ਲੁਧਿਆਣਾ – ਲੁਧਿਆਣਾ ਪੱਛਮੀ ਹਲਕੇ ਤੋਂ ਆ ਰਹੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਲਈ ਨਿਰਾਸ਼ਾਜਨਕ ਸਾਬਤ ਹੋ ਰਹੇ ਹਨ। ਅਕਾਲੀ ਦਲ ਵੱਲੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਚੌਥੇ ਨੰਬਰ 'ਤੇ ਚੱਲ ਰਹੇ ਹਨ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਪੂਰੀ ਤਾਕਤ ਲਾਈ, ਪਰ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੂੰ ਉਮੀਦਵਾਰ ਦੀ ਚੋਣ ਦਾ ਹੀ ਨੁਕਸਾਨ ਹੋ ਰਿਹਾ ਹੈ। ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਕਾਲੀ ਦਲ ਲਈ ਵਕਾਲਤ ਸਹੀ ਤਰੀਕੇ ਨਾਲ ਨਹੀਂ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ 30 ਜੂਨ ਤੋਂ ਬਾਅਦ ਮੁਫਤ ਅਨਾਜ ਦੀ ਸਹੂਲਤ ਤੋਂ ਵਾਂਝੇ ਹੋ ਜਾਣਗੇ 28 ਲੱਖ ਲੋਕ
ਚੋਣ ਨਤੀਜਿਆਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਜਾਂ ਤਾਂ ਉਮੀਦਵਾਰ ਲੋਕਾਂ ਨੂੰ ਪਸੰਦ ਨਹੀਂ ਆਇਆ ਜਾਂ ਫਿਰ ਪ੍ਰਚਾਰ 'ਚ ਕਮੀ ਰਹਿ ਗਈ ਹੋਵੇ । ਜੇਕਰ ਅਕਾਲੀ ਦਲ ਵੱਡੇ ਲੀਡਰਾਂ ਨੂੰ ਗਰਾਊਂਡ 'ਤੇ ਲਿਆਉਂਦਾ ਤਾਂ ਅੱਜ ਸਥਿਤੀ ਕੁਝ ਹੋਰ ਹੋ ਸਕਦੀ ਸੀ। ਇਹ ਨਤੀਜੇ ਅਕਾਲੀ ਦਲ ਲਈ ਗੰਭੀਰ ਚਿੰਤਨ ਦਾ ਵਿਸ਼ਾ ਬਣੇ ਹੋਏ ਹਨ ਕਿ ਆਖ਼ਰ ਪਾਰਟੀ ਲਗਾਤਾਰ ਲੋਕਾਂ ਦੇ ਵਿਸ਼ਵਾਸ ਤੋਂ ਦੂਰ ਕਿਉਂ ਹੋ ਰਹੀ ਹੈ। ਇੱਥੇ ਦੱਸ ਦੇਈਏ ਕਿ ਭਾਜਪਾ ਨੇ ਆਪਣਾ ਉਮੀਦਵਾਰ ਆਖਿਰ 'ਚ ਐਲਾਨਿਆਂ ਸੀ ਪਰ ਫਿਰ ਵੀ ਅਕਾਲੀ ਦਲ ਤੋਂ ਕਰੀਬ 8 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ ।
ਇਹ ਵੀ ਪੜ੍ਹੋ- ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਈਕ 'ਚੋਂ ਨਿਕਲ ਆਇਆ ਬਹੁਤ ਲੰਬਾ ਸੱਪ, ਅਚਾਨਕ ਦੇਖ ਦਹਿਲ ਗਿਆ ਕਿਸਾਨ, ਫਿਰ...
NEXT STORY