ਬਿਜ਼ਨੈੱਸ ਡੈਸਕ - ਦੇਸ਼ ਦੀ ਆਰਥਿਕ ਤਸਵੀਰ ’ਚ ਔਰਤਾਂ ਦੀ ਭਾਈਵਾਲੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਸਾਲ 2026 ਦੀ ਕੋਟਕ ਹੁਰੂਨ ਇੰਡੀਆ ਵੂਮੈਨ ਲੀਡਰਜ਼ ਲਿਸਟ ਅਨੁਸਾਰ ਦੇਸ਼ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਅਤੇ ਖੁਸ਼ਹਾਲ ਔਰਤਾਂ ਦੀ ਗਿਣਤੀ ਵਧ ਕੇ 117 ਹੋ ਗਈ ਹੈ। ਇਨ੍ਹਾਂ ਔਰਤਾਂ ਦੀ ਕੁੱਲ ਜਾਇਦਾਦ ਲੱਗਭਗ 39 ਲੱਖ ਕਰੋੜ ਰੁਪਏ ਦੱਸੀ ਗਈ ਹੈ, ਜੋ ਫਿਨਲੈਂਡ ਦੀ ਜੀ. ਡੀ. ਪੀ. ਨਾਲੋਂ ਵੀ ਵੱਧ ਹੈ। ਪਿਛਲੇ ਇਕ ਸਾਲ ’ਚ ਇਸ ਸੂਚੀ ’ਚ ਸ਼ਾਮਲ ਔਰਤਾਂ ਦੀ ਗਿਣਤੀ ’ਚ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Swiggy-Zomato ਤੋਂ ਨਾਰਾਜ਼ ਹੋਏ Restaurants, 15 August ਤੋਂ ਬਾਅਦ ਬੰਦ ਹੋ ਜਾਵੇਗੀ Online delivery?
84 ਫੀਸਦੀ ਨੇ ਆਪਣੇ ਦਮ ’ਤੇ ਬਣਾਈ ਪਛਾਣ
ਰਿਪੋਰਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਸੂਚੀ ’ਚ ਸ਼ਾਮਲ 84 ਫੀਸਦੀ ਔਰਤਾਂ ਸੈਲਫ ਮੇਡ ਹਨ, ਭਾਵ ਉਨ੍ਹਾਂ ਨੇ ਵਿਰਾਸਤ ’ਚ ਮਿਲੀ ਜਾਇਦਾਦ ਦੀ ਬਜਾਏ ਆਪਣੇ ਦਮ, ਮਿਹਨਤ ਅਤੇ ਕਾਰੋਬਾਰੀ ਹੁਨਰ ਦੇ ਦਮ ’ਤੇ ਇਹ ਮੁਕਾਮ ਹਾਸਲ ਕੀਤਾ ਹੈ। ਇਹ ਬਦਲਾਅ ਦੇਸ਼ ’ਚ ਮਹਿਲਾ ਉੱਦਮਤਾ ਅਤੇ ਲੀਡਰਸ਼ਿਪ ਦੀ ਵਧਦੀ ਤਾਕਤ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼
12 ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਦਾ ਦਬਦਬਾ
