ਫਰੀਦਕੋਟ : ਆਮ ਆਦਮੀ ਪਾਰਟੀ ਵਲੋਂ ਪਹਿਲ ਕਰਦੇ ਹੋਏ 2019 ਦੀਆਂ ਲੋਕ ਸਭਾ ਚੋਣਾਂ ਲਈ ਫਰੀਦਕੋਟ ਤੋਂ ਪਾਰਟੀ ਦੇ ਸਥਾਨਕ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਇਸ ਸੀਟ 'ਤੇ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਨੇ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੂੰ 1,72,516 ਵੋਟਾਂ ਦੇ ਫਰਕ ਨਾਲ ਹਰਾਇਆ ਸੀ। 'ਆਪ' ਉਮੀਦਵਾਰ ਸਾਧੂ ਸਿੰਘ ਨੂੰ 4,50,751 ਵੋਟਾਂ ਹਾਸਲ ਹੋਈਆਂ ਸਨ ਜਦਿਕ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ 2,78,235 ਵੋਟਾਂ ਹਾਸਲ ਹੋਈਆਂ। ਕਾਂਗਰਸ ਇਸ ਚੋਣ ਵਿਚ ਤੀਜੇ ਨੰਬਰ 'ਤੇ ਰਹੀ ਸੀ ਤੇ ਉਸਨੂੰ 2,51,222 ਵੋਟਾਂ ਹਾਸਲ ਹੋਈਆਂ ਸਨ।
ਇਹ ਪਹਿਲਾਂ ਮੌਕਾ ਸੀ ਜਦੋਂ ਕਿਸੇ ਨਵੀਂ ਪਾਰਟੀ ਦੇ ਉਮੀਦਵਾਰ ਨੂੰ ਫਰੀਦਕੋਟ ਦੇ ਵੋਟਰਾਂ ਨੇ ਚੁਣ ਕੇ ਸੰਸਦ ਵਿਚ ਭੇਜਿਆ ਹੋਵੇ। ਇਹ ਸੀਟ ਅਕਾਲੀ ਦਲ ਦੇ ਪ੍ਰਭਾਵ ਵਾਲੀ ਮੰਨੀ ਜਾ ਰਹੀ ਹੈ ਤੇ 1977 ਤੋਂ ਬਾਅਦ ਇਸ ਸੀਟ 'ਤੇ ਹੋਈਆਂ 11 ਚੋਣਾਂ ਵਿਚ ਅਕਾਲੀ ਦਲ ਦਾ ਉਮੀਦਵਾਰ 6 ਵਾਰ ਚੋਣ ਜਿੱਤਿਆ ਹੈ, ਜਦੋਂਕਿ ਇਕ ਵਾਰ ਇਹ ਸੀਟ ਅਕਾਲੀ ਦਲ ਅੰਮ੍ਰਿਤਸਰ ਨੇ ਜਿੱਤੀ ਸੀ। ਕਾਂਗਰਸ ਇਸ ਸੀਟ 'ਤੇ ਸਿਰਫ 3 ਵਾਰ ਚੋਣ ਜਿੱਤ ਚੁੱਕੀ ਹੈ। ਇਥੇ ਖਾਸ ਗੱਲ ਇਹ ਵੀ ਹੈ ਕਿ 2004 ਦੀਆਂ ਚੋਣਾਂ ਵਿਚ ਸੁਖਬੀਰ ਖੁਦ ਹੀ ਇਸ ਸੀਟ ਤੋਂ ਚੋਣ ਲੜ ਕੇ ਸੰਸਦ ਵਿਚ ਪਹੁੰਚੇ ਸਨ ਤੇ 2009 ਵਿਚ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਇਸ ਸੀਟ ਤੋਂ ਚੋਣ ਜਿੱਤੀ ਸੀ।
'ਆਪ' ਦੀ ਸਥਿਤੀ ਕਮਜ਼ੋਰ, ਕਾਂਗਰਸ ਤੇ ਅਕਾਲੀ ਮਜ਼ਬੂਤ ਹੋਏ
2014 ਦੀਆਂ ਚੋਣਾਂ ਵਿਚ ਉਮੀਦ ਤੋਂ ਉਲਟ ਨਤੀਜੇ ਦੇਣ ਵਾਲੇ ਇਸ ਸੀਟ ਦੇ ਵੋਟਰਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਚਾਨਕ ਆਪਣਾ ਰੁਖ ਬਦਲ ਲਿਆ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਥਿਤੀ ਕਾਫੀ ਕਮਜ਼ੋਰ ਹੋ ਗਈ ਹੈ। 2014 ਦੀਆਂ ਚੋਣਾਂ ਵਿਚ 'ਆਪ' ਨੇ ਇਸ ਸੀਟ ਦੇ ਤਹਿਤ ਆਉਂਦੀ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਫਰੀਦਕੋਟ, ਕੋਟਕਪੂਰਾ ਤੇ ਜੈਤੋ ਵਿਧਾਨ ਸਭਾ ਸੀਟਾਂ 'ਤੇ ਲੀਡ ਬਣਾਈ ਸੀ ਜਦੋਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਲੀਡ ਨਿਹਾਲ ਸਿੰਘ ਵਾਲਾ, ਕੋਟਕਪੂਰਾ ਤੇ ਜੈਤੋ ਤੱਕ ਹੀ ਸਿਮਟ ਕੇ ਰਹਿ ਗਈ, ਜਦੋਂਕਿ ਕਾਂਗਰਸ ਨੇ ਬਾਘਾਪੁਰਾਣਾ, ਮੋਗਾ, ਧਰਮਕੋਟ ਤੇ ਫਰੀਦਕੋਟ ਸੀਟਾਂ ਦੇ ਨਾਲ ਰਾਮਪੁਰਾ ਫੂਲ ਤੇ ਗਿੱਦੜਬਾਹਾ ਸੀਟਾਂ 'ਤੇ ਲੀਡ ਬਣਾ ਲਈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਥਿਤੀ ਵੋਟਾਂ ਦੇ ਲਿਹਾਜ਼ ਤੋਂ ਵੀ ਕਮਜ਼ੋਰ ਹੋਈ ਹੈ। 