ਬਟਾਲਾ (ਜ. ਬ.) : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲਾਂ ਅਤੇ ਹਸਪਤਾਲਾਂ ’ਚ ਸੁਧਾਰਾਂ ਦੇ ਨਾਂ ਹੇਠ ਚੁੱਕੇ ਜਾ ਰਹੇ ਕਦਮ ਜਿਥੇ ਸ਼ਲਾਘਾਯੋਗ ਹਨ, ਉਥੇ ਨਾਲ ਹੀ ਉਨ੍ਹਾਂ ‘ਆਪ’ ਸਰਕਾਰ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਦੇ ਸਾਹ ਵੀ ਸੁੱਕੇ ਪਏ ਹਨ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਕਾਂਗਰਸ, ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਆਦਿ ਸਿਆਸੀ ਪਾਰਟੀਆਂ ਦੇ ਸ਼ਾਸਨਕਾਲ ਵਿਚ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਕੰਮ ਕਰਦੇ ਆ ਰਹੇ ਸਨ ਪਰ ਇਸ ਵਾਰ ਤੀਜੀ ਧਿਰ ਦੇ ਪੰਜਾਬ ਦੀ ਸੱਤਾ ’ਤੇ ਕਾਮਯਾਬ ਹੋਣ ਉਪਰੰਤ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਸਟਾਫ ਲਈ ਹੁਣ ਇਕ ਨਵਾਂ ਤਜ਼ਰਬਾ ਹੋਣ ਜਾ ਰਿਹਾ ਹੈ ਕਿ ਇਹ ਤੀਜੀ ਧਿਰ ਵਜੋਂ ‘ਆਪ’ ਸਰਕਾਰ ਇਨ੍ਹਾਂ ਨੂੰ ਕੀ ਹਦਾਇਤਾਂ ਜਾਰੀ ਕਰਦੀ ਹੈ? ਇਸ ਕਰ ਕੇ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਸੋਚੀ ਪਏ ਹਨ ਕਿਉਂਕਿ ਇਸ ਪਾਰਟੀ ਦੀ ਸਰਕਾਰ ਦਾ ਸ਼ਾਸਨਕਾਲ ਅਜੈ ਲੀਹਾਂ ’ਤੇ ਦੌੜਨਾ ਸ਼ੁਰੂ ਨਹੀਂ ਹੋਇਆ, ਜਿਸ ਕਰ ਕੇ ਇਸ ਵੱਲੋਂ ਕਿਸ ਸਮੇਂ ਕਿਹੜੀਆਂ ਹਦਾਇਤਾਂ ਜਾਰੀ ਹੋ ਸਕਦੀਆਂ, ਇਸ ਸਬੰਧੀ ਕਿਸੇ ਨੂੰ ਹਾਲੇ ਤੱਕ ਕੁਝ ਨਹੀਂ ਪਤਾ ਕਿਉਂਕਿ ਜੋ ਇਹ ਇਕ ਗੂੜ ਰਹੱਸ ਹੈ। ਪ੍ਰੰਤੂ ਲੱਗ ਰਿਹਾ ਹੈ ਕਿ ਇਸ ਮੌਜੂਦਾ ‘ਆਪ’ ਸਰਕਾਰ ਨੂੰ ਲੈ ਕੇ ਸਰਕਾਰੀ ਵਿਭਾਗਾਂ ਵਿਚ ਇਕ ਵਾਰ ਹਲਚਲ ਹੋਣੀ ਸ਼ੁਰੂ ਹੋ ਗਈ ਹੈ।
ਉਧਰ ਇਹ ਵੀ ਵਰਣਨਯੋਗ ਹੈ ਕਿ ਵਿਧਾਇਕਾਂ ਨੇ ਭਾਵੇਂ ਅਜੇ ਅਹੁਦੇ ਦੀ ਸਹੁੰ ਨਹੀਂ ਚੁੱਕੀ ਪਰ ਸਰਕਾਰੀ ਹਸਪਤਾਲਾਂ ਅਤੇ ਸਕੂਲੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਭਵਿੱਖ ਵਿਚ ਇਸ ਦੇ ਵਿਧਾਇਕ ਅਤੇ ਇਹ ਨਵੀਂ ਸਰਕਾਰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਨੂੰ ਕਿੰਨੇ ਚਿਰ ਤੱਕ ਪੂਰਿਆਂ ਕਰਦੀ ਹੈ, ਇਹ ਤਾਂ ਹੁਣ ਆਉਣ ਵਾਲੇ ਚੰਦ ਕੁ ਮਹੀਨਿਆਂ ਵਿਚ ਪਤਾ ਚੱਲ ਹੀ ਜਾਵੇਗਾ ਕਿਉਂਕਿ ਅੱਜ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਪਣੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਆਸਾਰ ਹਨ।
ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੇ ਆਖ਼ਰੀ ਦਿਨ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ
NEXT STORY