ਜਲੰਧਰ (ਧਵਨ)-5 ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਆਮ ਆਦਮੀ ਪਾਰਟੀ ਨੇ ਕੁਝ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਪਰ ਇਸ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ ਵਿਚ ‘ਆਪ’ ਨੂੰ ਮਿਲਣ ਵਾਲੀਆਂ ਵੋਟਾਂ ਦੀ ਫੀਸਦੀ ’ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਜਾਣਦੀ ਹੈ ਕਿ ਭਾਵੇਂ ਉਹ ਦੂਜੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਤੀ ਸਫ਼ਲਤਾ ਹਾਸਲ ਨਾ ਕਰ ਸਕੇ ਪਰ ਉਸ ਨੂੰ ਮਿਲਣ ਵਾਲਾ ਵੋਟ ਪ੍ਰਤੀਸ਼ਤ ਕਿਸੇ ਵੀ ਉਮੀਦਵਾਰ ਦੀ ਜਿੱਤ ਜਾਂ ਹਾਰ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਲਈ ‘ਆਪ’ ਦੀ ਕੇਂਦਰੀ ਲੀਡਰਸ਼ਿਪ ਨੇ ਯਕੀਨੀ ਤੌਰ ’ਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਆਪਣੀ ਨਜ਼ਰ ਟਿਕਾਈ ਹੋਈ ਹੈ।
ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ‘ਆਪ’ ਨੇ ਕਾਫ਼ੀ ਵੋਟਾਂ ਹਾਸਲ ਕੀਤੀਆਂ ਸਨ, ਜਿਸ ਦਾ ਸਿੱਧਾ ਅਸਰ ਕਾਂਗਰਸ ’ਤੇ ਪਿਆ। ‘ਆਪ’ ਦੇ ਉਮੀਦਵਾਰਾਂ ਦੀ ਚੋਣ ਮੈਦਾਨ ਵਿਚ ਮੌਜੂਦਗੀ ਕਾਰਨ ਵੋਟਾਂ ਦੀ ਫ਼ੀਸਦੀ ਵੰਡੀ ਗਈ ਅਤੇ ਇਸ ਦਾ ਲਾਭ ਭਾਜਪਾ ਨੂੰ ਮਿਲਿਆ। ਹੁਣ ਵੇਖਣਾ ਇਹ ਹੈ ਕਿ ਆਮ ਆਦਮੀ ਪਾਰਟੀ ਕਾਰਨ ਕਿਸ ਪਾਰਟੀ ਨੂੰ ਫਾਇਦਾ ਹੁੰਦਾ ਹੈ ਕਿਉਂਕਿ ਗੁਜਰਾਤ ਵਿਚ ਤਾਂ ਭਾਜਪਾ ਸੱਤਾ ਵਿਚ ਸੀ। ਹੁਣ ਮੱਧ ਪ੍ਰਦੇਸ਼ ਵਿਚ ਵੀ ਭਾਜਪਾ ਸੱਤਾ ਵਿਚ ਹੈ ਪਰ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਸੱਤਾ ’ਚ ਹੈ।
ਇਹ ਵੀ ਪੜ੍ਹੋ: ਦਵਾਈ ਲੈਣ ਗਏ ਬਜ਼ੁਰਗ ਦੀ ਕਿਸਮਤ ਨੇ ਮਾਰੀ ਪਲਟੀ, 4 ਘੰਟਿਆਂ 'ਚ ਬਣਿਆ ਢਾਈ ਕਰੋੜ ਦਾ ਮਾਲਕ
ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਹਾਲਾਤ ਵੱਖਰੇ ਹਨ। ‘ਆਪ’ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਜ਼ਾ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਆਗੂ ਇਹ ਵੀ ਕਹਿ ਰਹੇ ਹਨ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਲੋਕ ਸਭਾ ਚੋਣਾਂ ਲਈ ‘ਆਪ’ ਦੀ ਰਣਨੀਤੀ ਤੈਅ ਕਰਨਗੇ।
ਜੇ ਇਨ੍ਹਾਂ ਚੋਣਾਂ ਵਿਚ ‘ਆਪ’ ਦੀ ਕਾਰਗੁਜ਼ਾਰੀ ਬਿਹਤਰ ਰਹੀ ਤਾਂ ਉਹ ਲੋਕ ਸਭਾ ਚੋਣਾਂ ਵਿਚ ਚੋਣ ਤਾਲਮੇਲ ਕਾਇਮ ਕਰਨ ਲਈ ਕਾਂਗਰਸ ’ਤੇ ਦਬਾਅ ਬਣਾਉਣ ਵਿਚ ਕਾਮਯਾਬ ਰਹੇਗੀ। ‘ਆਪ’ ਨੂੰ ਮਿਲਣ ਵਾਲੀ ਵੋਟ ਪ੍ਰਤੀਸ਼ਤ ਇਨ੍ਹਾਂ ਚੋਣਾਂ ਵਿਚ ਬਹੁਤ ਮਦਦਗਾਰ ਹੋਵੇਗੀ ਅਤੇ ਉਸ ਦੀਆਂ ਸੀਟਾਂ ਦੀ ਮਜ਼ਬੂਤੀ ਦੀ ਤਾਕਤ ਵੀ ਵਧੇਗੀ। ‘ਆਪ’ ਆਗੂ ਇਹ ਵੀ ਮੰਨ ਰਹੇ ਹਨ ਕਿ ਜੇ ਇਨ੍ਹਾਂ ਚੋਣ ਨਤੀਜਿਆਂ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਬਰਾਬਰੀ ਦਾ ਮੁਕਾਬਲਾ ਹੁੰਦਾ ਹੈ ਤਾਂ ਵੀ ਆਮ ਆਦਮੀ ਪਾਰਟੀ ਸੀਟਾਂ ਦੇ ਤਾਲਮੇਲ ’ਚ ਆਪਣਾ ਪ੍ਰਭਾਵ ਬਣਾਉਣ ’ਚ ਸਫਲ ਰਹੇਗੀ। ਅਜੇ ਤੱਕ ਪੰਜਾਬ ਵਿਚ ਦੋਵਾਂ ਪਾਰਟੀਆਂ ਦਰਮਿਆਨ ਚੋਣ ਤਾਲਮੇਲ ਸਬੰਧੀ ਤਸਵੀਰ ਸਪਸ਼ਟ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: RCF ਕਪੂਰਥਲਾ ਨੇੜੇ 100 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਅੱਖਾਂ ਸਾਹਮਣੇ ਸੜ ਗਏ ਗ਼ਰੀਬਾਂ ਦੇ ਆਸ਼ਿਆਨੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹੁਣ ਇਕ ਘੰਟੇ 'ਚ ਪਹੁੰਚ ਜਾਵੋਗੇ Shimla, ਜਾਣੋ ਕਿਵੇਂ
NEXT STORY