ਗੁਰਦਾਸਪੁਰ (ਜੀਤ ਮਠਾਰੂ)- ਇਕ ਸਥਾਨਕ ਹੋਟਲ ਵਿਚ ਚੱਲ ਰਹੀ ਨਵੇਂ ਸਾਲ ਦੀ ਪਾਰਟੀ 'ਚ ਆਪਣੀ ਰਿਵਾਲਵਰ ਕੱਢ ਕੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਦੇ ਪੁੱਤਰ ਸੁਖਵਿੰਦਰ ਸਿੰਘ ਉਰਫ਼ ਸੁੱਖ ਵਾਹਲਾ ਨੇ ਹਵਾਈ ਫ਼ਾਇਰ ਕਰ ਦਿੱਤੀ। ਜਿਸ ਨਾਲ ਪਾਰਟੀ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਥਾਣਾ ਸਿਟੀ ਗੁਰਦਾਸਪੁਰ 'ਚ ਸੁੱਖ ਵਾਹਲਾ ਦੇ ਖ਼ਿਲਾਫ ਮਾਨਵੀ ਜੀਵਨ ਨੂੰ ਖ਼ਤਰਾ ਪਹੁੰਚਾਉਣ ਦੀ ਧਾਰਾ 336, ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਧਾਰਾ 188 ਅਤੇ 25, 27 ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਵਾਹਲਾ ਦੀ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਸਰਹੱਦ 'ਤੇ ਮੋੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਤਾਬੜਤੋੜ ਫ਼ਾਇਰਿੰਗ
ਦਰਜ ਕੀਤੀ ਗਈ ਐੱਫ਼. ਆਈ. ਆਰ ਅਨੁਸਾਰ ਥਾਣਾ ਸਿਟੀ ਗੁਰਦਾਸਪੁਰ ਦੇ ASI ਗੁਰਮੁੱਖ ਸਿੰਘ 31 ਦਸੰਬਰ ਅਤੇ ਨਵੇਂ ਸਾਲ ਦੀ ਦਰਮਿਆਨੀ ਰਾਤ ਨੂੰ ਨਵੇਂ ਸਾਲ ਦੇ ਮੌਕੇ 'ਤੇ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਗਸ਼ਤ ਦੌਰਾਨ ਪੁਰਾਣੀ ਦਾਣਾ ਮੰਡੀ ਚੌਕ ਗੁਰਦਾਸਪੁਰ ਮੌਜੂਦ ਸੀ। ਮੁਖਬਰ ਨੇ ਇਤਲਾਹ ਦਿੱਤੀ ਕਿ ਨਵੇਂ ਸਾਲ 2023 ਦੀ ਆਮਦ ਦੇ ਸਬੰਧ ਵਿੱਚ ਬਰਿਆਰ ਬਾਈਪਾਸ ਚੌਕ ਗੁਰਦਾਸਪੁਰ ਨੇੜੇ ਇਕ ਹੋਟਲ ਦੇ ਮਾਲਕਾਂ ਵੱਲੋਂ ਪਾਰਟੀ ਦਾ ਅਯੋਜਨ ਕੀਤਾ ਗਿਆ ਸੀ, ਜਿੱਥੇ ਕਾਫ਼ੀ ਲੋਕ ਆਏ ਹੋਏ ਸਨ। ਪਾਰਟੀ ਵਿਚ ਡੀ.ਜੇ ਚੱਲ ਰਿਹਾ ਸੀ ਤੇ ਸਾਰੇ ਨੱਚ ਗਾ ਰਹੇ ਸਨ। ਉਸ ਦੌਰਾਨ ਸੁਖਵਿੰਦਰ ਸਿੰਘ ਉਰਫ਼ ਸੁੱਖ ਵਾਹਲਾ ਨੇ ਆਪਣੀ ਡੱਬ 'ਚੋਂ ਰਿਵਾਲਵਰ ਕੱਢਿਆ ਤੇ ਹਵਾਈ ਫ਼ਾਇਰ ਕਰ ਦਿੱਤਾ ਜਿਸ ਨਾਲ ਪਾਰਟੀ 'ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਹਫ਼ੜਾ-ਦਫ਼ੜੀ ਮੱਚ ਗਈ।
ਇਹ ਵੀ ਪੜ੍ਹੋ- ਪਾਕਿ ’ਚ ਹਿੰਦੂ ਮਹਿਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਹਥਿਆਰ ਬਰਾਮਦ ਤੇ ਤਾਂਤਰਿਕ ਵੱਲੋਂ ਹੱਤਿਆ ਕਰਨ ਦਾ ਖ਼ਦਸ਼ਾ
ਦੱਸ ਦੇਈਏ ਕਿ ਸੁੱਖ ਵਾਹਲਾ ਦੇ ਪਿਤਾ ਕਸ਼ਮੀਰ ਸਿੰਘ ਵਾਹਲਾ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ ਹਨ ਅਤੇ ਗੁਜਰਾਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਆਪਣੇ ਸਾਥੀਆਂ ਸਮੇਤ ਚੋਣ ਪ੍ਰਚਾਰ ਵੀ ਕਰਨ ਗਏ ਸਨ ਅਤੇ ਸੁੱਖ ਵਾਹਲਾ ਵੀ ਆਪਣੇ ਪਿਤਾ ਦੀਆਂ ਰਾਜਨੀਤਕ ਗਤੀਵਿਧੀਆਂ ਵਿਚ ਸ਼ਰੀਕ ਹੁੰਦਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਸਰਹੱਦ 'ਤੇ ਮੁੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਤਾਬੜਤੋੜ ਫ਼ਾਇਰਿੰਗ
NEXT STORY