ਮੋਗਾ (ਵਿਸ਼ੇਸ਼) - ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਦੇ ਕਿਸਾਨਾਂ ਵਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਅੰਦੋਲਨ ਤਹਿਤ ਹੀ ਕਿਸਾਨਾਂ ਵਲੋਂ ਮੋਗੇ ਨਜ਼ਦੀਕ ਅਡਾਨੀ ਸਮੂਹ ਵਲੋਂ ਬਣਾਇਆ ਸਾਇਲੋ ਦਾ ਘਿਰਾਓ ਵੀ ਕੀਤਾ ਗਿਆ ਅਤੇ ਉੱਥੇ ਅਨਾਜ ਦੀ ਹਰ ਤਰ੍ਹਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ। ਇਹ ਸਾਇਲੋ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵਲੋਂ ਆਪਣੀ ਭੰਡਾਰਣ ਸਮਰੱਥਾ ਨੂੰ ਵਧਾਉਣ ਲਈ ਪਬਲਿਕ-ਪ੍ਰਾਈਵੇਟ ਹਿੱਸੇਦਾਰੀ (ਪੀ. ਪੀ. ਪੀ.) ਦੇ ਤਹਿਤ ਬਣਵਾਇਆ ਗਿਆ ਹੈ। ਇੱਥੇ ਭੰਡਾਰਣ ਦੇ ਬਦਲੇ ਏਜੰਸੀ ਨੂੰ ਸਮੇਂ ਦੇ ਹਿਸਾਬ ਨਾਲ ਕਰੋੜਾਂ ਰੁਪਏ ਅਡਾਨੀ ਸਮੂਹ ਨੂੰ ਅਦਾ ਕਰਨੇ ਪੈਂਦੇ ਹਨ। ਹੁਣ ਜਦੋਂ ਪਿਛਲੇ ਕਰੀਬ 4 ਮਹੀਨਿਆਂ ਤੋਂ ਕਿਸਾਨਾਂ ਨੇ ਇਸ ਸਾਇਲੋ ਨੂੰ ਘੇਰ ਕੇ ਹਰ ਤਰ੍ਹਾਂ ਦੀ ਗਤੀਵਿਦੀ ਨੂੰ ਬੰਦ ਕੀਤਾ ਹੋਇਆ ਹੈ ਤਾਂ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸਦਾ ਨੁਕਸਾਨ ਕਿਸ ਨੂੰ ਹੋ ਰਿਹਾ ਹੈ। ਅਡਾਨੀ ਸਮੂਹ ਨੂੰ ਜਾਂ ਸਰਕਾਰੀ ਏਜੰਸੀ ਨੂੰ?
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਜ਼ਿਕਰਯੋਗ ਹੈ ਕਿ ਭਾਰਤੀ ਖੁਰਾਕ ਨਿਗਮ ਨੇ ਪੀ. ਪੀ. ਪੀ. ਮੋਡ ’ਤੇ 2 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਸਟੀਲ ਸਾਇਲੋ ਦੀ ਉਸਾਰੀ ਅਡਾਨੀ ਐਗਰੋ ਲਾਜਿਸਟਿਕ ਲਿਮਟਿਡ ਵਲੋਂ ਮੋਗੇ ਦੇ ਪਿੰਡ ਡਗਰੂ ਵਿਚ ਕਰਵਾਈ ਗਈ ਹੈ। ਇਹ ਸਾਇਲੋ ਕਿਸਾਨਾਂ ਦੀਆਂ ਉਪਜਾਂ ਨੂੰ ਲਿਆਉਣ ਲਈ ਬਿਹਤਰ ਸੜਕੀ ਨੈੱਟਵਰਕ ਦੇ ਨਾਲ-ਨਾਲ ਇੱਥੋਂ ਅਨਾਜ ਨੂੰ ਦੂਜੇ ਰਾਜਾਂ ਵਿੱਚ ਭੇਜਣ ਲਈ ਰੇਲ ਸਹੂਲਤ ਨਾਲ ਵੀ ਜੁੜਿਆ ਹੋਇਆ ਹੈ। ਅਨਾਜ ਨੂੰ ਖ਼ਰਾਬ ਹੋਣ ਤੋਂ ਰੋਕਣ ਲਈ ਤੁਰੰਤ ਸੁਰੱਖਿਅਤ ਜਗ੍ਹਾ ’ਤੇ ਸ਼ਿਫਟ ਕਰਨ ਲਈ ਇਸਦੀ ਜ਼ਰੂਰਤ ਰਹਿੰਦੀ ਹੈ, ਜਿਸ ਕਾਰਨ ਸਾਇਲੋ ਦੇ ਯਾਰਡ ’ਚ ਪੂਰਾ ਰੇਲ ਹੈੱਡ ਤਿਆਰ ਕਰਵਾਇਆ ਗਿਆ ਹੈ। ਹਰ ਸਾਲ ਲਗਭਗ 1,00,000 ਮੀਟ੍ਰਿਕ ਟਨ ਕਣਕ ਸਾਇਲੋ ’ਚੋਂ ਕੱਢ ਕੇ ਦੂਜੀਆਂ ਥਾਂਵਾਂ ’ਤੇ ਭੇਜੀ ਜਾਂਦੀ ਹੈ ਅਤੇ ਸੀਜ਼ਨ ਵਿਚ 1,00,000 ਮੀਟ੍ਰਿਕ ਟਨ ਨਵੀਂ ਕਣਕ ਸਾਇਲੋ ’ਚ ਸਟੋਰ ਕੀਤੀ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਕਿਸਾਨਾਂ ਵਲੋਂ ਸਾਇਲੋ ਦੇ ਬਾਹਰ ਲਾਏ ਗਏ ਲਗਾਤਾਰ ਧਰਨੇ ਕਾਰਨ ਇਸ ਸਾਲ ਸਿਰਫ਼ 40,000 ਟਨ ਕਣਕ ਸਾਇਲੋ ’ਚੋਂ ਬਾਹਰ ਭੇਜੀ ਜਾ ਸਕੀ ਸੀ। ਇਸ ਧਰਨੇ ਕਾਰਨ ਸਾਇਲੋ ਵਿੱਚ ਖਰੀਦ ਪ੍ਰਕਿਰਿਆ ਅਜੇ ਵੀ ਪੂਰੀ ਤਰ੍ਹਾਂ ਠੱਪ ਪਈ ਹੈ। ਜੇਕਰ ਧਰਨਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਇਲੋ ਵਿਚ ਤਕਰੀਬਨ 40,000 ਮੀਟ੍ਰਿਕ ਟਨ ਦੀ ਜਗ੍ਹਾ ਬਚੀ ਰਹੇਗੀ ਪਰ ਇਸ ਖਾਲੀ ਜਗ੍ਹਾ ਲਈ ਸਰਕਾਰੀ ਏਜੰਸੀ ਨੂੰ 10 ਕਰੋੜ ਰੁਪਏ ਤਕ ਦਾ ਕਿਰਾਇਆ/ਖਰਚਾ ਦੇਣਾ ਹੀ ਪਵੇਗਾ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਮੋਗਾ ਖੇਤਰ ਵਿਚ 1,00,000 ਮੀਟ੍ਰਿਕ ਟਨ ਦੀ ਸਟੋਰੇਜ ਸਪੇਸ ਦੀ ਕਮੀ ਸਾਹਮਣੇ ਆਵੇਗੀ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਰਾਮ ਭਰੋਸੇ ਨੀਲੇ ਅਸਮਾਨ ਹੇਠ ਖੁੱਲ੍ਹੇ ਵਿੱਚ ਸਟੋਰ ਕਰਨਾ ਪਵੇਗਾ। ਇਸ ਨਾਲ ਅਨਾਜ ਦੇ ਖ਼ਰਾਬ ਹੋਣ ਦੇ ਨਾਲ-ਨਾਲ ਰਾਜ ਦੀ ਖਰੀਦ ਏਜੰਸੀਆਂ ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ। ਜਗ੍ਹਾ ਦੀ ਘਾਟ ਦਾ ਇਹ ਦਬਾਅ ਅਗਲੀ ਝੋਨੇ ਦੀ ਸਪਲਾਈ ’ਚ ਵੀ ਰੁਕਾਵਟ ਪਾਵੇਗਾ, ਜੋ ਏਜੰਸੀਆਂ ਦੇ ਨੁਕਸਾਨ ਵਿਚ ਹੋਰ ਵਾਧਾ ਕਰੇਗਾ।
ਪੜ੍ਹੋ ਇਹ ਵੀ ਖਬਰ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਸਾਇਲੋ ਦੀ ਸਹੂਲਤ ਬੰਦ ਹੋਣ ਨਾਲ ਕਿਸਾਨਾਂ ਨੂੰ ਮੁਸ਼ਕਲ ਪੇਸ਼ ਆਵੇਗੀ, ਕਿਉਂਕਿ ਮੰਡੀਆਂ ’ਚ ਹੋਰ ਭੀੜ ਵਧੇਗੀ। ਜੋ 1,00,000 ਮੀਟ੍ਰਿਕ ਟਨ ਭੰਡਾਰਣ ਸਾਇਲੋ ਵਿਚ ਹੋ ਜਾਣਾ ਸੀ, ਉਹ ਹੁਣ ਨਹੀਂ ਹੋ ਸਕੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਜਾਣਾ ਪਵੇਗਾ, ਜਿਸ ਕਾਰਨ ਖਰੀਦ ਵਿਚ ਦੇਰੀ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪੈ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਦੇਸ਼ ਦੀ ਆਰਥਿਕਤਾ ਅਤੇ ਉਨ੍ਹਾਂ ਦੀ ਫ਼ਸਲ ਦੀ ਸੰਭਾਲ ਨਾਲ ਜੁੜੇ ਇਸ ਮੁੱਦੇ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਸਿੱਧੂ ਦੇ ਦੋਸ਼ਾਂ 'ਤੇ ਸਪੱਸ਼ਟੀਕਰਨ ਦੇਣ ਕੈਪਟਨ ਅਮਰਿੰਦਰ ਸਿੰਘ : ਜਿਆਣੀ
NEXT STORY