ਪਠਾਨਕੋਟ, (ਪ. ਸ.)- ਅਬੋਹਰ ਤੋਂ ਸੁਨੀਲ ਜਾਖੜ ਨੂੰ ਵਿਧਾਨ ਸਭਾ ਚੋਣਾਂ 'ਚ ਹਰਾਉਣ ਵਾਲੇ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਉਹ ਇਸ ਵਿਕਾਸ ਵਿਰੋਧੀ, ਦਲਿਤ ਵਿਰੋਧੀ ਅਤੇ ਅਬੋਹਰ ਦੀ ਜਨਤਾ ਵੱਲੋਂ ਨਕਾਰੇ ਹੋਏ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਦਾ ਅਸਲੀ ਚਿਹਰਾ ਬੇਨਕਾਬ ਕਰਨ ਦੇ ਲਈ ਅੱਜ ਤੋਂ ਗੁਰਦਾਸਪੁਰ ਲੋਕ ਸਭਾ ਵਿਚ ਡਟ ਗਏ ਹਨ।
ਪਠਾਨਕੋਟ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਜਾਖੜ ਕਾਂਗਰਸ ਦੇ ਸੀਨੀਅਰ ਆਗੂ ਹਨ ਅਤੇ ਕਈ ਵੱਡੇ ਅਹੁਦਿਆਂ 'ਤੇ ਜਿੰਮੇਵਾਰੀ ਨਿਭਾਅ ਚੁੱਕੇ ਹਨ। ਜਾਖੜ 3 ਵਾਰ ਅਬੋਹਰ ਦੇ ਵਿਧਾਇਕ ਰਹੇ, ਇਨ੍ਹਾਂ ਵਿਚ 2002 ਤੋਂ ਲੈ ਕੇ 2007 ਤੱਕ ਕਾਂਗਰਸ ਸਰਕਾਰ ਵੀ ਰਹੀ ਅਤੇ ਇੰਨਾ ਹੀ ਨਹੀਂ ਉਹ ਤਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਧਾਨ ਸਭਾ ਵਿਚ ਵਿਰੋਧੀ ਦਲ ਦੇ ਆਗੂ ਵੀ ਰਹੇ, ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸਭ ਦੇ ਬਾਵਜੂਦ ਅਬੋਹਰ ਵਿਧਾਨ ਸਭਾ ਨੇ ਵਿਕਾਸ ਦਾ ਮੂੰਹ ਨਹੀਂ ਦੇਖਿਆ।
ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਅਤੇ ਇਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਵਿਚ ਕਈ ਸੀਨੀਅਰ ਅਹੁਦਿਆਂ 'ਤੇ ਰਹਿਣ ਦੇ ਬਾਵਜੂਦ ਵੀ ਅਬੋਹਰ ਦੀ ਜਨਤਾ ਵੱਲੋਂ ਨਕਾਰਿਆ ਜਾਣਾ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਉਹ ਅਬੋਹਰ ਸ਼ਹਿਰ ਦਾ ਵਿਕਾਸ ਜਿਸ ਵਿਚ ਸੀਵਰੇਜ ਵਿਵਸਥਾ, ਪੀਣ ਦਾ ਪਾਣੀ, ਸੜਕਾਂ, ਮੁਢਲੀਆਂ ਸੁਵਿਧਾਵਾਂ, ਪਿੰਡ 'ਚ ਖੇਤੀ ਦੇ ਲਈ ਪਾਣੀ, ਬੱਚਿਆਂ ਦੇ ਲਈ ਸਕੂਲ, ਢਾਣੀਆਂ ਵਿਚ ਬਿਜਲੀ ਆਦਿ ਸੁਵਿਧਾਵਾਂ ਦੇਣ ਵਿਚ ਇਹ ਫੇਲ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਜਾਖੜ ਜਿੱਤਣ ਮਗਰੋਂ ਅਬੋਹਰ ਵਿਚ ਕਦੇ-ਕਦੇ ਹੀ ਨਜ਼ਰ ਆਉਂਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਸੱਤਾ ਵਿਚ ਰਹਿਣ ਦੇ ਨਾਲ ਉਹ ਪੰਜਾਬ ਕਾਂਗਰਸ ਦੇ ਵਜ਼ੀਰ ਵੀ ਹਨ ਪਰ ਫਿਰ ਵੀ ਮੋਦੀ ਸਰਕਾਰ ਦੀਆਂ ਯੋਜਨਾਵਾਂ ਤੋਂ ਅਬੋਹਰ ਦੀ ਜਨਤਾ ਵਾਂਝੀ ਰਹੀ। ਇਸ ਵਜ੍ਹਾ ਨਾਲ ਜਨਤਾ ਦਾ ਇਨ੍ਹਾਂ 'ਤੋਂ ਭਰੋਸਾ ਟੁੱਟਦਾ ਚੱਲਿਆ ਗਿਆ। ਨਾਰੰਗ ਨੇ ਦੋਸ਼ ਲਾਇਆ ਕਿ ਜਾਖੜ ਦਾ ਵਿਕਾਸ ਵਿਰੋਧੀ ਚਿਹਰਾ ਰਿਹਾ ਹੈ, ਅਜਿਹਾ ਇਸ ਲਈ ਕਿ ਕੇਂਦਰ ਸਰਕਾਰ ਵੱਲੋਂ ਅਬੋਹਰ ਦੇ ਵਿਕਾਸ ਅਤੇ ਹੋਰਨਾਂ ਯੋਜਨਾਵਾਂ ਦੇ ਪੈਸੇ ਲੈਪਸ ਹੋ ਕੇ ਵਾਪਸ ਜਾ ਰਹੇ ਹਨ। ਉਨ੍ਹਾਂ ਮੀਡੀਆ ਦੇ ਜ਼ਰੀਏ ਗੁਰਦਾਸਪੁਰ ਦੀ ਜਨਤਾ ਤੋਂ ਅਪੀਲ ਕੀਤੀ ਕਿ ਅਜਿਹੇ ਆਗੂ ਨੂੰ ਵੋਟ ਨਾ ਦੇਣ ਜੋ ਚੋਣ ਜਿੱਤ ਕੇ ਦੁਬਾਰਾ ਇਲਾਕੇ 'ਚ ਦਿਖਾਈ ਨਹੀਂ ਦਿੰਦੇ।
ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ਼ ਕੇਸ ਦਰਜ
NEXT STORY