ਲੁਧਿਆਣਾ : ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ‘ਤੇ ਇੱਕ ਬਜ਼ੁਰਗ ਨਾਲ ਬਦਸਲੂਕੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਪ੍ਰੋਗਰਾਮ ਦੌਰਾਨ ਨਾਭਾ ਤੋਂ ਵਿਧਾਇਕ ਦੇਵ ਮਾਨ ਨੇ ਬਜ਼ੁਰਗ ਨਾਲ ਬਦਸਲੂਕੀ ਕਰਦਿਆਂ ਉਸ ਨੂੰ ਸਟੇਜ ਤੋਂ ਹੇਠਾਂ ਉਤਾਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ 'ਚ ਪਾਰਟੀ ਅਤੇ ਵਿਧਾਇਕ ਖ਼ਿਲਾਫ਼ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਹ ਘਟਨਾ ਇਕ ਸਮਾਗਮ ਦੌਰਾਨ ਵਾਪਰੀ, ਜਿੱਥੇ ਇੱਕ ਬਜ਼ੁਰਗ, ਜੋ ਕਿ ਪਹਿਲਾਂ ਤੋਂ ਹੀ ਪਾਰਟੀ ਦਾ ਵਰਕਰ ਰਿਹਾ ਹੈ, ਸਟੇਜ ‘ਤੇ ਪੈਸੇ ਦੇਣ ਗਿਆ ਸੀ। ਉੱਥੇ ਮੌਜੂਦ ਵਿਧਾਇਕ ਦੇਵ ਮਾਨ ਨੂੰ ਇਹ ਗੱਲ ਇੰਨੀ ਨਾਗਵਾਰ ਗੁਜ਼ਰੀ ਕਿ ਉਨ੍ਹਾਂ ਨੇ ਬਜ਼ੁਰਗ ਦਾ ਸਨਮਾਨ ਕਰਨ ਦੀ ਬਜਾਏ ਉਸ ਨੂੰ ਸਟੇਜ ਤੋਂ ਧੱਕਾ ਦੇ ਦਿੱਤਾ।
ਇਹ ਵੀ ਪੜ੍ਹੋ : ਫ਼ੌਜ ਲਈ ਦੁੱਧ-ਚਾਹ ਪਹੁੰਚਾਉਣ ਵਾਲੇ ਸ਼ਰਵਣ ਸਿੰਘ ਦੀ ਚਮਕੀ ਕਿਸਮਤ, ਨਿਕਲੀ 5 ਲੱਖ ਦੀ ਲਾਟਰੀ
ਬਜ਼ੁਰਗ ਦਾ ਕਹਿਣਾ ਹੈ ਕਿ ਮੈਂ ਤਾਂ ਸਿਆਣਾ ਬੰਦਾ ਹਾਂ, ਸਿਰਫ ਗਾਉਣ ਵਾਲਿਆਂ ਨੂੰ ਪੈਸੇ ਦੇਣ ਗਿਆ ਸੀ। ਪੁਲਸ ਵਾਲੇ ਮੈਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਵਿਧਾਇਕ ਨੇ ਮੈਨੂੰ ਧੱਕਾ ਦਿੱਤਾ ਅਤੇ ਮੈਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ, ਮੈਂ ਤਾਂ ਹੁਣ ਘਰੋਂ ਬਾਹਰ ਨਿਕਲਣ ਤੋਂ ਵੀ ਡਰਦਾ ਹਾਂ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਅਤੇ ਗੁੱਸੇ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਵਿਧਾਇਕ ਨੂੰ ਉਨ੍ਹਾਂ ਨੇ ਆਪਣੀਆਂ ਵੋਟਾਂ ਪਾ ਕੇ ਜਿਤਾਇਆ ਸੀ, ਅੱਜ ਉਹੀ ਉਨ੍ਹਾਂ ਦੇ ਬਜ਼ੁਰਗਾਂ ਨਾਲ ਬਦਸਲੂਕੀ ਕਰ ਰਿਹਾ ਹੈ।ਉੱਥੇ ਹੀ ਬਾਕੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਇਹੀ ਰੋਸ ਹੈ ਕਿ ਸਾਡੇ ਹੀ ਬਣਾਏ ਵਿਧਾਇਕ ਨੇ ਸਾਡੇ ਬਜ਼ੁਰਗ ਦਾ ਅਪਮਾਨ ਕਿਉਂ ਕੀਤਾ।
ਇਹ ਵੀ ਪੜ੍ਹੋ : ਬਠਿੰਡਾ 'ਚ ਰੂਹ ਕੰਬਾਊ ਹਾਦਸਾ, ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ 3 ਲੋਕਾਂ ਦੀ ਮੌਤ (ਵੀਡੀਓ)
ਅਸੀਂ ਆਪ ਇਸ ਪਾਰਟੀ ਨੂੰ ਚੁੱਕਿਆ ਸੀ ਪਰ ਹੁਣ ਅਸੀਂ ਆਮ ਆਦਮੀ ਪਾਰਟੀ ਨੂੰ ਆਪਣੇ ਪਿੰਡ ਨਹੀਂ ਵੜਨ ਦਿਆਂਗੇ। ਪਿੰਡ ਦੇ ਸਰਪੰਚ ਅਤੇ ਮੋਹਤਬਰ ਬੰਦਿਆਂ ਨੇ ਮੀਟਿੰਗ ਸੱਦ ਲਈ ਹੈ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਤੇ ਵਿਧਾਇਕ ਵਲੋਂ ਮੁਆਫ਼ੀ ਨਹੀਂ ਮੰਗੀ ਜਾਂਦੀ, ਉਦੋਂ ਤੱਕ ਪਿੰਡ 'ਚ ਕਿਸੇ ਵੀ ਸਿਆਸੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਅਸੀਂ ਸਾਰੇ ਪਿੰਡ ਦਾ ਇਕੱਠ ਕਰਕੇ ਅਗਲੀ ਰਣਨੀਤੀ ਉਲੀਕਾਂਗੇ। ਸਾਨੂੰ ਕੋਈ ਪਾਰਟੀ ਪਿਆਰੀ ਨਹੀਂ, ਸਾਨੂੰ ਆਪਣੇ ਬਜ਼ੁਰਗਾਂ ਦੀ ਇੱਜ਼ਤ ਪਿਆਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੀਰਥ ਯਾਤਰਾ ਬੱਸਾਂ 'ਤੇ CM ਮਾਨ ਦੀਆਂ ਤਸਵੀਰਾਂ ਵੇਖ ਖਹਿਰਾ ਨੇ ਘੇਰੀ 'ਆਪ', ਲਾਇਆ ਗੰਭੀਰ ਇਲਜ਼ਾਮ
NEXT STORY