ਜਲੰਧਰ (ਧਵਨ)–ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਕਾਂਗਰਸੀਆਂ ਵੱਲੋਂ ਪੈਨਸ਼ਨ ਕਟੌਤੀ ’ਤੇ ਕਿੰਤੂ-ਪ੍ਰੰਤੂ ਕਰਨ ’ਤੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਦਿੱਲੀ ਵਿਚ ਇਕ ਵਿਧਾਇਕ ਨੂੰ ਹਰ ਮਹੀਨੇ 12,000 ਰੁਪਏ ਤਨਖ਼ਾਹ ਮਿਲਦੀ ਹੈ। ਜੇ ਇਸ ਵਿਚ ਭੱਤਿਆਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਕੁਲ ਤਨਖ਼ਾਹ 54,000 ਰੁਪਏ ਬਣਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਕਈ ਵਿਧਾਇਕਾਂ ਨੂੰ ਤਾਂ 5-5 ਲੱਖ ਰੁਪਏ ਤੋਂ ਵੱਧ ਦੀ ਰਕਮ ਹਰ ਮਹੀਨੇ ਪੈਨਸ਼ਨ ਦੇ ਰੂਪ ਵਿਚ ਜਾ ਰਹੀ ਸੀ। ਹੁਣ ਉਨ੍ਹਾਂ ਨੂੰ ਸਿਰਫ਼ 75,000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਬਰਾਂ ਵਿਚ ਕੋਈ ਦਮ ਨਹੀਂ ਕਿ ਦਿੱਲੀ ਵਿਚ ਵਿਧਾਇਕ ਦੀ ਤਨਖ਼ਾਹ 2.50 ਲੱਖ ਰੁਪਏ ਮਹੀਨਾ ਹੈ। ਅਜਿਹੀਆਂ ਅਫ਼ਵਾਹਾਂ ਸਿਰਫ਼ ਸਰਕਾਰ ਦੇ ਫੈਸਲੇ ’ਤੇ ਕਿੰਤੂ-ਪ੍ਰੰਤੂ ਕਰਨ ਲਈ ਉਡਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ‘ਆਪ’ ’ਤੇ ਕੱਸੇ ਤੰਜ, ਕਿਹਾ-ਗਾਰੰਟੀਆਂ ਤੋਂ ਭੱਜਣ ਲਈ ਲੱਭ ਰਹੇ ਨੇ ਰਸਤੇ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਲਈ ਸਿਰਫ਼ ਇਕ ਟਰਮ ਦੀ ਪੈਨਸ਼ਨ ਨੂੰ ਲਾਗੂ ਕਰਨ ਦੇ ਫ਼ੈਸਲੇ ਦੀ ਗੂੰਜ ਪੂਰੇ ਦੇਸ਼ ਵਿਚ ਸੁਣੀ ਗਈ ਹੈ। ਅਜੇ ਤਾਂ ਸ਼ੁਰੂਆਤ ਹੈ। ਆਉਣ ਵਾਲੇ ਦਿਨਾਂ ਵਿਚ ਅਜਿਹੇ ਕਈ ਅਹਿਮ ਫ਼ੈਸਲੇ ਲਈ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਸੰਵਾਰਨਾ ਹੈ, ਨਿਖਾਰਨਾ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਜਨਤਾ ਸਰਕਾਰ ਦੇ ਨਾਲ ਖੜ੍ਹੀ ਹੋਵੇਗੀ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਕਰੇਗੀ। ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ, ਉਨ੍ਹਾਂ ਨੂੰ ਵੀ ਪੂਰਾ ਸਨਮਾਨ ਦਿੱਤਾ ਜਾਵੇਗਾ ਕਿਉਂਕਿ ਉਹ ਪੂਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਲਈ ਸਾਰੇ ਲੋਕ ਇਕ ਸਮਾਨ ਹਨ।
ਇਹ ਵੀ ਪੜ੍ਹੋ: ਆਦਮਪੁਰ ਨੇੜਿਓਂ ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚਿੱਟਾ ਪੀਣ ਦੀ ਵੀਡੀਓ ਫੇਸਬੁੱਕ ’ਤੇ ਅਪਲੋਡ ਕਰਨ ਵਾਲਾ ਪੁਲਸ ਨੇ ਕੀਤਾ ਕਾਬੂ
NEXT STORY