ਲੁਧਿਆਣਾ (ਰਾਜ)- ਲੁਧਿਆਣਾ ਵਿਖੇ ਪਿੰਡ ਲਹਿਰਾ 'ਚ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਹਥਿਆਰਬੰਦ ਹਮਲਾਵਰਾਂ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ (ਆਪ) ਟਰਾਂਸਪੋਰਟ ਵਿੰਗ ਗਿੱਲ ਹਲਕੇ ਦੇ ਕੋ-ਆਰਡੀਨੇਟਰ ਸੁਖਵਿੰਦਰ ਸਿੰਘ ਉਰਫ਼ ਸ਼ਿੰਦਾ ਦੇ ਘਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸ਼ਿੰਦਾ ਦੀ ਮਾਰੂਤੀ ਸੁਜ਼ੂਕੀ ਸਵਿੱਫਟ ਡਿਜ਼ਾਇਰ ਕਾਰ, ਜੋਕਿ ਵਰਾਂਡੇ ਵਿੱਚ ਖੜ੍ਹੀ ਸੀ, ਉਸ 'ਤੇ ਪੈਟਰੋਲ ਛਿੜਕਿਆ ਅਤੇ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਵੱਡਾ ਖ਼ਤਰਾ! ਹੁਣ ਇਸ ਬੰਨ੍ਹ ਨੂੰ ਲੱਗੀ ਢਾਅ, ਮੁੜ ਚਿੰਤਾ 'ਚ ਕਿਸਾਨ

ਜਿਵੇਂ ਹੀ ਸ਼ਿੰਦਾ ਰੌਲਾ ਸੁਣ ਕੇ ਘਰੋਂ ਬਾਹਰ ਆਇਆ ਤਾਂ ਮਲਾਵਰਾਂ ਨੇ ਉਸ 'ਤੇ ਲਗਭਗ 6 ਗੋਲ਼ੀਆਂ ਚਲਾਈਆਂ। ਖ਼ੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਬਚ ਗਿਆ। ਘਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪਤਾ ਲੱਗਾ ਹੈ ਕਿ ਪੰਜ ਹਮਲਾਵਰਾਂ ਨੇ ਹਮਲਾ ਕੀਤਾ। ਹਮਲਾਵਰ ਇਕ ਵ੍ਹਾਈਟ ਕਾਰ ਵਿੱਚ ਆਏ ਸਨ। ਤਿੰਨ ਗੇਟ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਜਦਕਿ ਦੋ ਬਾਹਰ ਕਾਰ ਵਿੱਚ ਬੈਠੇ ਰਹੇ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਸ਼ਿੰਦਾ ਨੇ ਦੋਸ਼ ਲਗਾਇਆ ਕਿ ਇਹ ਹਮਲਾ ਡਰੱਗ ਮਾਫ਼ੀਆ ਦੀ ਰੰਜਿਸ਼ ਦਾ ਨਤੀਜਾ ਹੈ। ਉਨ੍ਹਾਂ ਦੇ ਅਨੁਸਾਰ ਹਥਿਆਰਬੰਦ ਮੁਲਜ਼ਮਾਂ ਵਿੱਚੋਂ ਇਕ ਦੀ ਪਛਾਣ ਕੁਲਦੀਪ ਸਿੰਘ ਉਰਫ਼ ਕੁਲਦੀਪ ਮਾਣਕ ਵਜੋਂ ਹੋਈ ਹੈ, ਜੋਕਿ ਇਕ ਬਦਨਾਮ ਡਰੱਗ ਤਸਕਰ ਹੈ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦੀ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਦੇ ਸਮਰਥਨ ਵਿੱਚ ਉਸ ਨੇ ਕੁਲਦੀਪ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਸ ਦੀ ਮਦਦ ਕੀਤੀ ਸੀ। ਇਸ ਕਾਰਨ ਕੁਲਦੀਪ ਨੇ ਇਹ ਹਮਲਾ ਕੀਤਾ। ਡੇਹਲੋਂ ਪੁਲਸ ਨੇ ਸੁਖਵਿੰਦਰ ਸਿੰਘ ਸ਼ਿੰਦਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕਿਹਾ ਕਿ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਸਕੂਲ-ਕਾਲਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
31 ਦਸੰਬਰ ਤੱਕ ਲਾਗੂ ਰਹੇਗੀ ‘ਜਿਸ ਦਾ ਖੇਤ, ਉਸ ਦੀ ਰੇਤ’ ਯੋਜਨਾ : DC ਦਲਵਿੰਦਰਜੀਤ ਸਿੰਘ
NEXT STORY