ਅਬੋਹਰ - ਮਿਸ ਇੰਡੀਆ ਯੂ.ਐੱਸ.ਏ. 2017 ਦਾ ਖਿਤਾਬ ਜਿੱਤਣ ਵਾਲੀ ਅਬੋਹਰ ਦੀ ਸ਼੍ਰੀਸੈਨੀ ਹੁਣ ਮਿਸ ਇੰਡੀਆ ਵਰਲਡ ਵਾਈਡ ਪਿਜੈਂਟਰੀ 'ਚ ਭਾਗ ਲਵੇਗੀ। 14 ਦਸੰਬਰ ਨੂੰ ਹੋਣ ਵਾਲੀ ਇਸ ਪ੍ਰਤੀਯੋਗਤਾ 'ਚ ਉਹ ਅਮਰੀਕਾ ਦਾ ਨੁਮਾਇੰਦਗੀ ਕਰੇਗੀ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੀਸੈਨੀ ਨੇ ਦੱਸਿਆ ਕਿ ਮਿਸ ਇੰਡੀਆ ਯੂ.ਐੱਸ.ਏ. ਪ੍ਰਤੀਯੋਗਤਾ 'ਚ ਉਸ ਦਾ ਮੁਕਾਬਲਾ ਅਮਰੀਕਾ ਦੀਆਂ 50 ਲੜਕੀਆਂ ਨਾਲ ਹੋਇਆ ਸੀ। 14 ਦਸੰਬਰ ਨੂੰ ਅੰਤਰਰਾਸ਼ਟਰੀ ਪ੍ਰਤੀਯੋਗਤਾ 'ਚ ਉਸ ਦਾ ਮੁਕਾਬਲਾ 42 ਦੇਸ਼ਾਂ ਦੀਆਂ ਜੇਤੂਆਂ ਲੜਕੀਆਂ ਨਾਲ ਹੋਵੇਗਾ। ਉਸ ਨੂੰ ਇੰਡੀਅਨ ਐਸੋਸੀਏਸ਼ਨ ਆਫ ਇੰਡਿਆਨਾਪੋਲਿਸ ਨੇ 10 ਨਵੰਬਰ ਨੂੰ ਨਿਊਜਰਸੀ 'ਚ ਆਯੋਜਿਤ ਕੀਤੇ ਜਾ ਰਹੇ ਸਮਾਗਮ ਲਈ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਸੱਦਾ ਦਿੱਤਾ। ਅਮਰੀਕਾ ਲਈ ਰਵਾਨਾ ਹੋਣ ਸਮੇਂ ਸ਼੍ਰੀਸੈਨੀ ਨੇ ਕਿਹਾ ਕਿ ਉਸ ਦੇ ਲਈ ਇਹ ਸਮਾਗਮ ਵਿਸ਼ੇਸ਼ ਮਹੱਤਵ ਰੱਖਦਾ ਹੈ।
ਸ਼੍ਰੀਸੈਨੀ ਨੇ ਦੱਸਿਆ ਕਿ ਲੁਧਿਆਣਾ ਤੋਂ ਉਸ ਦਾ ਪਰਿਵਾਰ ਕਈ ਸਾਲ ਪਹਿਲਾਂ ਅਮਰੀਕਾ ਆ ਗਿਆ ਸੀ ਤੇ ਕੇਵਲ 12 ਸਾਲ ਦੀ ਉਮਰ 'ਚ ਉਸ ਨੂੰ ਪੇਸਮੇਕਰ ਲਗਾਉਣਾ ਪਿਆ। ਉਸ ਸਮੇਂ ਡਾਕਟਰਾਂ ਨੇ ਕਿਹਾ ਕਿ ਉਹ ਡਾਂਸ ਨਹੀਂ ਕਰ ਸਕੇਗੀ। ਇਸ ਤੋਂ ਉਸ ਨੇ ਨਾ ਕੇਵਲ ਭਾਰਤੀ ਬਲਕਿ ਵਿਦੇਸ਼ੀ ਡਾਂਸ ਸਿੱਖ ਕੇ ਕਈ ਵੱਡੇ-ਵੱਡੇ ਪ੍ਰੋਗਰਾਮਾਂ 'ਚ ਪੇਸ਼ਕਾਰੀ ਦਿੱਤੀ।
ਚੀਮਾ ਨੇ ਵਿਰੋਧੀ ਧਿਰ ਦੇ ਅਹੁਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY