ਅਬੋਹਰ (ਸੁਨੀਲ) - ਪਿੰਡ ਪੰਜਕੋਸੀ 'ਚ ਅੱਜ ਸਵੇਰੇ ਪਾਣੀ ਲਾ ਰਹੇ ਇਕ ਕਿਸਾਨ ਦੇ ਖੇਤ 'ਚ ਨਵ-ਜੰਮੇ ਬੱਚੇ ਦੀ ਲਾਸ਼ ਮਿਲਣ ਕਰਕੇ ਪਿੰਡ 'ਚ ਹੜਕੰਪ ਮਚ ਗਿਆ। ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਸ ਤੇ ਸਮਾਜ ਸੇਵੀ ਸੰਸਥਾ 'ਨਰ ਸੇਵਾ ਨਾਰਾਇਣ ਸੇਵਾ' ਸੰਮਤੀ ਦੇ ਸੇਵਾਦਾਰ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਪੰਜਕੋਸੀ ਵਾਸੀ ਰਾਮ ਜੀ ਲਾਲ ਸੋਖਲ ਆਪਣੇ ਖੇਤ 'ਚ ਪਾਣੀ ਲਾ ਰਿਹਾ ਸੀ ਤਾਂ ਇਕ ਨਵ-ਜੰਮੇ ਮੁੰਡੇ ਦੀ ਲਾਸ਼ ਨਹਿਰ 'ਚੋਂ ਉਸ ਦੇ ਖੇਤ ਨੂੰ ਪਾਣੀ ਲਾਉਣ ਵਾਲੇ ਖਾਲ 'ਚ ਆ ਗਈ। ਜਿਸ ਦੀ ਸੂਚਨਾ ਉਸ ਨੇ 'ਨਰ ਸੇਵਾ ਨਾਰਾਇਣ ਸੇਵਾ' ਸੰਮਤੀ ਪ੍ਰਧਾਨ ਰਾਜੂ ਚਰਾਇਆ ਤੇ ਪੁਲਸ ਨੂੰ ਦਿੱਤੀ।
ਖੂਈਆਂ ਸਰਵਰ ਪੁਲਸ ਦੇ ਏ. ਐੱਸ. ਆਈ. ਜਗਦੇਵ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ। ਵਰਨਣਯੋਗ ਹੈ ਕਿ ਅੱਜ ਦੀ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ਲੋਕਾਂ 'ਚ ਅਜੇ ਵੀ ਜਾਗਰੂਕਤਾ ਦੀ ਘਾਟ ਹੈ। ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾ ਜਿੱਥੇ ਲੋਕਾਂ ਨੂੰ ਜਾਗਰੂਕ ਕਰਨ 'ਚ ਲੱਗੀ ਹੋਈ ਹੈ, ਉਥੇ ਹੀ ਲੋਕ ਅਗਿਆਨਤਾ ਕਾਰਨ ਬੱਚਿਆਂ ਨੂੰ ਜਨਮ ਤਾਂ ਦੇ ਦਿੰਦੇ ਹਨ ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਨਾ ਕਰ ਪਾਉਣ ਦੀ ਸੂਰਤ 'ਚ ਮਾਰ ਦਿੰਦੇ ਹਨ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY