ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀਆਂ ਚੋਣਾਂ ਦਾ ਸੁਆਗਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ 'ਤੇ ਖੂਬ ਤਵੇ ਲਾਏ ਹਨ। ਰੰਧਾਵਾ ਨੇ ਕਿਹਾ ਕਿ ਉਹ ਫੂਲਕਾ ਦੇ ਕਹਿਣ 'ਤੇ ਐੱਸ. ਜੀ. ਪੀ. ਨੂੰ ਵੋਟਾਂ ਪਾਉਣਗੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਮਜੀਠੀਆ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਸਿਰਫ ਅਕਾਲੀ ਹੀ ਸਿੱਖ ਨਹੀਂ ਹਨ।
ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਧਰਮ ਨੂੰ ਰਾਜਨੀਤੀ ਥੱਲੇ ਲਿਆਂਦਾ ਹੈ ਅਤੇ ਅਸੀਂ ਐੱਸ. ਜੀ. ਪੀ. ਸੀ. ਨੂੰ ਅਕਾਲੀਆਂ ਤੋਂ ਮੁਕਤ ਕਰਾਵਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਸਟੈਂਡ ਤੋਂ ਦੌੜ ਰਹੀ ਹੈ। ਮਜੀਠੀਆ 'ਤੇ ਵਾਰ ਕਰਦਿਆਂ ਰੰਧਾਵਾ ਨੇ ਉਨ੍ਹਾਂ ਨੂੰ 'ਜਰਨਲ ਡਾਇਰ' ਦੱਸਿਆ ਹੈ ਕਿ ਅਕਾਲੀਆਂ ਨੂੰ ਪੁੱਛਿਆ ਹੈ ਕਿ ਉਹ ਜਰਨਲ ਡਾਇਰ ਨੂੰ ਕਿਉਂ ਘਰ ਲੈ ਕੇ ਗਏ ਸੀ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਜਲਦੀ ਹੋਣੀਆਂ ਚਾਹੀਦੀਆਂ ਹਨ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਿਧਾਨ ਸਭਾ 'ਚ ਮਨਾਇਆ ਵੈਲਨਟਾਈਨ
NEXT STORY