ਬਠਿੰਡਾ (ਵਰਮਾ)- ਖ਼ਤਰਨਾਕ ਗੈਂਗਸਟਰ ਰੰਮੀ ਮਛਾਨਾ, ਜੋ ਕਿ ਪਟਿਆਲਾ ਜੇਲ ’ਚ ਇਕ ਕਤਲ ਕੇਸ ’ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ, ਉੱਤੇ ਕਰੀਬ 34 ਕੇਸ ਦਰਜ ਹਨ ਅਤੇ ਉਹ ਇਕ ਨਵਾਂ ਗਿਰੋਹ ਬਣਾਉਣ ਲਈ ਜੇਲ ’ਚ ਬੈਠਾ ਸੀ, ਜਿਸ ਬਾਰੇ ਪੁਲਸ ਨੂੰ ਪਤਾ ਲੱਗ ਗਿਆ। ਬਠਿੰਡਾ ਪੁਲਸ ਨੇ ਇਸ ਤੋਂ ਪਹਿਲਾਂ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਪੁਲਸ ਨੇ 2 ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਖ਼ਤਰਨਾਕ ਗੈਂਗਸਟਰ ਰੰਮੀ ਮਛਾਨਾ ਲਈ ਕੰਮ ਕਰਦੇ ਹਨ ਅਤੇ ਅਸਲਾ ਵੀ ਉਸਦੇ ਸੰਪਰਕ ਰਾਹੀਂ ਮਿਲਿਆ ਸੀ।
ਇਹ ਵੀ ਪੜ੍ਹੋ : ਚੌਕੀਮਾਨ ਨੇੜੇ ਵੱਡੀ ਵਾਰਦਾਤ, ਲੁਟੇਰਿਆਂ ਨੇ 9 ਲੱਖ ਰੁਪਏ ਲੁੱਟਣ ਤੋਂ ਬਾਅਦ ਡਰਾਈਵਰ ਦਾ ਕੀਤਾ ਕਤਲ
ਇਸ ਗੱਲ ਦਾ ਖੁਲਾਸਾ ਆਈ. ਜੀ. ਬਠਿੰਡਾ ਜ਼ੋਨ ਜਸਕਰਨ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ, ਜਦੋਂਕਿ ਐੱਸ. ਐਸ. ਪੀ. ਭੁਪਿੰਦਰਜੀਤ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਮੁਖਬਰੀ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਉਨ੍ਹਾਂ ਤੋਂ ਅਸਲਾ ਵੀ ਬਰਾਮਦ ਕੀਤਾ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਗੈਂਗਸਟਰ ਰਮਨਦੀਪ ਸਿੰਘ ਉਰਫ ਰੰਮੀ ਮਛਾਣਾ ਦਾ ਨਾਮ ਸਾਹਮਣੇ ਆਇਆ। ਫੜੇ ਗਏ ਤਿੰਨ ਮੁਲਜ਼ਮਾਂ ਦੇ ਆਧਾਰ ’ਤੇ, ਪੁਲਸ ਨੇ ਤਕਨੀਕੀ ਸਹਾਇਤਾ ਨਾਲ ਗੈਂਗਸਟਰ ਦਾ ਫੋਨ ਟਰੈਪ ਲਗਾ ਕੇ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਉਸਦੇ ਇਕ ਸਾਥੀ ਜਗਸੀਰ ਸਿੰਘ ਉਰਫ (ਜੱਗਾ) ਸਰਪੰਚ ਪੁੱਤਰ ਬਚਿੱਤਰ ਸਿੰਘ, ਵਸਨੀਕ ਕਿਲਿਆਂ ਵਾਲਾ ਨੂੰ ਕਾਬੂ ਕੀਤਾ ਅਤੇ ਉਸਦੇ ਕੋਲੋਂ 4 ਪਿਸਤੌਲ ਅਤੇ 17 ਕਾਰਤੂਸ ਅਤੇ ਇਕ ਸਕਾਰਪੀਓ ਕਾਰ ਬਰਾਮਦ ਕੀਤੀ। ਉਸ ਉੱਤੇ ਪਹਿਲਾਂ ਹੀ 23 ਕੇਸ ਦਰਜ ਹਨ।
ਇਹ ਵੀ ਪੜ੍ਹੋ : 16 ਸਾਲਾ ਕੁੜੀ ਨੇ ਘਰ ਵਿਚ ਸ਼ੱਕੀ ਹਾਲਾਤ 'ਚ ਫਾਹਾ ਲੈ ਕੀਤੀ ਖ਼ੁਦਕੁਸ਼ੀ, ਡੂੰਘੇ ਸਦਮੇ 'ਚ ਪਰਿਵਾਰ
ਆਈ.ਜੀ. ਨੇ ਦੱਸਿਆ ਕਿ ਉਕਤ ਗੈਂਗਸਟਰ ਨੂੰ ਸੀ. ਆਈ. ਏ. 2 ਪੁਲਸ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਉਸਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਤਿੰਨ ਪਿਸਤੌਲ ਅਤੇ 14 ਜਿੰਦਾ ਕਾਰਤੂਸ, ਇਕ ਮੋਬਾਇਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਤੋਂ ਹਥਿਆਰ ਮੰਗਵਾਉਂਦਾ ਸੀ, ਜਿਸਦਾ ਖਾਤਾ ਐੱਸ. ਬੀ. ਆਈ. ਬੈਂਕ ’ਚ ਹੈ। ਉਸਨੇ ਦੱਸਿਆ ਕਿ ਹੁਣ ਤੱਕ ਉਸਨੇ ਅਸਲਾ ਖਰੀਦਣ ਲਈ ਉੱਤਰ ਪ੍ਰਦੇਸ਼ ਦੇ ਸਪਲਾਇਰ ਦੇ ਖਾਤੇ ’ਚ 4 ਲੱਖ ਰੁਪਏ ਜਮ੍ਹਾ ਕਰਵਾਏ ਹਨ, ਜੋ ਉਸਨੂੰ ਨਿਰੰਤਰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ। ਫਿਲਹਾਲ ਪੁਲਸ ਨੇ ਉਕਤ ਸਪਲਾਇਰ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਸਦੀ ਗ੍ਰਿਫਤਾਰੀ ਬਾਕੀ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵਿਆਹੁਤਾ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਧਾਨ ਸਭਾ ਬਾਹਰ ਅਕਾਲੀਆਂ ਦਾ ਜ਼ਬਰਦਸਤ ਹੰਗਾਮਾ, ਦੀਪ ਸਿੱਧੂ ਮੁੱਦੇ 'ਤੇ ਮਜੀਠੀਆ ਨੇ ਫਿਰ ਕਹੀ ਇਹ ਗੱਲ
NEXT STORY