ਅਬੋਹਰ (ਸੁਨੀਲ ਨਾਗਪਾਲ) - ਪਿਛਲੇ ਕਾਫੀ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਫਾਜ਼ਿਲਕਾ ਦਾ ਅਬੋਹਰ ਇਲਾਕਾ ਪਾਣੀ ਨਾਲ ਨੱਕੋ-ਨੱਕ ਭਰ ਗਿਆ ਹੈ, ਜਿਸ ਦੀਆਂ ਗਲੀਆਂ ਅਤੇ ਚੌਰਾਹਿਆਂ 'ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸਥਾਨਕ ਇਲਾਕੇ 'ਚ ਰਹਿ ਰਹੇ ਲੋਕ ਪਾਣੀ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਬੱਚਿਆਂ ਨੂੰ ਵੀ ਸਕੂਲ ਜਾਣ ਲਈ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਭਾਰੀ ਮੀਂਹ ਨੇ ਜਿੱਥੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ, ਉਥੇ ਹੀ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਡਰੇਨ ਓਵਰਫਲੋਅ ਹੋ ਜਾਣ 'ਤੇ ਖੇਤ ਦਰਿਆ ਦਾ ਰੂਪ ਧਾਰਨ ਕਰ ਰਹੇ ਹਨ, ਜਿਨ੍ਹਾਂ 'ਚ ਲੱਗੇ ਝੋਨੇ ਦੇ ਬੂਟੇ ਵਿਖਾਈ ਹੀ ਨਹੀਂ ਦੇ ਰਹੇ। ਕਿਸਾਨਾਂ ਨੇ ਆਪਣੇ ਦੁਖੜਾ ਸੁਣਾਉਂਦੇ ਹੋਏ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
![PunjabKesari](https://static.jagbani.com/multimedia/11_35_098615495fzr-ll.jpg)
ਉਧਰ ਮੀਂਹ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਪਟਵਾਰੀ ਨੇ ਮੰਨਿਆ ਕਿ ਮੀਂਹ ਕਾਰਨ ਹਾਲਤ ਬਹੁਤ ਖਰਾਬ ਹੋ ਚੁੱਕੇ ਹਨ ਪਰ ਜੇਕਰ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਜਲਦ ਸਾਰਾ ਇਲਾਕਾ ਪਾਣੀ ਦੀ ਭੇਟ ਚੜ੍ਹ ਜਾਵੇਗਾ। ਉਨ੍ਹਾਂ ਸਰਕਾਰ ਦੇ ਹੁਕਮਾਂ ਤੋਂ ਬਾਅਦ ਗਿਰਦਾਵਰੀ ਕਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਦੀ ਗੱਲ ਕਹੀ ਹੈ।
ਕਰਤਾਰਪੁਰ ਕੋਰੀਡੋਰ ਦੇ ਦੋਵਾਂ ਪਾਸੇ ਰੋਕਾਂ ਲੱਗਣ ਕਾਰਨ ਕਿਸਾਨ ਪਰੇਸ਼ਾਨ
NEXT STORY