ਮੋਗਾ (ਗੋਪੀ ਰਾਊਕੇ) - ਵਿਸ਼ਵ ਪੱਧਰ ’ਤੇ ਪਿਛਲੇ ਡੇਢ ਸਾਲ ਤੋਂ ਫੈਲੀ ਕੋਰੋਨਾ ਵਾਇਰਸ ਕਰਕੇ ਪਿਛਲੇ ਇਕ ਸਾਲ ਤੋਂ ਵਿਦੇਸ਼ ਜਾ ਕੇ ਪੜ੍ਹਾਈ ਜ਼ਰੀਏ ਸਥਾਪਿਤ ਹੋਣ ਦੇ ਚਾਹਵਾਨ ਨੌਜਵਾਨ ਵਿਦੇਸ਼ ਦੀ ਧਰਤੀ ’ਤੇ ਪੈਰ ਰੱਖਣੋਂ ‘ਖੁੰਝਦੇ’ ਆ ਰਹੇ ਸਨ। ਕੁਝ ਸਮਾਂ ਪਹਿਲਾਂ ਇਹ ਨੌਜਵਾਨ ਵੀਜ਼ਾ ਲੱਗਣ ਮਗਰੋਂ ਕੈਨੇਡੀਅਨ ਅੰਬੈਸੀ ਤੋਂ ਮਨਜ਼ੂਰੀ ਲੈ ਕੇ ਕੈਨੇਡਾ ਜਾਣ ਲੱਗੇ ਹਨ ਪਰ ਕੁਝ ਦਿਨ ਪਹਿਲਾਂ ਇਕ ਮਹੀਨੇ ਲਈ ਕੈਨੇਡਾ ਵੱਲੋਂ ਸਾਰੀਆਂ ਹਵਾਈ ਉਡਾਣਾਂ 24 ਮਈ ਤੱਕ ਬੰਦ ਕਰਨ ਦੇ ਦਿੱਤੇ ਫ਼ੈਸਲੇ ਮਗਰੋਂ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੇ ਸੁਫ਼ਨਿਆਂ ਨੂੰ ‘ਕੋਰੋਨਾ’ ਚਿੰਬੜ ਗਿਆ ਹੈ। ਅਜਿਹੀ ਸਥਿਤੀ ਤੋਂ ਪਰੇਸ਼ਾਨ ਨੌਜਵਾਨਾਂ ਨੂੰ ਇਕ ਵਾਰ ਫਿਰ ਤੋਂ ਆਪਣਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਦੱਸ ਦੇਈਏ ਕਿ ਪਿਛਲੇ ਸਾਲ ਜਦੋਂ ਮਾਰਚ ਮਹੀਨੇ ਲਾਕਡਾਊਨ ਕਰ ਕੇ ਅੰਬੈਸੀਆਂ ਬੰਦ ਹੋਈਆਂ ਸਨ ਤਾਂ ਨੌਜਵਾਨ ਲਗਭਗ 8 ਤੋਂ 10 ਮਹੀਨੇ ਵੀਜ਼ਾ ਮਿਲਣ ਮਗਰੋਂ ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਨੂੰ ਤਰਸ ਗਏ ਹਨ ਅਤੇ ਇਹੋ ਖਦਸ਼ਾ ਨੌਜਵਾਨਾਂ ਨੂੰ ਹੁਣ ਦਿਖਾਈ ਦੇ ਰਿਹਾ ਹੈ। ‘ਜਗ ਬਾਣੀ’ ਵੱਲੋਂ ਇਸ ਸਬੰਧ ’ਚ ਵਿਸ਼ੇਸ਼ ਰਿਪੋਰਟ ਇਕੱਤਰ ਕਰਨ ਲਈ ਜਦੋਂ ਮੋਗਾ ਦੇ ਨੇੜਲੇ ਲਾਲਾ ਲਾਜਪਤ ਰਾਏ ਮਾਰਕੀਟ, ਫਿਰੋਜ਼ਪੁਰ ਰੋਡ, ਸ਼ਹੀਦ ਭਗਤ ਸਿੰਘ ਮਾਰਕੀਟ ਅਤੇ ਲੁਧਿਆਣਾ ਰੋਡ ’ਤੇ ਬਣੇ ਵੱਡੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦਾ ਦੌਰਾ ਕੀਤਾ ਗਿਆ ਤਾਂ ਇਨ੍ਹਾਂ ਸੈਂਟਰਾਂ ’ਚ ਪੁਰੀ ਤਰ੍ਹਾਂ ‘ਸੁੰਨ’ ਪਸਰੀ ਹੋਈ ਸੀ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਇਨ੍ਹਾਂ ਮਾਰਕੀਟ ਦੇ ਸੈਂਟਰ ‘ਡਾਲਰਾਂ ਦੀ ਮੰਡੀ’ ਦੇ ਨਾਮ ਜਾਣੇ ਜਾਂਦੇ ਸਨ ਪਰ ਹੁਣ ਇਨ੍ਹਾਂ ਸੈਂਟਰਾਂ ’ਚ ਕਿੱਧਰੇ ਵੀ ‘ਚਹਿਲ-ਪਹਿਲ’ ਨਹੀਂ, ਜਦੋਂਕਿ ਪਹਿਲਾਂ ਇਨ੍ਹਾਂ ਸੈਂਟਰਾਂ ਦੇ ਸੰਚਾਲਕਾਂ ਦਾ ਕੰਮ ਬੇਹੱਦ ਸਾਫ਼-ਸੁਥਰਾ ਹੋਣ ਕਰ ਕੇ ਇਥੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਸੀ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਦੱਸਣਾ ਬਣਦਾ ਹੈ ਕਿ ਮਾਲਵਾ ਖਿੱਤੇ ਦੇ ਬਠਿੰਡਾ ਮਗਰੋਂ ਮੋਗਾ ਵਿਖੇ ਆਈਲੈਟਸ ਅਤੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਾ ਕੰਮ ਚੰਗਾ ਹੁੰਦਾ ਸੀ, ਜਦੋਂਕਿ ਹੁਣ ਪਤਾ ਲੱਗਾ ਹੈ ਕਿ ਮੋਗਾ ਦੇ ਕਈ ਛੋਟੇ ਆਈਲੈਟਸ ਅਤੇ ਵੀਜ਼ਾ ਸੈਂਟਰ ਪਿਛਲੇ ਇਕ ਸਾਲ ਦੌਰਾਨ ਮਾੜੀ ਆਰਥਿਕ ਹਾਲਤ ਕਰ ਕੇ ਬੰਦ ਹੋ ਗਏ ਹਨ ਅਤੇ ਹੁਣ ਮੁੜ ਇਹੋ ਜਿਹੇ ਹਾਲਤ ਬਣਨ ਲੱਗੇ ਹਨ। ਮਿਲੇ ਵੇਰਵਿਆਂ ਅਨੁਸਾਰ ਮੋਗਾ ਜ਼ਿਲ੍ਹੇ ’ਚ 300 ਤੋਂ ਵਧੇਰੇ ਆਈਲੈਟਸ ਅਤੇ ਵੀਜ਼ਾ ਸੈਂਟਰ ਹਨ, ਜਿਨ੍ਹਾਂ ’ਚੋਂ ਦਰਜਨਾਂ ਬੰਦ ਹੋਣ ਕਿਨਾਰੇ ਹਨ ਅਤੇ ਕੁਝ ਬੰਦ ਹੋ ਵੀ ਚੁੱਕੇ ਹਨ।
ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਵਿਦੇਸ਼ਾਂ ਦੀਆਂ ਬੁੱਕ ਟਿਕਟਾਂ ਦੀ ਤਰੀਕ ਇਕ ਮਹੀਨਾ ਅੱਗੇ ਪਾਈ : ਆਸ਼ੂ ਹਾਂਡਾ
ਮੋਗਾ ਵਿਖੇ ਵਿਦੇਸ਼ੀ ਹਵਾਈ ਟਿਕਟਾਂ ਦੀ ਵਿਕਰੀ ਦੇ ਵੱਡੇ ਕਾਰੋਬਾਰੀ ਆਸ਼ੂ ਹਾਂਡਾ ਨੇ ਸੰਪਰਕ ਕਰਨ ’ਤੇ ਆਖਿਆ ਕਿ ਵਿਦੇਸ਼ਾਂ ਦੀਆਂ ਬੁੱਕ ਟਿਕਟਾਂ ਦੀ ਏਅਰਲਾਈਨ ’ਤੇ ਇਕ ਮਹੀਨਾ ਤਰੀਕੇ ਅੱਗੇ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਟਿਕਟਾਂ ਰੱਦ ਕਰਵਾਉਣੀਆਂ ਹਨ ਤਾਂ ਇਸ ਨਾਲ ਗਾਹਕ ਦਾ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਇਸੇ ਕਰਕੇ ਲੋਕ ਇਕ ਮਹੀਨੇ ਬਾਅਦ ਵਿਦੇਸ਼ ਜਾ ਸਕਣਗੇ।
ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?
