ਫਤਿਹਗੜ੍ਹ ਸਾਹਿਬ (ਵਿਪਨ, ਗੁਰਮੀਤ ਕੌਰ, ਟੱਕਰ) : ਅੱਜ ਸਵੇਰੇ ਨੀਲੋਂ ਪੁਲ ਤੋਂ ਸਰਹਿੰਦ ਨਹਿਰ ਕੰਢੇ ਦੋਰਾਹਾ ਵੱਲ ਜਾਂਦੇ ਵਾਪਰੇ ਦਰਦਨਾਕ ਕਾਰ ਸਵਾਰ 4 ਦੋਸਤਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਕਟਾਣੀ ਕਾਲਜ ਵਿਖੇ ਏਸੈਂਟ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ 'ਚ ਪਿੰਡ ਰਾਮਪੁਰ ਨੇੜ੍ਹੇ ਬਣੀ ਪੁਲੀ ਨਾਲ ਇਨ੍ਹਾਂ ਦੀ ਕਾਰ ਜਾ ਟਕਰਾਈ, ਜਿਸ ਕਾਰਨ ਕਾਰ ਦੇ 2 ਹਿੱਸੇ ਹੋ ਗਏ। ਇਸ ਹਾਦਸੇ 'ਚ ਜਸ਼ਨਪ੍ਰੀਤ ਸਿੰਘ ਅਤੇ ਭਵਨਜੋਤ ਵਾਸੀ ਭਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਰੇ ਨੌਜਵਾਨਾਂ ਦੀ ਉਮਰ ਲਗਭਗ 21 ਤੋਂ 23 ਸਾਲ ਦੀ ਦੱਸੀ ਜਾ ਰਹੀ ਹੈ।
ਹਾਦਸਾ ਬਹੁਤ ਜ਼ਿਆਦਾ ਹੀ ਦਰਦਨਾਕ ਸੀ ਕਿ ਕਾਰ ਦੇ ਬੁਰੀ ਤਰ੍ਹਾਂ ਨਾਲ ਪਰਖੱਚੇ ਉੱਡ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਨਵਜੋਤ ਸਿੰਘ ਪੁੱਤਰ ਬੂਟਾ ਸਿੰਘ, ਤੇਜਿੰਦਰ ਸਿੰਘ ਵਾਸੀਅਨ ਭਮਾਂ ਕਲਾਂ ਥਾਣਾ ਮਾਛੀਵਾੜਾ ਅਤੇ ਪਰਮਵੀਰ ਸਿੰਘ ਵਾਸੀ ਪਿੰਡ ਮਾਦਪੁਰ ਥਾਣਾ ਸਮਰਾਲਾ ਵਜੋਂ ਹੋਈ ਹੈ।
ਮੌਕੇ 'ਤੇ ਪੁੱਜੀ ਦੋਰਾਹਾ ਪੁਲਸ ਦੇ ਏ. ਐੱਸ. ਆਈ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਚਾਰੋਂ ਨੌਜਵਾਨ ਇਕ ਕਾਰ 'ਚ ਸਵਾਰ ਹੋ ਕੇ ਨੀਲੋਂ ਪਿੰਡ ਵਲੋਂ ਦੋਰਾਹਾ ਵੱਲ ਨੂੰ ਆ ਰਹੇ ਸਨ ਕਿ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦੇ ਦੋ ਹਿੱਸੇ ਹੋਣ ਤੋਂ ਬਾਅਦ ਕਾਰ ਦਾ ਅਗਲਾ ਹਿੱਸਾ ਟੁੱਟ ਕੇ ਕੁਸ਼ਟ ਆਸ਼ਰਮ ਦੇ ਨੇੜੇ ਬਣੀ ਡਰੇਨ 'ਚ ਜਾ ਡਿੱਗਾ ਅਤੇ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ ਅਤੇ ਇਕ ਨੂੰ ਜ਼ਖਮੀ ਹਾਲਤ 'ਚ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ। ਖਬਰ ਲਿਖੇ ਜਾਣ ਤੱਕ ਪੁਲਸ ਵਲੋਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਲਿਜਾਇਆ ਗਿਆ ਅਤੇ ਕੋਈ ਮਾਮਲਾ ਦਰਜ ਹੋਣ ਦਾ ਸਮਾਚਾਰ ਨਹੀਂ ਮਿਲਿਆ।
ਫੂਲਕਾ ਦੇ ਕਹਿਣ 'ਤੇ ਵੋਟਾਂ ਪਾਵਾਂਗੇ, ਮਜੀਠੀਆ ਕੋਲੋਂ ਸਰਟੀਫਿਕੇਟ ਦੀ ਲੋੜ ਨਹੀਂ : ਰੰਧਾਵਾ (ਵੀਡੀਓ)
NEXT STORY