ਇਸ ਵਾਰ ਸੂਚੀ ’ਚ ਫੈਸ਼ਨ, ਲਾਈਫਸਟਾਈਲ, ਸੋਸ਼ਲ ਚੇਂਜ, ਹੈਲਥਕੇਅਰ, ਨਵੀਂ ਅਰਥਵਿਵਸਥਾ, ਖੇਡਾਂ, ਸਾਹਿਤ, ਪੱਤਰਕਾਰੀ, ਸਟਾਰਟਅੱਪ, ਕੰਟੈਂਟ ਕ੍ਰਿਏਸ਼ਨ ਅਤੇ ਵੈਂਚਰ ਕੈਪੀਟਲ ਵਰਗੇ 12 ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਸਾਫ ਹੈ ਕਿ ਭਾਰਤੀ ਔਰਤਾਂ ਹੁਣ ਸਿਰਫ ਕਾਰੋਬਾਰ ਹੀ ਨਹੀਂ ਸਗੋਂ ਸਮਾਜ, ਖੇਡਾਂ, ਮੀਡੀਆ ਅਤੇ ਡਿਜੀਟਲ ਦੁਨੀਆ ’ਚ ਵੀ ਮਜ਼ਬੂਤ ਪਛਾਣ ਬਣਾ ਰਹੀਆਂ ਹਨ।
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
ਰਜਨੀ ਬੈਕਟਰ ਸਭ ਤੋਂ ਉਮਰਦਰਾਜ, ਸ਼ੀਤਲ ਦੇਵੀ ਸਭ ਤੋਂ ਛੋਟੀ
ਸੂਚੀ ’ਚ ਕ੍ਰੇਮਿਕਾ ਸਮੂਹ ਦੀ ਸੰਸਥਾਪਕ ਰਜਨੀ ਬੈਕਟਰ ਸਭ ਤੋਂ ਉਮਰਦਰਾਜ ਪ੍ਰਭਾਵਸ਼ਾਲੀ ਮਹਿਲਾ ਹੈ, ਜਦੋਂਕਿ ਪੈਰਾ-ਤੀਰਅੰਦਾਜ਼ ਸ਼ੀਤਲ ਦੇਵੀ ਸਭ ਤੋਂ ਨੌਜਵਾਨ ਨਾਂ ਦੇ ਤੌਰ ’ਤੇ ਸ਼ਾਮਲ ਹੋਈ ਹੈ। ਇਹ ਸੂਚੀ ਤਜਰਬੇ ਅਤੇ ਨੌਜਵਾਨ ਪ੍ਰਤਿਭਾ ਦੇ ਸੰਤੁਲਨ ਦੀ ਵੀ ਮਿਸਾਲ ਪੇਸ਼ ਕਰਦੀ ਹੈ।
ਮੁੰਬਈ ਫਿਰ ਨੰਬਰ-1, ਦਿੱਲੀ ਨੇ ਵੀ ਵਧਾਈ ਰਫਤਾਰ
ਇਹ ਵੀ ਪੜ੍ਹੋ : ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ
ਪ੍ਰਭਾਵਸ਼ਾਲੀ ਔਰਤਾਂ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਮੁੰਬਈ ਸਭ ਤੋਂ ਅੱਗੇ ਰਹੀ, ਜਿੱਥੋਂ 21 ਔਰਤਾਂ ਨੇ ਸੂਚੀ ’ਚ ਜਗ੍ਹਾ ਬਣਾਈ। ਇਸ ਤੋਂ ਬਾਅਦ ਬੈਂਗਲੁਰੂ (16) ਦੂਜੇ, ਦਿੱਲੀ (16) ਤੀਜੇ, ਗੁਰੂਗ੍ਰਾਮ (6) ਚੌਥੇ ਅਤੇ ਪੁਣੇ (5) 5ਵੇਂ ਸਥਾਨ ’ਤੇ ਰਹੇ। ਪਿਛਲੇ ਸਾਲ ਦੀ ਤੁਲਨਾ ’ਚ ਮੁੰਬਈ ਦੀ ਗਿਣਤੀ ਘਟੀ ਹੈ, ਜਦੋਂਕਿ ਦਿੱਲੀ ਤੋਂ ਸੂਚੀ ’ਚ ਸ਼ਾਮਲ ਔਰਤਾਂ ਦੀ ਗਿਣਤੀ ਵਧੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
ਇਨ੍ਹਾਂ ਨਾਵਾਂ ਨੇ ਬਣਾਈ ਵੱਖਰੀ ਪਛਾਣ
