ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ 'ਚ ਸ਼ਾਮਲ ਹੋਣ ਲਈ ਸਾਰੇ ਸਿਆਸੀ ਆਗੂਆਂ ਦਾ ਕੋਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸਾਰੇ ਆਗੂਆਂ ਦੇ ਟੈਸਟ ਕੀਤੇ ਜਾ ਰਹੇ ਹਨ ਪਰ ਆਮ ਆਦਮੀ ਪਾਰਟੀ ਨੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਟੈਸਟਾਂ 'ਤੇ ਸ਼ੱਕ ਜਤਾਇਆ ਹੈ। ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ 'ਤੇ ਵਿਰੋਧੀਆਂ ਨੂੰ ਪਾਜ਼ੇਟਿਵ ਕਰਨ ਦੇ ਦੋਸ਼ ਲਾਏ ਹਨ।
ਇਹ ਵੀ ਪੜ੍ਹੋ : ...ਤੇ 'ਬੀਬੀ ਭੱਠਲ' ਲਈ ਖੜ੍ਹੀ ਹੋ ਸਕਦੀ ਹੈ ਪਰੇਸ਼ਾਨੀ, ਜਾਖੜ ਦਾ ਬਿਆਨ ਆਇਆ ਸਾਹਮਣੇ
ਉਨ੍ਹਾਂ ਕਿਹਾ ਹੈ ਕਿ ਸਰਕਾਰ ਵੱਲੋਂ ਕਰਵਾਏ ਜਾ ਰਹੇ ਟੈਸਟ ਸ਼ੱਕ ਦੇ ਘੇਰੇ 'ਚ ਹਨ ਕਿਉਂਕਿ ਇਕ 'ਆਪ' ਵਿਧਾਇਕ ਦੀ ਰਿਪੋਰਟ ਨੂੰ ਪਹਿਲਾਂ ਨੈਗੇਟਵਿ ਦੱਸ ਦਿੱਤਾ ਗਿਆ ਪਰ ਕੁੱਝ ਘੰਟਿਆਂ ਬਾਅਦ ਫੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਇਹ ਕਿਤੇ ਕਾਂਗਰਸ ਦੀ ਸੋਚੀ-ਸਮਝੀ ਸਾਜ਼ਿਸ਼ ਤਾਂ ਨਹੀਂ ਹੈ?
ਇਹ ਵੀ ਪੜ੍ਹੋ : ਸਬਜ਼ੀ ਮੰਡੀ 'ਚ ਹੱਥੋਪਾਈ ਹੋਇਆ ਵਿਆਹੁਤਾ ਜੋੜਾ, ਤੈਸ਼ 'ਚ ਆਏ ਪਤੀ ਦੇ ਕਾਰੇ ਨੇ ਹੈਰਾਨ ਕਰ ਛੱਡੇ ਲੋਕ
ਦੱਸਣਯੋਗ ਹੈ ਕਿ ਇਜਲਾਸ 'ਚ ਸ਼ਾਮਲ ਹੋਣ ਸਬੰਧੀ ਕਰਾਏ ਕੋਰੋਨਾ ਟੈਸਟ ਦੌਰਾਨ ਨਿਹਾਲ ਸਿੰਘ ਵਾਲਾ ਤੋਂ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਿਨ੍ਹਾਂ ਦਾ ਟੈਸਟ ਨਿੱਜੀ ਲੈਬ ਤੋਂ ਕਰਵਾਇਆ ਜਾਵੇਗਾ। ਇੰਨਾ ਹੀ ਨਹੀਂ, ਅਮਨ ਅਰੋੜਾ ਨੇ ਪਾਜ਼ੇਟਿਵ ਪਾਏ ਗਏ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਵੀ ਦੁਬਾਰਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : 'ਸਿੱਖਸ ਫਾਰ ਜਸਟਿਸ' ਵੱਲੋਂ 31 ਨੂੰ 'ਪੰਜਾਬ ਬੰਦ' ਦਾ ਐਲਾਨ, ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਹੁਕਮ
ਇਹ ਵੀ ਦੱਸਣਯੋਗ ਹੈ ਕਿ ਅਮਨ ਅਰੋੜਾ ਵੱਲੋ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਕ ਦਿਨ ਦਾ ਇਜਲਾਸ ਲੋਕਤੰਤਰ ਦਾ ਗਲਾ ਘੁੱਟਣ ਦੇ ਬਰਾਬਰ ਹੈ ਅਤੇ ਕੋਰੋਨਾ ਨਿਯਮਾਂ ਦੇ ਨਾਲ 15 ਦਿਨਾਂ ਦਾ ਇਜਲਾਸ ਬੁਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸਰਕਾਰ ਆਪਣੇ ਫਰਜ਼ ਤੋਂ ਭੱਜ ਰਹੀ ਹੈ।
ਜਗਬਾਣੀ 'ਚ ਪੁਲਸ ਚੌਂਕੀ ਦਾ ਕੁਨੈਕਸ਼ਨ ਕੱਟਣ ਦੀ ਖਬਰ ਲੱਗਣ 'ਤੇ ਪੰਜਾਬ ਪੁਲਸ ਦਾ ਪਾਵਰਕਾਮ 'ਤੇ ਜਵਾਬੀ ਹਮਲਾ
NEXT STORY