਹਾਰਡ ਡਿਸਕਾਂ ਫੜੇ ਜਾਣ ਤੋਂ ਬਾਅਦ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਕੰਪਨੀ ਨੇ ਪੰਜਾਬ ਨਾਲ ਸੰਬੰਧਿਤ 2 ਕਰੋੜ ਆਧਾਰ ਕਾਰਡਾਂ ਦਾ ਡਾਟਾ ਚੋਰੀ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਕੰਪਨੀ ਵੱਲੋਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸੂਬਿਆਂ ਦੇ ਨਾਲ ਸੰਬੰਧਿਤ 7.82 ਕਰੋੜ ਆਧਾਰ ਕਾਰਡਾਂ ਦਾ ਡਾਟਾ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਹੋ ਚੁੱਕਾ ਹੈ। ਅਧਿਕਾਰੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੰਪਨੀ ਨੇ ਪੰਜਾਬ ਨਾਲ ਸਬੰਧਿਤ ਇੰਨੀ ਵੱਡੀ ਮਾਤਰਾ 'ਚ ਡਾਟਾ ਕਿਉਂ ਸਾਂਭ ਕੇ ਰੱਖਿਆ ਸੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਪੁੱਛ ਪੜਤਾਲ ਤੋਂ ਬਾਅਦ ਹੀ ਇਸ ਦੇ ਪਿਛਲਾ ਉਦੇਸ਼ ਸਾਹਮਣੇ ਆ ਸਕੇਗਾ।
ਜ਼ਿਕਰਯੋਗ ਹੈ ਕਿ ਯੂਨੀਕ ਇੰਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (ਯੂ.ਆਈ. ਡੀ. ਏ. ਆਈ) ਆਪਣੇ ਸਰਵਰ ਤੋਂ ਡਾਟਾ ਲੀਕ ਹੋਣ ਜਾਂ ਇਸ 'ਚ ਸੰਨ੍ਹ ਲੱਗਣ ਦੀਆਂ ਰਿਪੋਰਟਾਂ ਨੂੰ ਰੱਦ ਕਰ ਚੁੱਕੀ ਹੈ।ਪੰਜਾਬ ਨਾਲ ਸੰਬੰਧਤ ਆਧਾਰ ਕਾਰਡਾਂ ਬਾਰੇ ਕੰਪਨੀ ਕੋਲ ਜਾਣਕਾਰੀ ਦਾ ਉਦੋਂ ਪਤਾ ਲੱਗਾ ਸਕਿਆ ਹੈ, ਜਦੋਂ ਆਈ. ਟੀ. ਗਰਿੱਡ (ਇੰਡੀਆ) ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਨਾਲ ਸੰਬੰਧਿਤ 7.382 ਕਰੋੜ ਲੋਕਾਂ ਬਾਰੇ ਨਿਜੀ ਜਾਣਕਾਰੀ ਰੱਖਣ ਦੇ ਦੋਸ਼ 'ਚ ਫਸ ਗਈ। ਬੁੱਧਵਾਰ ਨੂੰ ਯੂ. ਆਈ. ਡੀ. ਏ. ਆਈ ਨੇ ਕਿਹਾ ਸੀ ਕਿ ਉਸ ਦੇ ਸਰਵਰ ਸੁਰੱਖਿਅਤ ਹਨ। ਯੂ. ਆਈ. ਡੀ. ਏ ਆਈ ਵੱਲੋਂ ਜਾਰੀ ਬਿਆਨ ਅਨੁਸਾਰ ਆਧਾਰ ਕਾਨੂੰਨ ਅਨੁਸਾਰ ਲੋਕਾਂ ਦੇ ਆਧਾਰ ਨੰਬਰ ਆਪਣੇ ਕਬਜ਼ੇ 'ਚ ਰੱਖਣ ਦੇ ਦੋਸ਼ 'ਚ ਵਿਸ਼ੇਸ਼ ਹਾਲਾਤਾਂ 'ਚ ਅਪਰਾਧਿਕ ਕਾਰਵਾਈ ਹੋ ਸਕਦੀ ਹੈ। ਆਧਾਰ ਕਾਰਡ ਸੰਬੰਧੀ ਜਾਣਕਾਰੀ ਰੱਖ ਕੇ ਵੀ ਕਾਰਡ ਹੋਲਡਰ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਪਹੁੰਚਾਉਣਾ ਸੰਭਵ ਨਹੀਂ ਹੈ, ਕਿਉਂਕਿ ਆਧਾਰ ਕਾਰਡ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਰਵਿਸ ਲਈ ਬਾਇਓਮੀਟਰਿਕ ਤਰੀਕੇ ਨਾਲ ਸ਼ਨਾਖਤ ਜਾਂ ਵਨ ਟਾਈਮ ਪਾਸਵਰਡ (ਓ. ਟੀ. ਪੀ.) ਦੀ ਲੋੜ ਹੁੰਦੀ ਹੈ। ਯੂ. ਆਈ. ਡੀ. ਏ. ਆਈ ਨੇ ਤੇਲੰਗਾਨਾ ਪੁਲਸ ਦੀ ਸਿਟ ਦੀ ਰਿਪੋਰਟ ਦੇ ਆਧਾਰ 'ਤੇ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ।
ਤੇਲੰਗਾਨਾ ਪੁਲਸ ਅਨੁਸਾਰ ਡਾਟਾ ਚੋਰੀ ਕਰਕੇ ਇਸ ਦੇ ਰਾਹੀਂ ਜੋ ਸੂਬਿਆਂ 'ਚ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਹੋ ਸਕਦਾ ਹੈ। ਸਿਟ ਦੇ ਸੀਨੀਅਰ ਮੈਂਬਰ ਅਨੁਸਾਰ ਡਾਟਾ ਇਕੱਤਰ ਕਰਨ ਦਾ ਉਦੇਸ਼ ਆਈ. ਟੀ. ਗਰਿੱਡ ਦੇ ਸੀ. ਈ. ਓ. ਦਕਾਵਾਰਮ ਅਸ਼ੋਕ ਦੀ ਪੁੱਛ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਿਟ ਨੂੰ ਹੁਣ ਤੱਕ ਕੰਪਨੀ ਦੇ ਕਬਜ਼ੇ 'ਚੋਂ 60 ਹਾਰਡ ਡਿਸਕਾਂ, ਪੈੱਨ ਡਰਾਈਵ ਅਤੇ ਮੈਮੋਰੀ ਕਾਰਡ ਆਦਿ ਮਿਲੇ ਹਨ। ਸਿਟ ਨੇ ਹੁਣ ਤੱਕ 40 ਹਾਰਡ ਡਿਸਕਾਂ ਦੀ ਪੜਤਾਲ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਫੀ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਕੀਤੀ ਜਾਂਦੀ ਹੈ।
ਸਪੋਰਟਸ ਕੰਪਲੈਕਸ ਦੇ ਬੈਡਮਿੰਟਨ ਅਦਾਲਤ ਦੀ ਲਾਈਟ ਖਰਾਬ, ਖਿਡਾਰੀ ਪਰੇਸ਼ਾਨ
NEXT STORY