ਕਿਸ਼ਨਪੁਰਾ ਕਲਾਂ(ਭਿੰਡਰ)— ਪਿੰਡ ਭਿੰਡਰ ਕਲਾਂ ਵਿਖੇ ਗਰੀਬ ਪਰਿਵਾਰਾਂ ਨੂੰ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਅਲਾਟ ਹੋਏ ਪਲਾਟਾਂ 'ਤੇ ਕਾਬਜ਼ ਹੋਣ ਤੋਂ ਰੋਕ ਦਿੱਤੇ ਜਾਣ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਹੱਕ 'ਚ ਡਟਣ ਦਾ ਫੈਸਲਾ ਕੀਤਾ ਗਿਆ ਹੈ। ਸੋਮਵਾਰ ਨੂੰ ਇਨ੍ਹਾਂ ਗਰੀਬ ਪਰਿਵਾਰਾਂ ਨਾਲ ਪਿੰਡ ਭਿੰਡਰ ਕਲਾਂ ਪਹੁੰਚ ਕੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਦਿਆਂ ਹਲਕਾ ਧਰਮਕੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਚੋਣ ਲੜ ਚੁੱਕੇ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪਹਿਲਾਂ ਗਰੀਬ ਪਰਿਵਾਰਾਂ ਨੂੰ ਸਰਕਾਰੀ ਕਾਇਦੇ-ਕਾਨੂੰਨ ਅਨੁਸਾਰ ਪਲਾਟ ਅਲਾਟ ਕਰਕੇ ਬਾਅਦ 'ਚ ਉਨ੍ਹਾਂ ਨੂੰ ਕਾਬਜ਼ ਹੋਣ ਤੋਂ ਰੋਕਣਾ, ਇਹ ਦੋ ਸਿਆਸੀ ਪਾਰਟੀਆਂ ਦੀ ਰਾਜਨੀਤੀ ਖੇਡ ਹੈ, ਜੋ ਲੰਮੇ ਸਮੇਂ ਤੋਂ ਚੱਲਦੀ ਆ ਰਹੀ।
ਇਸ ਤਰ੍ਹਾਂ ਦਾ ਚੋਗਾ ਸੁੱਟ ਕੇ ਇਨ੍ਹਾਂ ਗਰੀਬਾਂ ਦੀਆਂ ਵੋਟਾਂ ਲੈ ਕੇ ਇਹ ਦੋਵੇਂ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਹਨ ਪਰ ਹੁਣ ਆਮ ਆਦਮੀ ਪਾਰਟੀ ਇਨ੍ਹਾਂ ਗਰੀਬ ਪਰਿਵਾਰਾਂ ਨਾਲ ਬੇ-ਇਨਸਾਫੀ ਨਹੀਂ ਹੋਣ ਦੇਵੇਗੀ ਅਤੇ ਇਨ੍ਹਾਂ ਦਾ ਬਣਦਾ ਹੱਕ ਲੈ ਕੇ ਦੇਵੇਗੀ। ਉਨ੍ਹਾਂ ਕਿਹਾ ਕਿ ਗਰੀਬ ਦਲਿਤ ਪਰਿਵਾਰਾਂ ਨੂੰ ਅਲਾਟ ਕੀਤੇ ਪਲਾਟਾਂ ਦਾ ਇਹ ਮਸਲਾ ਵਿਰੋਧੀ ਧਿਰ ਦੇ ਨੇਤਾ ਐੱਚ. ਐੱਸ. ਫੂਲਕਾ ਨੂੰ ਮਿਲ ਕੇ ਪੰਜਾਬ ਵਿਧਾਨ ਸਭਾ 'ਚ ਵੀ ਚੁੱਕਿਆ ਜਾਵੇਗਾ। ਇਸ ਸਮੇਂ ਬਾਬੂ ਸਿੰਘ ਭਿੰਡਰ, ਗੁਰਚਰਨ ਸਿੰਘ ਤਖਤੂਵਾਲ, ਲਵਲੀ ਕਿਸ਼ਨਪੁਰਾ, ਜਗਦੀਸ਼ ਸਿੰਘ ਦੀਸ਼ਾ, ਸੁੱਖਾ ਕੜਿਆਲ, ਸਤਨਾਮ ਸਿੰਘ ਰਾਊਵਾਲ, ਜੱਜਪਾਲ ਸਿੰਘ ਫੌਜੀ, ਬਲਵਿੰਦਰ ਸਿੰਘ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਗਰੀਬ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।
3 ਮਹੀਨਿਆਂ 'ਚ ਹੀ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋਇਆ : ਏ. ਆਰ.
NEXT STORY