ਲੁਧਿਆਣਾ (ਰਾਜ)- ਇਕ ਪਾਸੇ ਪੱਛਮੀ ਹਲਕੇ ਦੀ ਉਪ-ਚੋਣ ਦੀ ਸਰਗਰਮੀ ਚੱਲ ਰਹੀ ਹੈ ਅਤੇ ਸਾਰੀਆਂ ਪਾਰਟੀਆਂ ਆਪਣੇ ਚੋਣ ਪ੍ਰਚਾਰ ’ਚ ਰੁੱਝੀਆਂ ਹੋਈਆਂ ਹਨ, ਦੂਜੇ ਪਾਸੇ ਚੋਣ ਜ਼ਾਬਤੇ ਦੌਰਾਨ ਅਕਾਲੀ ਦਲ ਬਾਦਲ ਪਾਰਟੀ ਦੇ ਇਕ ਸੀਨੀਅਰ ਵਰਕਰ ਅਤੇ ਦਾਖਾ ਦੇ ਇੰਚਾਰਜ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਉਹ 2 ਪਿਸਤੌਲਾਂ ਨਾਲ ਫਾਇਰਿੰਗ ਕਰ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਾਇਰਿੰਗ ਕਰਨ ਵਾਲਾ ਨੌਜਵਾਨ ਅਕਾਲੀ ਦਲ ਦਾ ਇਕ ਸੀਨੀਅਰ ਵਰਕਰ ਹੈ। ਸੂਤਰ ਦੱਸ ਰਹੇ ਹਨ ਕਿ ਇਹ ਵੀਡੀਓ ਸ਼ਹਿਰ ਦੇ ਦੱਖਣੀ ਇਲਾਕੇ ਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਕਾਂਗਰਸ ਪਾਰਟੀ ਨੇ 6 ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢੇ 2 ਲੀਡਰ
ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਨੇ ਕਿਵੇਂ ਆਪਣੇ ਹੱਥ ’ਚ 2 ਪਿਸਤੌਲ ਫੜੇ ਹੋਏ ਹਨ। ਪਹਿਲਾਂ ਉਹ ਇਕ ਪਿਸਤੌਲ ਨਾਲ ਫਾਇਰਿੰਗ ਕਰਦਾ ਹੈ ਅਤੇ ਫਿਰ ਦੂਜੀ ਪਿਸਤੌਲ ਨਾਲ ਫਾਇਰਿੰਗ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝੂਠ ਬੋਲ ਝੀਲ 'ਤੇ ਮੁੰਡੇ ਨੂੰ ਮਿਲਣ ਗਈ ਵਿਆਹੁਤਾ, ਅੱਗਿਓਂ ਡੰਗਿਆ ਸੱਪ ਨੇ, ਫਿਰ ਲਾਸ਼ ਨਾਲ...
NEXT STORY