ਫਿਰੋਜ਼ਪੁਰ (ਕੁਮਾਰ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਰੂਪ ਵਿਚ 95 ਲੱਖ 4 ਹਜ਼ਾਰ 23 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਆਈ. ਪੀ. ਸੀ. ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜੋਈਆਂ ਵਾਲਾ ਨੇ ਐੱਸ.ਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਜਿਸ ਵਿਚ ਉਕਤ ਨੇ ਦੋਸ਼ ਲਾਇਆ ਕਿ ਹਰੀਸ਼ ਡੋਗਰਾ ਵਾਸੀ ਸੰਨੀ ਇਨਕਲੇਵ ਮੋਹਾਲੀ, ਕੁਲਦੀਪ ਸਿੰਘ ਰੰਧਾਵਾ ਵਾਸੀ ਚੰਡੀਗੜ੍ਹ, ਆਸ਼ੀਸ਼ ਮਨਚੰਦਾ ਵਾਸੀ ਮਨੀ ਮਾਜਰਾ ਅਤੇ ਮਨਜੀਤ ਸਿੰਘ ਵਾਸੀ ਅਜੀਤਵਾਲ ਨੇ ਉਨ੍ਹਾ ਨੂੰ ਵਿਦੇਸ਼ ਭੇਜਣ ਦੇ ਬਹਾਨੇ 95 ਲੱਖ 4 ਹਜ਼ਾਰ 23 ਰੁਪਏ ਲਏ ਸਨ ਪਰ ਅੱਜ ਤੱਕ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਦਿੱਤੇ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਤਿੰਨ ਥਾਣਿਆਂ ਦੀ ਪੁਲਸ ਨੇ ਘੇਰਿਆ ਪਿੰਡ ਮੰਡੌਰ, ਵੱਡੀ ਗਿਣਤੀ 'ਚ ਤਾਇਨਾਤ ਹੋਏ ਜਵਾਨ
NEXT STORY