ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ, ਜਿਸ 'ਚ ਪਾਰਟੀ ਨੇ ਲੋਕਾਂ ਨਾਲ 11 ਵਾਅਦੇ ਕੀਤੇ ਹਨ। ਚੋਣ ਮਨੋਰਥ ਪੱਤਰ 'ਚ 'ਨਹੀਂ ਝੂਠੇ ਵਾਅਦੇ, ਸਿਰਫ ਪੱਕੇ ਇਰਾਦੇ' ਦਾ ਨਾਅਰਾ ਦਿੱਤਾ ਗਿਆ ਹੈ। ਪੰਜਾਬ 'ਚੋਂ ਜਿੱਤਣ 'ਤੇ ਪਾਰਟੀ ਨੇ ਹੇਠ ਲਿਖੇ ਪਹਿਲੂਆਂ ਨੂੰ ਸਸੰਦ 'ਚ ਮਜ਼ਬੂਤੀ ਨਾਲ ਰੱਖਣ ਦੀ ਗੱਲ ਕੀਤੀ ਹੈ—
1. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਕੇਂਦਰ ਸਰਕਾਰ ਨੂੰ ਮਜ਼ਬੂਤ ਕਰਾਂਗੇ।
2. ਪੰਜਾਬ 'ਚ ਐਗਰੋ ਬੇਸਡ ਇੰਡਸਟਰੀ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੁਦਕੁਸ਼ੀਆਂ ਰੋਕਣ ਦਾ ਯਤਨ ਕਰਾਂਗੇ।
3. ਪਹਾੜੀ ਰਾਜਾਂ ਦੀ ਤਰਜ਼ 'ਤੇ ਪੰਜਾਬ ਦੀ ਇੰਡਸਟਰੀ ਲਈ 'ਇਕ ਦੇਸ਼, ਇਕ ਟੈਕਸ' ਦੇ ਤਹਿਤ ਸਪੈਸ਼ਲ ਪੈਕਜ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਵਾਂਗੇ।
4. ਵਪਾਰੀਆਂ ਦੀ ਭਲਾਈ ਲਈ ਜੀ. ਐੱਸ. ਟੀ. ਦੀਆਂ ਦਰਾਂ ਨੂੰ ਘਟਾਉਣਾ ਤੇ ਸਰਲ ਬਣਾਉਣ ਲਈ ਯਤਨ ਕਰਾਂਗੇ।
ਸੰਨੀ ਦਿਓਲ 'ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਵੱਡੇ ਹਮਲੇ (ਵੀਡੀਓ)
NEXT STORY