ਜਲੰਧਰ (ਵਰੁਣ)–ਵਿਧਾਇਕ ਰਮਨ ਅਰੋੜਾ ਨੇ ਜਲੰਧਰ ਹੀ ਨਹੀਂ, ਸਗੋਂ ਭੋਗਪੁਰ ਵਿਚ ਵੀ ਆਪਣਾ ਕਾਫ਼ੀ ਵਧੀਆ ਸੈੱਟਅਪ ਬਣਾਇਆ ਹੋਇਆ ਸੀ। ਜਲੰਧਰ ਦੇ ਵਪਾਰੀ ਅਤੇ ‘ਆਪ’ ਵਰਕਰ ਨੂੰ ਧਮਕਾਉਣ ਵਾਲੇ ਭੋਗਪੁਰ ਦੇ ਨਗਰ ਕੌਂਸਲ ਦੇ ਅਧਿਕਾਰੀ ਨੇ ਵਿਧਾਇਕ ਰਮਨ ਅਰੋੜਾ ਨਾਲ ਮਿਲ ਕੇ ਕਈ ਗੈਰ-ਕਾਨੂੰਨੀ ਕਾਲੋਨੀਆਂ ਕੱਟੀਆਂ। ਇਸ ਤੋਂ ਇਲਾਵਾ ਕਈ ਦੁਕਾਨਾਂ ਅਤੇ ਮਾਰਕੀਟ ਵੀ ਗੈਰ-ਕਾਨੂੰਨੀ ਬਣਾਈਆਂ ਪਰ ਉਨ੍ਹਾਂ ’ਤੇ ਕਦੀ ਐਕਸ਼ਨ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਪੁੱਡਾ ਦੇ ਅਧਿਕਾਰੀਆਂ ਨੂੰ ਰਮਨ ਅਰੋੜਾ ਦਾ ਫੋਨ ਚਲਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਅਕਸਰ ਪਾਰਟੀਆਂ ਬਦਲਣ ਵਾਲੇ ਨਗਰ ਕੌਂਸਲ ਦੇ ਪ੍ਰਧਾਨ ਦੇ ਇਲਾਵਾ ਭੋਗਪੁਰ ਦਾ ਹੀ ਰਮਨ ਅਰੋੜਾ ਦਾ ਰਿਸ਼ਤੇਦਾਰ ਇਹ ਸਾਰਾ ਕੰਮ ਵੇਖਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਥੇ ਵੀ ਰਮਨ ਅਰੋੜਾ ਨੇ ਕਰੋੜਾਂ ਰੁਪਏ ਇਨਵੈਸਟ ਕੀਤੇ ਹੋਏ ਹਨ, ਜੋ ਕਿ ਬਲੈਕਮਨੀ ਸੀ। ਸੂਤਰਾਂ ਦੀ ਮੰਨੀਏ ਤਾਂ ਰਮਨ ਅਰੋੜਾ ਦੀ ਇਨਵੈਸਟਮੈਂਟ ਅਤੇ ਸ਼ਹਿ ਦੇ ਕਾਰਨ ਭੋਗਪੁਰ ਵਿਚ ਵੀ 20 ਕਾਲੋਨੀਆਂ ਕੱਟੀਆਂ ਗਈਆਂ, ਜਦੋਂ ਕਿ ਦੁਕਾਨਾਂ ਅਤੇ ਮਾਰਕੀਟਾਂ ਦੀ ਕੋਈ ਗਿਣਤੀ ਹੀ ਨਹੀਂ ਹੈ। ਜੇਕਰ ਨਗਰ ਕੌਂਸਲ ਦੇ ਅਧਿਕਾਰੀ ਤੋਂ ਵਿਜੀਲੈਂਸ ਪੁੱਛਗਿੱਛ ਕਰੇ ਤਾਂ ਕਈ ਬੇਨਾਮੀ ਜਾਇਦਾਦਾਂ ਸਾਹਮਣੇ ਆ ਸਕਦੀਆਂ ਹਨ, ਜਿਨ੍ਹਾਂ ਵਿਚੋਂ ਵਧੇਰੇ ਰਮਨ ਅਰੋੜਾ ਦੀਆਂ ਨਿਕਲ ਸਕਦੀਆਂ ਹਨ।
ਇਹ ਵੀ ਪੜ੍ਹੋ: Punjab: 27 ਲੱਖ ਖ਼ਰਚ ਕੇ ਕੈਨੇਡਾ ਭੇਜੀ ਕੁੜੀ ਨੇ ਵਿਖਾਏ ਤੇਵਰ, ਮੰਗੇਤਰ ਨੂੰ ਨਾ ਸੱਦਿਆ ਵਿਦੇਸ਼ ਤੇ ਫਿਰ ਹੋਇਆ...
