ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਵਿਚ ਮੰਗਲਵਾਰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਦੋ ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਹਨ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਅਤੇ ਗੁਰਸਿਮਰਨ ਸਿੰਘ ਵਾਸੀ ਪਿੰਡ ਸਲਾਨਾ ਦੂਲਾ ਸਿੰਘ ਦੇ ਰੂਪ ਵਿਚ ਹੋਈ ਹੈ। ਦੋਵੇਂ 12ਵੀਂ ਜਮਾਤ ਦੇ ਵਿਦਿਆਰਥੀ ਸਨ। ਇਸ ਹਾਦਸੇ ਵਿਚ ਦੋ ਹੋਰ ਨਾਬਾਲਗ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਦਰਅਸਲ ਪਿੰਡ ਰਾਏਪੁਰ ਚੌਬਦਾਰਾਂ ਵਿਚ ਮਲਕੀਤ ਸਿੰਘ ਦੇ ਰਿਸ਼ਤੇਦਾਰ ਨਿਰਭੈਅ ਸਿੰਘ ਦਾ ਪੁਰਾਣਾ ਮਕਾਨ ਸੀ। ਇਸ ਨੂੰ ਤੋੜ ਕੇ ਨਵਾਂ ਬਣਾਉਣਾ ਸੀ।
ਇਹ ਵੀ ਪੜ੍ਹੋ : ਪਟਿਆਲਾ ਜੇਲ 'ਚ ਬੰਦ ਖ਼ਤਰਨਾਕ ਗੈਂਗਸਟਰ ਰੰਮੀ ਮਛਾਨਾ 'ਤੇ ਵੱਡਾ ਖੁਲਾਸਾ, ਸਾਹਮਣੇ ਆਈ ਇਹ ਗੱਲ
ਇਸ ਲਈ ਮਲਕੀਤ ਸਿੰਘ ਪਿੰਡੋਂ ਹੀ ਆਪਣੇ ਦੋਸਤਾਂ ਜਸ਼ਨਪ੍ਰੀਤ ਸਿੰਘ, ਗੁਰਸਿਮਰਨ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਨਾਲ ਲੈ ਕੇ ਮਕਾਨ ਤੋੜਨ ਲੱਗ ਗਿਆ। ਜਦੋਂ ਉਹ ਮਕਾਨ ਤੋਂ ਪੁਰਾਣੇ ਗਾਰਡਰ ਅਤੇ ਇੱਟਾਂ ਕੱਢ ਰਹੇ ਸਨ ਤਾਂ ਲੋਹੇ ਦਾ ਇਕ ਗਾਰਡਰ ਡਿੱਗ ਗਿਆ, ਜਿਸ ਕਾਰਣ ਮਕਾਨ ਡਿੱਗ ਗਿਆ ਅਤੇ ਮਕਾਨ ਦੇ ਮਲਬੇ ਹੇਠਾਂ ਚਾਰੇ ਦੱਬੇ ਗਏ।
ਇਹ ਵੀ ਪੜ੍ਹੋ : ਚੌਕੀਮਾਨ ਨੇੜੇ ਵੱਡੀ ਵਾਰਦਾਤ, ਲੁਟੇਰਿਆਂ ਨੇ 9 ਲੱਖ ਰੁਪਏ ਲੁੱਟਣ ਤੋਂ ਬਾਅਦ ਡਰਾਈਵਰ ਦਾ ਕੀਤਾ ਕਤਲ
ਇਸ ਦੌਰਾਨ ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਚਾਰਾਂ ਨੂੰ ਮਲਬੇ ਹੇਠੋਂ ਕੱਢਿਆ ਪਰ ਉਦੋਂ ਤਕ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ ਜਦਕਿ ਮਲਕੀਤ, ਗੁਰਸਿਮਰਨ ਅਤੇ ਗੁਰਸੇਵਕ ਸਿੰਘ ਗੰਭੀਰ ਜ਼ਖਮੀ ਸਨ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਅਮਲੋਹ ਲਿਜਾਇਆ ਗਿਆ। ਜਿਥੇ ਗੁਰਸਿਮਰਨ ਨੂੰ ਨਾਜ਼ੁਕ ਹਾਲਤ ਹੋਣ ਕਾਰਣ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੇ ਮੁੱਦੇ ’ਤੇ ਮਜੀਠੀਆ ਅਤੇ ਸਿਰਸਾ ਆਹਮੋ-ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਜਟ ਇਜਲਾਸ : 'ਅਕਾਲੀ ਦਲ' ਤੇ 'ਆਪ' ਨੇ ਨਾਅਰੇਬਾਜ਼ੀ ਕਰਦਿਆਂ ਸਦਨ 'ਚੋਂ ਕੀਤਾ ਵਾਕਆਊਟ
NEXT STORY