ਸੂਚੀ ’ਚ ਮੀਨਾ ਬਿੰਦਰਾ (ਫੈਸ਼ਨ ਅਤੇ ਲਾਈਫਸਟਾਈਲ), ਤੁਸ਼ਾਰਾ ਸ਼ੰਕਰ (ਸੋਸ਼ਲ ਚੇਂਜ), ਰਜਨੀ ਬੈਕਟਰ (ਹੈਲਥ ਫੂਡ), ਵੇਰਾਲੀ ਨਿਗਮ ਸਿਨ੍ਹਾ (ਨਵੀਂ ਅਰਥਵਿਵਸਥਾ), ਸੁਨੀਤਾ ਅਤੇ ਪ੍ਰੀਤਾ ਰੈੱਡੀ (ਹੈਲਥਕੇਅਰ), ਅਵਨੀ ਲੇਖਰਾ (ਪੈਰਾ-ਓਲੰਪਿਕ), ਸੁਧਾ ਮੂਰਤੀ (ਲੇਖਕ), ਅਨੰਨਿਆ ਬਿੜਲਾ (ਇਨਫਲਿਊਐਂਸਰ), ਫੇ ਡਿਸੂਜ਼ਾ (ਸੁਤੰਤਰ ਪੱਤਰਕਾਰ), ਕਨਿਕਾ ਗੁਪਤਾ ਰਾਠੀ (ਸਟਾਰਟਅੱਪ), ਰੌਸ਼ਨੀ ਨਾਡਰ ਮਲਹੋਤਰਾ (ਵੈਂਚਰ ਮਲਟੀਪਲਾਇਰ) ਅਤੇ ਪ੍ਰਿਆ ਨਾਇਰ (ਕਾਰਪੋਰੇਟ ਲੀਡਰਸ਼ਿਪ) ਵਰਗੀਆਂ ਔਰਤਾਂ ਨੇ ਆਪਣੇ-ਆਪਣੇ ਖੇਤਰਾਂ ’ਚ ਸ਼ਾਨਦਾਰ ਪ੍ਰਾਪਤੀਆਂ ਦਰਜ ਕੀਤੀਆਂ ਹਨ।
ਸੋਸ਼ਲ ਮੀਡੀਆ ਅਤੇ ਕਰੀਅਰ ’ਚ ਵੀ ਨਵੀਂ ਮਿਸਾਲ
ਰਿਪੋਰਟ ਅਨੁਸਾਰ ਕਿਰਨ ਮਜ਼ੂਮਦਾਰ-ਸ਼ਾ ਦੇ ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ 10 ਲੱਖ ਤੋਂ ਵੱਧ ਲਿੰਕਡਇਨ ਫਾਲੋਅਰਜ਼ ਹਨ। ਉੱਥੇ ਹੀ 33 ਔਰਤਾਂ ਨੇ ਆਪਣੇ ਕਰੀਅਰ ਦੌਰਾਨ ਇੱਕ ਰਾਜ ਤੋਂ ਦੂਜੇ ਰਾਜ ਦਾ ਰੁਖ਼ ਕੀਤਾ, ਜਦਕਿ ਦੋ ਔਰਤਾਂ ਨੇ ਵਿਦੇਸ਼ ਜਾ ਕੇ ਆਪਣੀ ਪਛਾਣ ਬਣਾਈ। ਐੱਚ.ਸੀ.ਐੱਲ. ਦੀ ਰੋਸ਼ਨੀ ਨਾਡਰ ਮਲਹੋਤਰਾ ਸੂਚੀ ਦੀ ਸਭ ਤੋਂ ਧਨੀ ਮਹਿਲਾ ਬਣੀ ਹੋਈ ਹੈ, ਜਿਨ੍ਹਾਂ ਦੀ ਅਨੁਮਾਨਿਤ ਜਾਇਦਾਦ 2.84 ਲੱਖ ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : 42 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਬਣੀ ਮਾਂ, ਗੁਰੂ ਪੂਰਨਿਮਾ 'ਤੇ ਕੀਤਾ ਬੱਚੇ ਦਾ ਸਵਾਗਤ
ਇਹ ਵੀ ਪੜ੍ਹੋ : ਖੰਡ ਦੀ ਜਮ੍ਹਾਖੋਰੀ ’ਤੇ ਸਰਕਾਰ ਦਾ ਸ਼ਿਕੰਜਾ, ਅਗਸਤ ਤੋਂ ਲਾਗੂ ਹੋਵੇਗਾ ਨਿਯਮ, ਇਨ੍ਹਾਂ ਨੂੰ ਮਿਲੇਗੀ ਵਿਸ਼ੇਸ਼ ਛੋਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ITR ਫਾਈਲ ਕਰਨ ਦੀ ਆਖ਼ਰੀ ਤਾਰੀਖ਼ ਅੱਜ, ਜਾਣੋ ਟੈਕਸ ਨਾ ਭਰਨ ਦੇ ਕੀ-ਕੀ ਹੋ ਸਕਦੇ ਹਨ ਨੁਕਸਾਨ
NEXT STORY