'ਆਪ' ਨੂੰ 2017 ਦੀਆਂ ਚੋਣਾਂ ਵਿਚ ਇਸ ਸੀਟ ਦੇ ਤਹਿਤ ਆਉਂਦੀਆਂ ਵਿਧਾਨ ਸਭਾ ਸੀਟਾਂ 'ਤੇ 3,84,078 ਵੋਟਾਂ ਹਾਸਲ ਹੋਈਆਂ ਜੋ ਕਿ 2017 ਵਿਚ ਹਾਸਲ ਹੋਈਆਂ 4,50,751 ਵੋਟਾਂ ਦੇ ਮੁਕਾਬਲੇ 66673 ਵੋਟਾਂ ਘੱਟ ਹਨ, ਜਦੋਂਕਿ ਇਸ ਦੌਰਾਨ ਕਾਂਗਰਸ ਦੀਆਂ ਵੋਟਾਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ 4,46,474 ਵੋਟਾਂ ਹਾਸਲ ਹੋਈਆਂ ਜੋ ਕਿ 2014 ਵਿਚ ਹਾਸਲ ਹੋਈਆਂ 251222 ਵੋਟਾਂ ਦੇ ਮੁਕਾਬਲੇ 195252 ਵੋਟਾਂ ਜ਼ਿਆਦਾ ਹਨ। ਇਸ ਦੌਰਾਨ ਅਕਾਲੀ ਦਲ ਨੂੰ ਵੀ ਇਸ ਸੀਟ 'ਤੇ 76259 ਵੋਟਾਂ ਦਾ ਫਾਇਦਾ ਹੋਇਆ ਹੈ। ਅਕਾਲੀ ਦਲ ਨੂੰ 2014 ਵਿਚ ਇਸ ਸੀਟ 'ਤੇ 2,78,235 ਵੋਟਾਂ ਹਾਸਲ ਹੋਈਆਂ ਸਨ ਜੋ ਕਿ 2017 ਵਿਚ ਵੱਧ ਕੇ 3,54,494 ਵੋਟਾਂ ਹੋ ਗਈਆਂ ਹਨ। ਭਾਵੇਂ ਅਕਾਲੀ ਦਲ ਨੂੰ ਇਕ ਵੀ ਵਿਧਾਨ ਸਭਾ ਸੀਟ 'ਤੇ ਲੀਡ ਹਾਸਲ ਨਹੀਂ ਹੋ ਸਕੀ। ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਤੱਕ ਆਮ ਆਦਮੀ ਪਾਰਟੀ ਦੀ ਸਥਿਤੀ ਕਮਜ਼ੋਰ ਹੋਣ ਕਾਰਨ ਸਿੱਧਾ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਦਰਮਿਆਨ ਹੋ ਸਕਦਾ ਹੈ।
ਫਰੀਦਕੋਟ |
'ਆਪ' ਦੀਆਂ ਵੋਟਾਂ |
ਕਾਂਗਰਸ ਦੀਆਂ ਵੋਟਾਂ |
ਅਕਾਲੀ ਦਲ ਦੀਆਂ ਵੋਟਾਂ |
|
2014 2017 |
2014 2017 |
2014 2017 |
ਨਿਹਾਲ ਸਿੰਘ ਵਾਲਾ
|
17752 39739 |
24661 34865 |
75173 67313
|
ਬਾਘਾਪੁਰਾਣਾ |
27747 48668 |
29075 41283 |
60833 41418 |
ਮੋਗਾ |
24384 52357 |
22758 36583 |
72558 50593 |
ਧਰਮਕੋਟ |
25186 63238 |
33892 41020 |
51891 34615 |
ਗਿੱਦੜਬਾਹਾ |
51308 63500 |
48372 47288 |
14072 25334 |
ਫਰੀਦਕੋਟ |
21561 51026 |
24021 32612 |
53168 39367 |
ਕੋਟਕਪੂਰਾ |
27047 37326 |
26195 33895 |
47247 47401 |
ਜੈਤੋ |
24017 35351 |
29110 33064 |
45531 45344 |
ਰਾਮਪੁਰਾ ਫੂਲ |
39168 55269 |
39872 44884 |
30159 32693 |
ਕਾਂਗਰਸ ਨੂੰ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਨਹੀਂ ਮਿਲ ਰਹੇ ਉਮੀਦਵਾਰ
NEXT STORY