ਅਬੋਹਰ (ਸੁਨੀਲ ਨਾਗਪਾਲ) - ਬੀਤੇ ਦਿਨੀਂ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੰਜਾਬ ਦੇ ਫਲ ਵਪਾਰਿਆਂ 'ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ 'ਚ ਚਰਨਜੀਤ ਦੀ ਮੌਤ ਹੋ ਗਈ ਸੀ। ਅੱਤਵਾਦੀਆਂ ਦੇ ਇਸ ਹਮਲੇ ਮਗਰੋਂ ਅਬੋਹਰ ਦੇ ਵਪਾਰੀ ਅਤੇ ਚਸ਼ਮਦੀਦ ਡਰਦੇ ਹੋਏ ਕਸ਼ਮੀਰ ਤੋਂ ਵਾਪਸ ਆ ਗਏ ਹਨ। ਅਬੋਹਰ ਦੀ ਫਲ ਮੰਡੀ 'ਚ ਅੰਤਕ ਦੇ ਖਿਲਾਫ ਵਿਚਾਰਾਂ ਦਾ ਅਖਾੜਾ ਸਰਗਰਮ ਹੋਇਆ ਪਿਆ ਹੈ ਅਤੇ ਮੰਡੀ 'ਚ ਮੌਜੂਦ ਵਪਾਰਿਆਂ ਦੀ ਜੁਬਾਨ 'ਤੇ ਸਿਰਫ ਸੇਬ ਦੇ ਵਪਾਰ ਦੀ ਚਰਚਾ ਹੋ ਰਹੀ ਹੈ। ਮੰਡੀ ਦੇ ਵਪਾਰੀਆਂ ਵਲੋਂ ਜਿੱਥੇ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਵਾਪਸ ਆਉਣ ਵਾਲੇ ਵਪਾਰੀਆਂ ਦੀ ਏਅਰ ਟਿਕਟ ਦੀ ਕੀਮਤ ਵੀ ਵਧਾ ਦਿੱਤੀ ਗਈ।
ਮੰਡੀ ਦੇ ਲੋਕਾਂ ਨੂੰ ਵਪਾਰੀਆਂ 'ਤੇ ਹੋਏ ਹਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਰਾਮ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਅੱਤਵਾਦੀਆਂ, ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਬੰਨ੍ਹੇ ਹੋਏ ਸਨ, ਨੇ ਏ.ਕੇ-47 ਨਾਲ ਪੰਜਾਬ ਦੇ ਵਪਾਰਿਆਂ ਚਰਨਜੀਤ ਚੰਨੀ ਅਤੇ ਸੰਜੀਵ ਨੂੰ ਧੜਾ-ਧੜ ਗੋਲੀਆਂ ਮਾਰ ਦਿੱਤੀਆਂ। ਅੱਤਵਾਦੀਆਂ ਦੀ ਇਸ ਘਟਨਾ ਨੂੰ ਦੇਖ ਉਹ ਸਹਿਮ ਗਏ ਅਤੇ ਉਨ੍ਹਾਂ ਨੇ ਇਕ ਗੁਰਦੁਆਰਾ ਸਾਹਿਬ 'ਚ ਸ਼ਰਣ ਲੈ ਗਏ। ਰਾਮ ਕੁਮਾਰ ਨੇ ਦੱਸਿਆ ਕਿ ਅੱਤਵਾਦੀਆਂ ਨੇ ਵਪਾਰਿਆਂ ਨੂੰ ਮਾਰਨ ਤੋਂ ਬਾਅਦ ਇਕ ਕਾਰ ਨੂੰ ਅੱਗ ਵੀ ਲੱਗਾ ਦਿੱਤੀ ਸੀ, ਜਿਸ ਨੂੰ ਪੁਲਸ ਨੇ ਬੁਝਾ ਦਿੱਤਾ। ਇਸ ਦੌਰਾਨ ਵਪਾਰਿਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਲੱਖਾਂ ਰੁਪਏ ਅਜੇ ਤੱਕ ਸੇਬ ਵਪਾਰਿਆਂ ਕੋਲ ਪਏ ਹਨ ਅਤੇ ਉਨ੍ਹਾਂ ਦੇ ਟੋਕਰੇ ਵੀ ਉਥੇ ਹੀ ਹਨ।
ਸ੍ਰੀ ਹਰਿਮੰਦਰ ਸਾਹਿਬ ਆ ਰਹੇ 90 ਦੇਸ਼ਾਂ ਦੇ ਰਾਜਦੂਤਾਂ ਦਾ ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨ
NEXT STORY