ਗੁਰੂਹਰਸਹਾਏ (ਸੁਨੀਲ, ਵਿੱਕੀ, ਮਨਜੀਤ) : ਪੰਜਾਬ ਅੰਦਰ ਕੁਝ ਸਮਾਂ ਪਹਿਲਾਂ ਹੋਈਆਂ ਵਿਧਾਨ ਸਭਾ ਦੀਆ ਚੋਣਾਂ ’ਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚੋਂ ਪਹਿਲ ਦੇ ਆਧਾਰ ’ਤੇ ਨਸ਼ੇ ਨੂੰ ਖਤਮ ਕਰਨ ਦਾ ਪ੍ਰਣ ਲੈ ਕੇ ਲੋਕਾਂ ਕੋਲੋਂ ਵੋਟਾਂ ਮੰਗੀਆਂ ਸਨ ਪਰ ਹੁਣ ਤੱਕ ਇਲਾਕੇ ਅੰਦਰੋਂ ਨਸ਼ੇ ਨੂੰ ਖਤਮ ਕਰਨ ਵਿਚ ਆਪ ਪਾਰਟੀ ਨਾਕਾਮ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ। ਗੁਰੂਹਰਸਹਾਏ ਇਲਾਕੇ ਅੰਦਰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਜੋ ਕਿ ਆਪਣੇ ਆਪ ਨੂੰ ਸਰਕਲ ਇੰਚਾਰਜ ਕਹਿ ਰਿਹਾ ਹੈ, ਆਪਣੀ ਹੀ ਪਾਰਟੀ ’ਤੇ ਗੰਭੀਰ ਦੋਸ਼ ਲਾਏ ਗਏ ਹਨ ਕਿ ਇਲਾਕੇ ਅੰਦਰ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਸ ਅਤੇ ਉੱਚ ਲੀਡਰਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਪਰ ਕਿਸੇ ਪ੍ਰਕਾਰ ਦੀ ਕੋਈ ਵੀ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਸੋਸ਼ਲ ਮੀਡੀਆ ’ਤੇ ਪਾਈ ਵੀਡੀਓ ਵਿਚ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਕੋਹਰ ਸਿੰਘ ਵਾਲਾ ਦਾ ਇਕ ਨੌਜਵਾਨ ਜਿਸਨੇ ਰਾਤ ਦੇ ਸਮੇਂ ਚਿੱਟੇ ਦਾ ਨਸ਼ਾ ਕੀਤਾ ਹੋਇਆ ਹੈ ਤੇ ਥੱਲੇ ਜ਼ਮੀਨ ’ਤੇ ਡਿੱਗਿਆ ਹੋਇਆ ਹੈ, ਨੂੰ ਚੁੱਕ ਕੇ ‘ਆਪ’ ਵਰਕਰ ਵੱਲੋਂ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਅਤੇ ਆਪਣੀ ਹੀ ਪਾਰਟੀ 'ਤੇ ਗੰਭੀਰ ਦੋਸ਼ ਲਾਏ ਕਿ 'ਆਪ' ਪਾਰਟੀ ਇਲਾਕੇ ਅੰਦਰੋਂ ਨਸ਼ਾ ਖ਼ਤਮ ਨਹੀਂ ਕਰ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੇ 'ਆਪ' ਪਾਰਟੀ ਨੂੰ ਤਾਂ ਹੀ ਵੋਟਾਂ ਪਾਈਆਂ ਹਨ ਕਿ ਪੰਜਾਬ ਅਤੇ ਇਲਾਕੇ ਵਿਚੋਂ ਨਸ਼ਾ ਖ਼ਤਮ ਕੀਤਾ ਜਾ ਸਕੇ ਪਰ ਨਸ਼ਾ ਇਲਾਕੇ ਅੰਦਰ ਸ਼ਰ੍ਹੇਆਮ ਵਿਕ ਰਿਹਾ ਹੈ। ਆਖਰ ਉਹ ਕੌਣ ਲੋਕ ਹਨ, ਜੋ ਇਲਾਕੇ ਅੰਦਰ ਸ਼ਰ੍ਹੇਆਮ ਨਸ਼ਾ ਵੇਚ ਰਹੇ ਹਨ, ਕਿਸਦੀ ਸ਼ਹਿ ’ਤੇ ਨਸ਼ਾ ਵੇਚ ਰਹੇ ਹਨ, ਕੀ ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਦਾ ਡਰ ਨਹੀਂ ਹੈ? ਇਲਾਕੇ ਅੰਦਰ ਨਸ਼ਾ ਕਿੱਥੋਂ ਆਉਂਦਾ ਹੈ? ਇਹ ਇਕ ਬਹੁਤ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਚੇਤ ਦੇ ਨਵਰਾਤਿਆਂ ’ਤੇ ਦਿੱਤੀਆਂ ਸ਼ੁੱਭਕਾਮਨਾਵਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
DC ਦੀ ਕੁਰਸੀ ਤੋਂ ਹਟਾਉਣ ਮਗਰੋਂ 5 ਮਹਿਲਾ IAS ਅਧਿਕਾਰੀਆਂ ਨੂੰ ਨਹੀਂ ਮਿਲੀ ਪੋਸਟਿੰਗ
NEXT STORY