ਜਲੰਧਰ (ਰਮਨਦੀਪ ਸਿੰਘ ਸੋਢੀ) - ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀ ਦੇ ਕੌਮੀ ਕਨਵੀਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਫੇਸਬੁੱਕ 'ਤੇ ਪੋਸਟ ਸਾਂਝਾ ਕਰ ਕਿਹਾ, ਲੋਕਤੰਤਰ ਵਿੱਚ ਬਦਲਾਖੋਰੀ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। ਜੋ ਕੁਝ ਵੀ ਹੋਇਆ ਅਤੇ ਹੋ ਰਿਹਾ ਹੈ, ਮੈਂ ਉਸ ਦੀ ਨਿੰਦਾ ਕਰਦਾ ਹਾਂ। ਪਰ ਮੈਨੂੰ ਅਫ਼ਸੋਸ ਹੈ ਕਿ ਇਸ ਸਥਿਤੀ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਾਂਗਾ; ਕਿਉਂਕਿ ਤੁਸੀਂ ਮੈਨੂੰ ਉਸ ਹਾਲਤ ਵਿੱਚ ਨਹੀਂ ਰੱਖਿਆ।
ਇਹ ਵੀ ਪੜ੍ਹੋ - ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਨੇ ਭਾਜਪਾ 'ਤੇ ਕੱਸਿਆ ਤੰਜ, ਕਿਹਾ- INDIA ਦੇਵੇਗਾ ਇਸ ਦਾ ਮੂੰਹਤੋੜ ਜਵਾਬ
ਇਹ ਵੀ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਤਾਕਤ ਦਿੱਤੀ, ਉਹ ਤੁਹਾਡੀ ਮਦਦ ਕਰਨ ਦੇ ਕਾਬਲ ਨਹੀਂ ਹਨ। ਇਹ ਵੀ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਨੇੜੇ ਸਮਝਦੇ ਸੀ। ਉਹ ਲੋਕ ਨਿਸ਼ਚਤ ਤੌਰ 'ਤੇ ਦਿਖਾਵੇ ਲਈ ਧਰਨਾ ਪ੍ਰਦਰਸ਼ਨ ਦਾ ਆਯੋਜਨ ਕਰ ਦੇਣਗੇ। ਜਿਸ ਵੀ ਹਾਲਾਤ ਦੇ ਵਿੱਚ ਮੈਂ ਹਾਂ, ਹੱਕ ਸੱਚ ਦੀ ਲੜਾਈ ਵਿੱਚ ਤੁਹਾਡੇ ਨਾਲ ਖੜਾ ਹਾਂ।
ਇਹ ਵੀ ਪੜ੍ਹੋ - 'ਸੱਚਾਈ ਦੀ ਜਿੱਤ ਹੋਈ'...ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ
ਦੱਸ ਦਈਏ ਕਿ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਗਾਤਾਰ 9 ਸੰਮਨ ਭੇਜਣ ਤੋਂ ਬਾਅਦ ਈਡੀ ਦੀ ਟੀਮ 10ਵੇਂ ਸੰਮਨ ਲੈ ਕੇ ਵੀਰਵਾਰ ਸ਼ਾਮ ਨੂੰ ਕੇਜਰੀਵਾਲ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਦੀ ਰਿਹਾਇਸ਼ 'ਤੇ ਮੁੱਖ ਮੰਤਰੀ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਈਡੀ ਦੇ ਜੁਆਇੰਟ ਡਾਇਰੈਕਟਰ ਕਪਿਲ ਰਾਜ ਵੀ ਕੇਜਰੀਵਾਲ ਦੀ ਰਿਹਾਇਸ਼ 'ਤੇ ਮੌਜੂਦ ਸਨ। ਕੇਜਰੀਵਾਲ ਦਾ ਬਿਆਨ ਪੀਐਮਐਲਏ ਦੀ ਧਾਰਾ 50 ਤਹਿਤ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ - RP Singh ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਉਮੀਦ ਹੈ ED ਦੇ ਹਰ ਸਵਾਲਾਂ ਦਾ ਦੇਣਗੇ ਜਵਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਵੱਡਾ ਬਿਆਨ
NEXT STORY