ਸ਼ਹਿਰ ਵਿਚ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਡੰਪ ਕਰਵਾ ਕੇ ਵੀ ਬਟੋਰੇ ਸਨ ਲੱਖਾਂ ਰੁਪਏ
ਸੂਤਰਾਂ ਦੀ ਮੰਨੀਏ ਤਾਂ ਰਮਨ ਅਰੋੜਾ ਨੇ 2023 ਅਤੇ 2024 ਸਾਲ ਦੀ ਦੀਵਾਲੀ ਵਿਚ ਸ਼ਹਿਰ ਵਿਚ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਡੰਪ ਕਰਵਾ ਦਿੱਤੇ ਸਨ। ਇਕ ਵਾਰ ਤਾਂ ਕਿਸੇ ਜਾਗਰੂਕ ਸ਼ਹਿਰ ਵਾਸੀ ਨੇ ਇਸ ਦੀ ਸੂਚਨਾ ਮੀਡੀਆ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਤਕ ਜਾਣਕਾਰੀ ਪਹੁੰਚੀ। ਮੌਕੇ ’ਤੇ ਮੀਡੀਆ ਅਤੇ ਪੁਲਸ ਦੋਵੇਂ ਪਹੁੰਚ ਗਏ ਪਰ ਪੁਲਸ ਦੀ ਹਿੰਮਤ ਨਹੀਂ ਪਈ ਕਿ ਟਰੱਕ ਅਤੇ ਗੋਦਾਮ ਨੂੰ ਖੋਲ੍ਹ ਸਕੇ।
ਇਹ ਮਾਮਲਾ ਥਾਣਾ ਨੰਬਰ 2 ਅਧੀਨ ਇਲਾਕੇ ਦਾ ਸੀ। ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਨੇ ਪਟਾਕੇ ਡੰਪ ਕਰਵਾਉਣ ਲਈ ਲੱਖਾਂ ਰੁਪਏ ਲਏ ਸਨ ਅਤੇ ਪੁਲਸ ਨੂੰ ਸਾਫ਼ ਤੌਰ ’ਤੇ ਕਿਹਾ ਸੀ ਕਿ ਉਕਤ ਗੋਦਾਮ ਵਿਚ ਨਾ ਤਾਂ ਰੇਡ ਹੋਣੀ ਚਾਹੀਦੀ ਹੈ ਅਤੇ ਨਾ ਹੀ ਪਟਾਕੇ ਲਿਆਉਣ ਵਾਲੇ ਟਰੱਕਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਸੇ ਤਰ੍ਹਾਂ ਸ਼ੇਖਾਂ ਬਾਜ਼ਾਰਾਂ ਦੇ ਪਤੰਗਾਂ ਵਾਲਿਆਂ ਕੋਲੋਂ ਵੀ ਲੱਖਾਂ ਰੁਪਏ ਲੈ ਕੇ ਰਮਨ ਅਰੋੜਾ ਨੇ ਸ਼ਹਿਰ ਵਿਚ ਚਾਈਨਾ ਡੋਰ ਵਿਕਣ ਦਿੱਤੀ ਸੀ। ਇਨ੍ਹਾਂ ਵਿਚੋਂ ਇਕ ਪਤੰਗ ਵਾਲੇ ਭਰਾ ਨੇ ਦਿੱਲੀ ਵਿਚ ਚਾਈਨਾ ਡੋਰ ਦੀ ਫੈਕਟਰੀ ਵੀ ਲਾਈ ਹੋਈ ਹੈ, ਜਦਕਿ ਇਕ ਭਰਾ ਮੈਚਾਂ ’ਤੇ ਸੱਟੇ ਦੇ ਨਾਲ-ਨਾਲ ਪਤੰਗਾਂ ਅਤੇ ਚਾਈਨਾ ਡੋਰ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
NEXT STORY