ਲੁਧਿਆਣਾ (ਵੈੱਬ ਡੈਸਕ) : ਲੁਧਿਆਣਾ ਜ਼ਿਮਨੀ ਚੋਣ ਨਤੀਜੀਆਂ ਲਈ ਤੀਜੇ ਰਾਊਂਡ ਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਤੀਜੇ ਰਾਊਂਡ ਤੱਕ 'ਆਪ' ਦੇ ਉਮੀਦਵਾਰ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ, ਜਦੋਂ ਕਿ ਦੂਜੇ ਨੰਬਰ 'ਤੇ ਹੁਣ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਦੀ ਥਾਂ ਭਾਜਪਾ ਦੇ ਜੀਵਨ ਗੁਪਤਾ ਆ ਗਏ ਹਨ। ਤੀਜੇ ਰਾਊਂਡ 'ਚ 'ਆਪ' ਦੇ ਸੰਜੀਵ ਅਰੋੜਾ 3060 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਤੀਜੇ ਰਾਊਂਡ ਤੱਕ 8277 ਵੋਟਾਂ ਪਈਆਂ ਹਨ, ਜਦੋਂ ਕਿ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ 'ਤੇ 5217 ਵੋਟਾਂ ਨਾਲ ਚੱਲ ਰਹੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ 'ਚ ਆਈ ਵੱਡੀ ਖ਼ਰਾਬੀ, ਰੋਕ ਲਈ ਗਈ FLIGHT (ਵੀਡੀਓ)
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 5094 ਵੋਟਾਂ ਨਾਲ ਤੀਜੇ ਨੰਬਰ 'ਤੇ ਆ ਗਏ ਹਨ, ਜਦੋਂ ਕਿ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ 2575 ਵੋਟਾਂ ਨਾਲ ਚੌਥੇ ਨੰਬਰ 'ਤੇ ਚੱਲ ਰਹੇ ਹਨ। ਇਸ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਦੀ ਹਾਲਾਤ ਬੇਹੱਦ ਖ਼ਰਾਬ ਨਜ਼ਰ ਆ ਰਹੀ ਹੈ। ਜ਼ਮਾਨਤ ਬਚਾਉਣ ਤੱਕ ਦੀ ਚੁਣੌਤੀ ਅਕਾਲੀ ਦਲ ਲਈ ਬਣਦੀ ਹੋਈ ਨਜ਼ਰ ਆ ਰਹੀ ਹੈ। ਇਸ ਵਿਚਾਲੇ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਭਾਰਤ ਭੂਸ਼ਣ ਆਸ਼ੂ ਦੀ ਸਿਹਤ ਖ਼ਰਾਬ ਹੋ ਗਈ ਹੈ।
ਇਹ ਵੀ ਪੜ੍ਹੋ : Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ
ਫਿਲਹਾਲ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਨੀਟੂ ਸ਼ਟਰਾਂ ਵਾਲੇ ਦੀ ਗੱਲ ਕਰੀਏ ਤਾਂ ਉਹ ਨੋਟਾ ਤੋਂ ਵੀ ਪਿੱਛੇ ਚੱਲ ਰਿਹਾ ਹੈ। ਇਹ ਨਤੀਜੇ ਕਿਸ ਤਰ੍ਹਾਂ ਦੇ ਸਮੀਕਰਨ ਤੈਅ ਕਰਨਗੇ ਅਤੇ ਪੰਜਾਬ ਦੀ ਸਿਆਸਤ 'ਤੇ ਇਸ ਦਾ ਕੀ ਪ੍ਰਭਾਵ ਪਵੇਗਾ। ਜੇਕਰ ਭਾਰਤ ਭੂਸ਼ਣ ਆਸ਼ੂ ਇਸੇ ਤਰ੍ਹਾਂ ਪਿੱਛੇ ਰਹਿ ਜਾਂਦੇ ਹਨ ਤਾਂ ਕਾਂਗਰਸ 'ਤੇ ਇਸ ਦਾ ਕੀ ਪ੍ਰਭਾਵ ਪਵੇਗਾ ਅਤੇ ਜੇਕਰ ਉਹ ਜਿੱਤਦੇ ਹਨ ਤਾਂ ਕੀ ਪ੍ਰਭਾਵ ਬਣੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਜ਼ਿਮਨੀ ਚੋਣ : ਭਾਜਪਾ ਦਾ ਜ਼ਬਰਦਸਤ ਪ੍ਰਦਰਸ਼ਨ, ਕਾਂਗਰਸ ਨੂੰ ਵੀ ਪਛਾੜਿਆ
NEXT STORY