ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ) : ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕਾਉਣੀ ਦੀ ਅਗਵਾਈ ਵਿਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ੍ਰੀ ਮੁਕਤਸਰ ਸਾਹਿਬ ਸਥਿਤ ਘਰ ਦਾ ਘਿਰਾਓ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਉਣੀ ਨੇ ਦੱਸਿਆ ਕਿ ਘਰ-ਘਰ ਰੁਜ਼ਗਾਰ ਦੇ ਵਾਧੇ ਨਾਲ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਸੀ ਪਰ ਘਰ-ਘਰ ਰੁਜ਼ਗਾਰ ਦੇਣ ਦੀ ਥਾਂ ’ਤੇ ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੁੱਸੇ ਹੋਏ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਗਲਤ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਵਫ਼ਾ ਕੋਈ ਵੀ ਨਹੀਂ ਹੋਇਆਂ। ਉਨ੍ਹਾਂ ਆਖਿਆ ਕਿ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਪੋਤਰੇ ਨੂੰ ਤਰਸ ਦੇ ਆਧਾਰ ’ਤੇ ਨੋਕਰੀ ਦਿੱਤੀ ਸੀ ਜਿਸ ਕੋਲੋਂ ਪੰਜਾਬ ਤੇ ਬਾਹਰ ਦੀ ਤਾਮਿਲਨਾਡੂ ਯੂਨੀਵਰਸਿਟੀ ਦੀ ਡਿਗਰੀ ਹੈ ਜਿਸ ਨੂੰ ਪੰਜਾਬ ਵਿਚ ਮਾਨਤਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਕੋਲ ਬਾਹਰਲੀਆਂ ਯੂਨੀਵਰਸਿਟੀ ਦੀਆਂ ਡਿਗਰੀਆਂ ਹਨ ਜੋ ਪੰਜਾਬ ਸਰਕਾਰ ਆਖਦੀ ਹੈ ਕਿ ਇਨ੍ਹਾਂ ਡਿਗਰੀਆਂ ਨੂੰ ਪੰਜਾਬ ਵਿਚ ਮਾਨਤਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਮੁਲਾਜ਼ਮ ਸਾਡੇ ਕੋਲ ਦੱਸਦੇ ਹਨ ਕਿ ਸਾਡੇ ਕੋਲ ਵੀ ਤਾਮਿਲਨਾਡੂ ਯੂਨੀਵਰਸਿਟੀ ਤੇ ਹੋਰ ਮਾਨਤਾ ਯੂਨੀਵਰਸਿਟੀ ਤੋਂ ਡਿਗਰੀਆਂ ਹਨ ਪਰ ਸਾਨੂੰ ਸਰਕਾਰ ਪਰਮੋਟ ਨਹੀਂ ਕਰ ਰਹੀ ਕਿ ਤੁਹਾਡੇ ਕੋਲ ਜਾਅਲੀ ਡਿਗਰੀਆਂ ਹਨ, ਇਕ ਹੀ ਯੂਨੀਵਰਸਿਟੀ ਤੋਂ ਡਿਗਰੀ ਜਾਅਲੀ ਕਿਵੇਂ ਹੋ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸੇ ਵੀ ਵਿਅਕਤੀ ਜਾਂ ਸਰਕਾਰੀ ਮੁਲਾਜ਼ਮ ਨਾਲ ਇਸ ਤਰ੍ਹਾਂ ਪੱਖਪਾਤ ਨਾ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਜਿਨ੍ਹਾਂ ਯੂਨੀਵਰਸਿਟੀ ਨੂੰ ਸਰਕਾਰ ਜਾਅਲੀ ਆਖਦੀ ਹੈ ਕਿ ਉਹ ਯੂ. ਜੀ.ਸੀ. ’ਤੇ ਡਿੱਕ ਤੋਂ ਮਾਨਤਾ ਪ੍ਰਾਪਤ ਹਨ । ਇਸ ਮੌਕੇ ਜਗਦੇਵ ਸਿੰਘ ਬਾਮ ਜ਼ਿਲ੍ਹਾ ਪ੍ਰਧਾਨ,ਵਿਜੇ ਕੁਮਾਰ ਇਵੇਟ ਇੰਚਾਰਜ,ਅਰਸ ਬਰਾੜ ਜੱਸੇਆਣਾ ਸਯੁੰਕਤ ਸਕੱਤਰ ਪੰਜਾਬ ਯੂਥ ਵਿੰਗ, ਸਾਹਿਲ ਮੋਂਗਾ ਸੈਕਟਰੀ ਯੂਥ ਵਿੰਗ, ਗੁਰਸੇਵਕ ਸਿੰਘ ਪ੍ਧਾਨ ਐਕਸ ਸਰਵਿਸਮੈਨ, ਮਿਲਾਪ ਸਿੰਘ ਵਾਇਸ ਪ੍ਰਧਾਨ ਯੂਥ ਵਿੰਗ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ , ਰਜੀਵ ਉਪਲ ਬਲਾਕ ਪ੍ਰਧਾਨ , ਖੁਸਵੀਰ ਸਹਿਨਾ ਖੇੜਾ, ਸੇਵਕ ਸੂਰੇਵਾਲਾ ਬਲਾਕ ਪ੍ਧਾਨ, ਰਾਜਾ ਮੱਲਣ ਬਲਾਕ ਪ੍ਧਾਨ , ਮੇਜਰ ਸਿੰਘ, ਜਸਵਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ, ਮੇਜਰ ਸਿੰਘ ਮਨੀਆਂਵਾਲਾ, ਗੁਰਮੀਤ ਰਾੜੀਆ ਮੀਤ ਪ੍ਰਧਾਨ ਯੂਥ ਵਿੰਗ ਆਦਿ ਹਾਜ਼ਰ ਸਨ।
ਸਾਈਕਲਿੰਗ ਕਰਨ ਵਾਲਿਆਂ ਲਈ ਮਿਸਾਲ ਬਣੇ ਮੁਕਤਸਰ ਦੇ ਇਹ ਦੋ ਭਰਾ, ਹੁੰਦੀਆਂ ਨੇ ਆਪ ਮੁਹਾਰੇ ਚਰਚਾਵਾਂ
NEXT STORY