ਘੁੰਮਣ ਲਈ ਇਕੋ-ਇਕ ਬਾਕੀ ਬਚੇ ਦੁਬੱਈ ਦੀਆਂ ਉਡਾਣਾਂ ਵੀ ਬੰਦ
ਸੈਲਾਨੀਆਂ ਦੇ ਘੁੰਮਣ ਲਈ ਸਿੰਘਾਪੁਰ, ਮਲੇਸ਼ੀਆ, ਥਾਈਲੈਂਡ, ਇੰਡੋਨੇਸ਼ੀਆ ਵਰਗੇ ਮੁਲਕ ਤਾਂ ਪਹਿਲਾਂ ਹੀ ਬੰਦ ਸਨ ਅਤੇ ਇਕੋ-ਇਕ ਦੁਬਈ ਦੀ ਧਰਤੀ ’ਤੇ ਲੋਕ ਜਾ ਕੇ ਮੌਜ-ਮਸਤੀ ਕਰ ਸਕਦੇ ਸਨ ਪਰ ਕੁਝ ਦਿਨ ਪਹਿਲਾਂ ਦੁਬਈ ਦੀਆਂ ਉਡਾਣਾਂ ਬੰਦ ਕਰਨ ਦੇ ਫ਼ੈਸਲੇ ਨਾਲ ਦੁਬਈ ਘੁੰਮਣ ਜਾਣ ਵਾਲੇ ਲੋਕਾਂ ਦੇ ਸੁਫ਼ਨੇ ਧਰੇ-ਧਰਾਏ ਰਹਿ ਗਏ ਹਨ।
22 ਮਈ ਤੋਂ ਬਾਅਦ ਕੈਨੇਡਾ ਜਾ ਸਕਣਗੇ ਵਿਦਿਆਰਥੀ : ਦੀਪਕ ਮਨਚੰਦਾ
ਇਸੇ ਦੌਰਾਨ ਗੋ-ਗਲੋਬਲ ਮੋਗਾ ਦੇ ਡਾਇਰੈਕਟਰ ਦੀਪਕ ਮਨਚੰਦਾ ਦਾ ਕਹਿਣਾ ਸੀ ਕਿ ਹੁਣ 22 ਮਈ ਤੋਂ ਬਾਅਦ ਹੀ ਮਈ ਇਨਟੇਕ ਵਾਲੇ ਵਿਦਿਆਰਥੀ ਕੈਨੇਡਾ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਕ ਮਹੀਨੇ ਉਡਾਣਾ ਬੰਦ ਹੋਣ ਨਾਲ ਕਾਰੋਬਾਰ ਜ਼ਰੂਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਜੈਪਾਲ ਗਿਰੋਹ ਦਾ ਲੋੜੀਂਦਾ ਗੈਂਗਸਟਰ ਝਾਰਖੰਡ ਤੋਂ ਗ੍ਰਿਫ਼ਤਾਰ
NEXT STORY