ਅਬੋਹਰ (ਸੁਨੀਲ) : ਅਬੋਹਰ-ਸ਼੍ਰੀਗੰਗਾਨਰ ਕੌਮਾਂਤਰੀ ਰੋਡ ਨੰਬਰ 15 'ਤੇ ਸਥਿਤ ਉਪਮੰਡਲ ਦੇ ਪਿੰਡ ਉਸਮਾਨਖੇੜਾ ਨੇੜੇ ਮੰਗਲਵਾਰ ਸਵੇਰੇ ਇਕ ਕਾਰ ਅਤੇ ਕੈਂਟਰ ਦੀ ਟੱਕਰ 'ਚ ਕਾਰ ਸਵਾਰ ਪਿਉ-ਪੁੱਤ ਦੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਪਿਚਕ ਗਈ ਅਤੇ ਕਾਰ ਦੇ ਕੁਝ ਹਿੱਸਿਆਂ ਨੂੰ ਤੋੜ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਗ਼ਲਤ ਢੰਗ ਨਾਲ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਵਾਲੇ ਸਾਵਧਾਨ, ਸਰਕਾਰ ਕਰਨ ਜਾ ਰਹੀ ਕਾਰਵਾਈ
ਜਾਣਕਾਰੀ ਅਨੁਸਾਰ ਫਾਜ਼ਿਲਕਾ ਖੇਤਰ ਦੇ ਪਿੰਡ ਟਾਹਲੀ ਵਾਲਾ ਬੋਦਲਾ ਵਾਸੀ ਮੰਗਤਰਾਮ ਉਮਰ ਕਰੀਬ 35 ਸਾਲਾ ਆਪਣੇ ਪਿਤਾ ਕਾਲੂਰਾਮ ਪੁੱਤਰ ਸੋਨਾਰਾਮ ਨੂੰ ਸ਼੍ਰੀਗੰਗਾਨਗਰ ਦਵਾਈ ਦਿਵਾਉਣ ਲਈ ਕਾਰ 'ਚ ਘਰੋਂ ਸਵੇਰੇ 9 ਵਜੇ ਰਵਾਨਾ ਹੋਇਆ। ਜਿਵੇਂ ਹੀ ਇਹ ਦੋਵੇਂ ਪਿੰਡ ਉਸਮਾਨਖੇੜਾ ਨੇੜੇ ਪੁੱਜੇ ਤਾਂ ਇਕ ਤੇਜ਼ ਰਫਤਾਰ ਕੈਂਟਰ ਚਾਲਕ ਨੇ ਉਨ੍ਹਾਂ ਦੀ ਕਾਰ 'ਚ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਅਤੇ ਦੋਵੇਂ ਪਿਉ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਥਾਣਾ ਲਹਿਰਾ 'ਤੇ ਕੋਰੋਨਾ ਦਾ ਹਮਲਾ, ਡੀ. ਐੱਸ. ਪੀ. ਸਣੇ 25 ਮੁਲਾਜ਼ਮ ਆਏ ਪਾਜ਼ੇਟਿਵ
ਇਧਰ ਘਟਨਾ ਦੀ ਖ਼ਬਰ ਮਿਲਣ 'ਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸੇਵਾਦਾਰ ਅਤੇ ਕਲੱਰਖੇੜਾ ਚੌਕੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਾਰ 'ਚੋਂ ਬੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ 12ਵੀਂ ਦੇ ਨਤੀਜਿਆਂ 'ਤੇ ਸਿੱਖਿਆ ਮੰਤਰੀ ਦਾ ਪਹਿਲਾ ਬਿਆਨ
ਸ਼ਰਾਬ ਫੈਕਟਰੀ ਦੇ DGM ਤੇ ਉਨਾਂ ਦੀ ਤੀਵੀਂ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ ਦਫੜੀ
NEXT STORY