ਫਤਿਹਗੜ੍ਹ ਸਾਹਿਬ : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਪ੍ਰਵਾਸੀ ਪਰਿਵਾਰ ਨਾਲ ਸਬੰਧਤ ਇਕ 6 ਸਾਲਾ ਬੱਚੇ ਦੀ ਸੂਏ ਵਿਚ ਡਿੱਗ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਖੇਡਦਾ-ਖੇਡਦਾ ਸੂਏ ਵਿਚ ਡਿੱਗ ਗਿਆ ਜਿਸ ਕਾਰਨ ਉਹ ਸੂਏ ਦੇ ਚੱਲਦੇ ਪਾਣੀ ਨਾਲ ਵਹਿਣ ਕਾਰਨ ਕਾਫੀ ਅੱਗੇ ਤੱਕ ਚਲਾ ਗਿਆ ਅਤੇ ਪਾਣੀ ਵਿਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਸ਼ਰਾਬ ਕਿੰਗ ਦੇ ਘਰ ਅਤੇ ਟਿਕਾਣਿਆਂ 'ਤੇ ਰੇਡ, ਤੜਕਸਾਰ ਪਹੁੰਚੀਆਂ ਈ. ਡੀ. ਦੀਆਂ ਟੀਮਾਂ
ਇਸ ਘਟਨਾ ਦਾ ਪਤਾ ਜਦੋਂ ਪਰਿਵਾਰ ਨੂੰ ਲੱਗਾ ਤਾਂ ਪਰਿਵਾਰ ਨੇ ਸੂਏ ਵਿਚ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ, ਇਸ ਦੌਰਾਨ ਘਟਨਾ ਸਥਾਨ ਤੋਂ ਕਾਫੀ ਦੂਰ ਜਾ ਕੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਉਧਰ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸੂਏ 'ਤੇ ਅਜਿਹੇ ਹਾਦਸੇ ਨਾ ਵਾਪਰਣ ਇਸ ਲਈ ਪ੍ਰਸ਼ਾਸਨ ਸੂਏ ਦੇ ਆਲੇ ਦੁਆਲੇ ਪੁਖਤਾ ਪ੍ਰਬੰਧ ਕਰੇ। ਛੇ ਸਾਲਾ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਵਿਆਹ ਮੌਕੇ ਡੀ. ਜੇ. 'ਤੇ ਨੱਚਦਿਆਂ ਨਿੱਕੀ ਜਿਹੀ ਗੱਲ 'ਤੇ ਹੋਇਆ ਵਿਵਾਦ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੀ ਚੋਣ ਹਾਰਨ ਮਗਰੋਂ ਕਾਂਗਰਸੀ ਲੀਡਰਾਂ ਨੇ ਕੱਸੀ ਕਮਰ, ਮੀਟਿਗਾਂ ਦਾ ਦੌਰ ਸ਼ੁਰੂ
NEXT STORY